18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਖਿਲਚੀਆਂ ਵਿਖੇ ਗੁਰੂ ਤੇਗ ਬਹਾਦਰ ਆਸਰਾ ਟਰੱਸਟ ਵਲੋਂ ਦੀਵਾਲੀ ਰੰਗਾਰੰਗ ਢੰਗ ਨਾਲ ਮਨਾਈ <br/>

ਅਜੀਤ ਡੈਸਕ 23-10-2025
ਟਾਂਗਰਾ, 22 ਅਕਤੂਬਰ (ਹਰਜਿੰਦਰ ਸਿੰਘ ਕਲੇਰ)-ਗੁਰੂ ਤੇਗ ਬਹਾਦਰ ਆਸਰਾ ਟਰੱਸਟ ਖਿਲਚੀਆਂ ਦੀ ਰਹਿਨੁਮਾਈ ਹੇਠ ਬੱਚਿਆਂ ਨਾਲ ਮਿਠਾਈ ਵੰਡ ਕੇ ਤੇ ਰੰਗਾ-ਰੰਗ ਪ੍ਰੋਗਰਾਮ ਕਰਕੇ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਸਮਾਗਮ ਦਾ ਆਯੋਜਨ ਕਬੱਡੀ ਕੈਂਪ ਗਰਾਉਂਡ ਖਿਲਚੀਆਂ ਵਿਚ ਕੀਤਾ ਗਿਆ | ਇਸ ਮੌਕੇ ਸਵਰਨਜੀਤ ਸਿੰਘ ਸੰਧੂ, ਚੇਅਰਮੈਨ ਗੁਰੂ ਤੇਗ ਬਹਾਦਰ ਆਸਰਾ ਟਰੱਸਟ ਖਿਲਚੀਆਂ, ਐੱਸ. ਐੱਚ. ਓ. ਅਵਤਾਰ ਸਿੰਘ ਖਿਲਚੀਆਂ ਅਤੇ ਸਰਪੰਚ ਫੁਲਵਿੰਦਰ ਸਿੰਘ ਸੋਨੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਉਨ੍ਹਾਂ ਨੇ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ | ਅੰਤ ਵਿਚ ਚੇਅਰਮੈਨ ਸਵਰਨਜੀਤ ਸਿੰਘ ਸੰਧੂ ਨੇ ਐੱਸ. ਐੱਚ. ਓ. ਅਵਤਾਰ ਸਿੰਘ, ਸਰਪੰਚ ਸਾਹਿਬ ਤੇ ਸਾਰੇ ਆਏ ਹੋਏ ਸਮਰਥਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਬਿਕਰਮਜੀਤ ਸਿੰਘ ਬਾਠ, ਡਾ. ਰਾਜਕੁਮਾਰ ਰਾਜਾ, ਅਮਰਜੀਤ ਸਿੰਘ ਅੰਬਾ ਭੋਰਛੀ ਰਾਜਪੂਤਾਂ, ਸਤਵੇਲ ਸਿੰਘ ਸੱਤਾ, ਮਲਕੀਤ ਸਿੰਘ ਬਾਊ ਬਾਠ, ਮਨਜੀਤ ਸਿੰਘ ਮੀਤਾ, ਡਾ. ਬਲਦੇਵ ਸਿੰਘ ਬਿੱਲਾ, ਜਸਵਿੰਦਰ ਸਿੰਘ ਬਿੰਦ ਫੌਜੀ, ਮਨਪ੍ਰੀਤ ਸਿੰਘ ਕਾਲੂ, ਯਾਦਵਿੰਦਰ ਸਿੰਘ ਯਾਦੀ, ਹਰਪ੍ਰੀਤ ਸਿੰਘ ਹੈਪੀ, ਸਿਮਰਨਜੀਤ ਸਿੰਘ ਖ਼ਾਲਸਾ, ਹਰਪਾਲ ਸਿੰਘ ਭਾਲਾ, ਡੀ. ਪੀ. ਕਾਬਲ ਸਿੰਘ, ਕਬੱਡੀ ਕੋਚ ਮੈਡਮ ਕੁਲਦੀਪ ਕੌਰ, ਐੱਸ. ਪੀ. ਟੈਂਟ ਹਾਊਸ, ਕਰਨਦੀਪ ਸਿੰਘ, ਅਨਮੋਲਦੀਪ ਸਿੰਘ ਗੌਤਮ ਅਤੇ ਤਰੁਣਦੀਪ ਸਿੰਘ ਸੰਧੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਵਰਗਵਾਸੀ ਜਗਮੇਰ ਸਿੰਘ ਸੋਹੀ ਦੀ ਯਾਦ 'ਚ ਸਨਮਾਨ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਬਾਬਾ ਭੂਪਾ ਸ਼ਾਹ ਸਠਿਅਲਾ ਦੇ ਮੁੱਖ ਸੇਵਾਦਾਰ ਪਿਆਰਾ ਸਿੰਘ ਰੁਮਾਣਾ ਨਹੀਂ ਰਹੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।