18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸਵਰਗਵਾਸੀ ਜਗਮੇਰ ਸਿੰਘ ਸੋਹੀ ਦੀ ਯਾਦ 'ਚ ਸਨਮਾਨ ਸਮਾਰੋਹ ਕਰਵਾਇਆ <br/>

ਅਜੀਤ ਡੈਸਕ 23-10-2025
ਚੇਤਨਪੁਰਾ, 22 ਅਕਤੂਬਰ (ਸ਼ਰਨਜੀਤ ਸਿੰਘ ਗਿੱਲ)-ਉੱਘੇ ਸਮਾਜ ਸੇਵਕ ਸਵ. ਜਗਮੇਰ ਸਿੰਘ ਸੋਹੀ ਯਾਦਗਾਰੀ ਐਵਾਰਡ ਅਤੇ ਸਨਮਾਨ ਸਮਾਰੋਹ ਹੈਪ ਇੰਟਰਟੇਨਮੈਂਟ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ ਕਲਾਂ ਵਿਖੇ ਕਰਵਾਇਆ ਗਿਆ | ਇਸ ਮੌਕੇ ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਵਲੋਂ ਜਿੱਥੇ ਸਾਰੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਉੱਥੇ ਪ੍ਰਬੰਧਕਾਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਮੁੱਖ ਪ੍ਰਬੰਧਕ ਗੁਰ ਰੰਧਾਵਾ ਅਤੇ ਟੀਮ ਵਲੋਂ ਇਸ ਸਾਲ ਦਾ ਵੱਕਾਰੀ ਐਵਾਰਡ ਮਾਸਟਰ ਹਰਚਰਨ ਸਿੰਘ ਸੋਹੀ ਨੂੰ ਦਿੱਤਾ ਗਿਆ ਅਤੇ ਵਿਸ਼ੇਸ਼ ਸਨਮਾਨ ਧਾਰਮਿਕ ਖੇਤਰ ਵਿਚ ਬਾਬਾ ਜਗੀਰ ਸਿੰਘ ਨੂੰ ਵਿਦਿਆ ਖੇਤਰ ਵਿਚ ਦਿਲਪ੍ਰੀਤ ਕੌਰ ਨੂੰ ਅਤੇ ਖੇਡ ਖੇਤਰ ਵਿਚ ਕਿ੍ਕਟ ਟੀਮ ਸੋਹੀਆਂ ਕਲਾਂ ਨੂੰ ਸਤਿਕਾਰ ਸਹਿਤ ਸਨਮਾਨ ਦਿੱਤਾ ਗਿਆ | ਇਸ ਮੌਕੇ ਪਿ੍ੰ. ਅਮਨ ਸ਼ਰਮਾ ਨੇ ਕਿਹਾ ਕਿ ਹਰ ਸਾਲ ਸਨਮਾਨ ਖੇਤਰਾਂ ਦੀ ਚੋਣ ਬਹੁਤ ਵਧੀਆ ਢੰਗ ਨਾਲ ਕੀਤੀ ਜਾਂਦੀ ਹੈ | ਇਸ ਮੌਕੇ ਸਮਾਰੋਹ ਦੇ ਮੁੱਖ ਸਲਾਹਕਾਰ ਰਮੇਸ਼ ਰਾਮਪੁਰਾ, ਸੁਖਵਿੰਦਰ ਸੋਹੀ, ਮਾ. ਗੁਰਦਿਆਲ ਸਿੰਘ, ਲਵ ਸੋਹੀ, ਸਰਬ ਮਜੀਠਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਤਿਉਹਾਰ ਸੰਬੰਧੀ ਜਾਣੂ ਕਰਵਾਇਆ <br/> ਅਗਲੀ ਖ਼ਬਰ ਖਿਲਚੀਆਂ ਵਿਖੇ ਗੁਰੂ ਤੇਗ ਬਹਾਦਰ ਆਸਰਾ ਟਰੱਸਟ ਵਲੋਂ ਦੀਵਾਲੀ ਰੰਗਾਰੰਗ ਢੰਗ ਨਾਲ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।