15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਕੱਥੂਨੰਗਲ ਥਾਣੇ ਅੱਗੇ ਧਰਨਾ <br/>

ਅਜੀਤ ਡੈਸਕ 17-10-2025

ਕੱਥੂ ਨੰਗਲ, 16 ਅਕਤੂਬਰ (ਦਲਵਿੰਦਰ ਸਿੰਘ ਰੰਧਾਵਾ)¸ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮਜੀਠਾ ਵਲੋਂ ਇਲਾਕੇ ਨਾਲ ਸੰਬੰਧਤ ਪੁਲਿਸ ਦੇ ਮਸਲੇ ਜੋ ਲੰਮੇ ਸਮੇਂ ਤੋਂ ਹੱਲ ਨਹੀਂ ਸੀ ਕੀਤੇ ਜਾ ਰਹੇ ਉਨ੍ਹਾਂ ਨੂੰ ਹੱਲ ਕਰਾਉਣ ਲਈ ਕੱਥੂਨੰਗਲ ਥਾਣੇ ਅੱਗੇ ਧਰਨਾ ਦਿੱਤਾ ਗਿਆ | ਇਸ ਦੌਰਾਨ ਬਲਾਕ ਪ੍ਰਧਾਨ ਜਗਜੀਵਨ ਸਿੰਘ ਤਲਵੰਡੀ ਤੇ ਜਨਰਲ ਸਕੱਤਰ ਮੰਗਲ ਸਿੰਘ ਗੋਸਲ ਨੇ ਕਿਹਾ ਕਿ ਮਜੀਠਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਨਾਲ ਲੰਮੇ ਸਮੇਂ ਤੋਂ ਕਈ ਮਸਲੇ ਪੈਂਡਿੰਗ ਹਨ ਜਿਨ੍ਹਾਂ ਬਾਰੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਪਰ ਹੱਲ ਨਹੀਂ ਕੀਤਾ ਜਾ ਰਿਹਾ ਇਸ ਲ਼ਈ ਮਜਬੂਰਨ ਜਥੇਬੰਦੀ ਵਲੋਂ ਫੈਸਲਾ ਕਰਕੇ ਅੱਜ ਥਾਣੇ ਅੱਗੇ ਧਰਨਾ ਦਿੱਤਾ ਗਿਆ | ਇਸ ਦੌਰਾਨ ਐੱਸ. ਐੱਚ. ਓ. ਬਲਵਿੰਦਰ ਸਿੰਘ ਨੇ ਸਟੇਜ 'ਤੇ ਆਣ ਕੇ ਵਿਸ਼ਵਾਸ ਦਿਵਾਇਆ ਕਿ ਮੈਰਿਟ ਦੇ ਆਧਾਰ 'ਤੇ ਜਥੇਬੰਦੀ ਦੇ ਮਸਲੇ ਹੱਲ ਕੀਤੇ ਜਾਣਗੇ ਇਸ ਉਪਰੰਤ ਜਥੇਬੰਦੀ ਵਲੋਂ ਧਰਨਾ ਸਮਾਪਤ ਕਰ ਦਿੱਤਾ | ਇਸ ਮੌਕੇ ਕੁਲਬੀਰ ਜੇਠੂਵਾਲ, ਪਰਮਿੰਦਰ ਸਿੰਘ ਪੰਡੋਰੀ, ਮੰਗਲ ਸਿੰਘ ਸਾਂਘਣਾ, ਪਰਗਟ ਜਹਾਂਗੀਰ, ਅਜੈਬ ਸਿੰਘ ਟਰਪਈ, ਸੋਨਾ ਹਮਜ਼ਾ, ਸਤਿੰਦਰ ਸਿੰਘ ਫਤਹਿਗੜਸ਼ੁੱਕਰਚੱਕ, ਗੁਰਮੁੱਖ ਸਿੰਘ ਚਵਿੰਡਾ, ਮਨਪ੍ਰੀਤ ਸਿੰਘ ਹਮਜਾ, ਮੇਜਰ ਸਿੰਘ ਵੇਗੇਵਾਲ, ਨਰਿੰਦਰ ਸਿੰਘ ਬੁਰਜ, ਜਗਦੀਸ਼ ਸਿੰਘ ਖੁਸੀਪੁਰ, ਰਣਜੀਤ ਸਿੰਘ ਕੰਗ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਲਕਾ ਇੰਚਾਰਜ ਮਜੀਠਾ ਸੱਚਰ ਦੀ ਅਗਵਾਈ 'ਚ ਵੋਟ ਚੋਰੀ ਵਿਰੁੱਧ ਵੱਡੀ ਗਿਣਤੀ 'ਚ ਭਰੇ ਫਾਰਮ <br/> ਅਗਲੀ ਖ਼ਬਰ ਗਣਿਤ ਮੁਕਾਬਲੇ 'ਚ ਨਵਰੋਜ ਸਿੰਘ ਖਹਿਰਾ ਬਣਿਆ ਸਟੇਟ ਚੈਂਪੀਅਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।