ਗੱਗੋਮਾਹਲ, 22 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਦੀਵਾਨ ਟੋਡਰ ਮੱਲ ਯਾਦਗਾਰੀ ਸੇਵਾ ਸੁਸਾਇਟੀ ਅੰਮਿ੍ਤਸਰ ਤੇ ਬਾਬਾ ਸੁਲੱਖਣ ਸਿੰਘ, ਭਾਈ ਨਰਿੰਦਰ ਸਿੰਘ ਯੂ. ਕੇ. ਵਾਲਿਆਂ ਦੇ ਸਹਿਯੋਗ ਨਾਲ ਹੜ੍ਹ ਪੀੜਤ ਖੇਤਰ ਦੇ ਲੋਕਾਂ ਦੀ ਮਦਦ ਕਰਨ ਪਹੁੰਚੇ ਸੰਸਥਾ ਦੇ ਮੁੱਖੀ ਬਾਬਾ ਖੁਸ਼ਵੰਤ ਸਿੰਘ ਰਾਜੂ ਨੇ ਦੱਸਿਆ ਕਿ ਸੰਸਥਾ ਵਲੋਂ ਹੜ੍ਹ ਪ੍ਰਭਾਵਿਤ ਖੇਤਰ ਦੀ ਕਰੀਬ 40 ਦਿਨਾਂ ਤੋਂ ਸੰਸਥਾ ਵਲੋਂ ਸੇਵਾ ਨਿਭਾਈ ਜਾ ਰਹੀ ਹੈ ਜਿਸ ਦੌਰਾਨ ਅਬਾਦੀ ਚੰਡੀਗੜ੍ਹ ਵਿਚ 2 ਗਊਆਂ, ਪਿੰਡ ਪਸ਼ੀਆਂ ਦੇ ਡੇਰਿਆਂ ਵਿਚ ਦੋ ਗਊਆਂ, ਦੋ ਫਰਿਜਾਂ, ਦੋ ਵਾਸ਼ਿੰਗ ਮਸ਼ੀਨਾਂ, 4 ਟਰੱਕ ਪਸ਼ੂਆਂ ਦਾ ਚਾਰਾ, ਲੋੜ ਮੁਤਾਬਿਕ ਮੈਡੀਸਨ ਕਿੱਟਾਂ, ਬਿਸਤਰੇ, ਗੱਦੇ, ਬੈਡ ਤੇ ਘਰੇਲੂ ਵਸਤਾਂ ਮੁਹੱਈਆ ਕਰਵਾਈਆਂ ਗਈਆਂ ਹਨ | ਖੇਤਰ ਦੇ ਲੋੜਵੰਦ ਪਰਿਵਾਰਾਂ ਦੇ ਕਰੀਬ 8 ਘਰਾਂ ਨੂੰ ਰਹਿਣਯੋਗ ਬਣਾਉਣ ਲਈ ਉਪਰਾਲੇ ਜਾਰੀ ਹਨ | ਇਸ ਮੌਕੇ ਉਨ੍ਹਾਂ ਨਾਲ ਜਤਿੰਦਰ ਸਿੰਘ, ਹਰਪ੍ਰੀਤ ਸਿੰਘ, ਕੁਲਬੀਰ ਸਿੰਘ, ਬਾਬਾ ਸੁਲੱਖਣ ਸਿੰਘ, ਬਾਬਾ ਅਮਰਜੀਤ ਸਿੰਘ, ਜਸਪ੍ਰੀਤ ਸਿੰਘ, ਇੰਦਰਜੀਤ ਸਿੰਘ, ਮਨਮੀਤ ਸਿੰਘ, ਤਰਸੇਮ ਸਿੰਘ ਆਦਿ ਹਾਜ਼ਰ ਸਨ |