ਮੱਤੇਵਾਲ, 16 ਅਕਤੂਬਰ (ਗੁਰਪ੍ਰੀਤ ਸਿੰਘ ਮੱਤੇਵਾਲ )-ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਨੇਲ ਦੇ ਵਿਦਿਆਰਥੀਆਂ ਵਲੋਂ ਸਹਿਜ ਪਾਠ ਅਰੰਭ ਕਰਕੇ ਵਿਧੀਵੱਤ ਤਰੀਕੇ ਨਾਲ ਇਸਦੀ ਸੰਪੂਰਨਤਾ ਕਰਨ 'ਤੇ ਭਾਈ ਗੁਰਇਕਬਾਲ ਸਿੰਘ ਮੁੱਖ ਸੇਵਾਦਾਰ ਬੀਬੀ ਕੌਲਾਂ ਜੀ ਭਲਾਈ ਕੇਂਦਰ ਅੰਮਿ੍ਤਸਰ ਵਲੋਂ ਸਨਮਾਨਿਤ ਕੀਤਾ ਗਿਆ | ਸਕੂਲ ਦੇ ਪਿ੍ੰ: ਬਲਕਾਰ ਸਿੰਘ ਹੁੰਦਲ ਨੇ ਦੱਸਿਆ ਕਿ ਬੱਚਿਆਂ ਦਾ ਬਾਣੀ ਨਾਲ ਜੁੜਨਾ ਹੀ ਅਪਣੇ ਆਪ ਵਿਚ ਇਕ ਵੱਡੀ ਪ੍ਰਾਪਤੀ ਹੈ | ਮੌਜੂਦਾ ਸਮੇਂ ਵਿਚ ਨੈਤਿਕ ਜੀਵਨ ਨੂੰ ਉੱਚਾ ਚੁੱਕਣ ਲਈ ਸਕੂਲਾਂ ਵਿਚ ਹੋਰ ਵਿੱਦਿਅਕ ਸਿਲੇਬਸ ਕਰਵਾਉਣ ਦੇ ਨਾਲ-ਨਾਲ ਬੱਚਿਆਂ ਨੂੰ ਬਾਣੀ ਨਾਲ ਜੋੜਨਾ ਤੇ ਨੈਤਿਕ ਪੱਧਰ ਨੂੰ ਉੱਚਾ ਚੁੱਕਣਾ ਹਰ ਕਿਸੇ ਦਾ ਫਰਜ ਬਣਦਾ ਹੈ |