ਕੱਥੂਨੰਗਲ, 23 ਅਕੁਤਬਰ (ਦਲਵਿੰਦਰ ਸਿੰਘ ਰੰਧਾਵਾ)-ਤਰਨਤਾਰਨ ਦੀ ਹੋ ਰਹੀ ਜ਼ਿਮਨੀ ਚੋਣ ਵਿਚ ਹਲਕਾ ਮਜੀਠਾ ਦੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਸੱਚਰ ਨੇ ਤਰਨਤਾਰਨ ਤੋਂ ਸਾਥੀਆਂ ਸਮੇਤ ਵਾਪਸ ਆਉਣ 'ਤੇ ਆਪਣੇ ਦਫ਼ਤਰ ਕੱਥੂਨੰਗਲ ਵਿਚ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਚੋਣ ਵਿਚ ਸੀਨੀਅਰ ਪੁਲਿਸ ਅਧਿਕਾਰੀ ਵਲੋਂ ਕਰੋੜਾਂ ਰੁਪਏ ਰਿਸ਼ਵਤ ਲੈਣਾ ਕਈ ਸੁਆਲ ਖੜੇ ਕਰ ਗਿਆ ਕਿ ਜ਼ੀਰੋ ਟੋਲਰੈਂਸ ਕਹਿਣ ਵਾਲੀ ਸਰਕਾਰ ਦਾ ਖੁਫੀਆ ਵਿਭਾਗ ਤੇ ਤੰਤਰ ਕਿੱਥੇ ਗਿਆ, ਕਿਵੇਂ ਕਰੋੜਾਂ ਰੁਪਏ ਉਸਦੇ ਘਰੋਂ ਨਕਦੀ ਦੇ ਰੂਪ ਵਿਚ ਨਿਕਲੇ ਤੇ ਅਜੇ ਕਈ ਹੋਰ ਇੰਕਸਾਫ ਹੋਣੇ ਅਜੇ ਬਾਕੀ ਹਨ, ਇਸ ਦੀਆਂ ਤਾਰਾਂ ਕਿਸ ਪਾਸੇ ਜੁੜੀਆਂ ਹਨ ਇਸਦਾ ਵੀ ਖੁਲਾਸਾ ਜਲਦੀ ਹੋ ਜਾਵੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਨਵਦੀਪ ਸਿੰਘ ਸੋਨੀ ਸ਼ਹਿਰੀ ਕਾਂਗਰਸ ਦੇ ਪ੍ਰਧਾਨ, ਨਿਸ਼ਾਨ ਸਿੰਘ ਭੰਗਾਲੀ, ਸੁਲੱਖਣ ਸਿੰਘ ਕੱਥੂਨੰਗਲ, ਡਾ. ਸੁਖਵਿੰਦਰ ਸਿੰਘ ਰੰਧਾਵਾ, ਮੋਹਨ ਸਿੰਘ, ਪਰਮਜੀਤ ਸਿੰਘ ਭੋਏਵਾਲ, ਸੰਨੀ ਕੱਥੂਨੰਗਲ ਖੁਰਦ, ਬਲਵਿੰਦਰ ਸਿੰਘ ਰੋੜੀ, ਸੁਖਵਿੰਦਰ ਸਿੰਘ ਮਜੀਠਾ, ਸੁੱਚਾ ਸਿੰਘ ਟਰਪਈ, ਰਣਜੀਤ ਸਿੰਘ ਮੱਜਵਿੰਡ, ਲਾਡੀ ਮਜੀਠਾ, ਹਰਮਨ ਸਿੰਘ ਗਿੱਲ, ਅਮਰਜੀਤ ਸਿੰਘ ਜੱਜੇਆਣੀ, ਬਲਦੇਵ ਸਿੰਘ ਚਵਿੰਡਾ ਦੇਵੀ, ਦਵਿੰਦਰ ਸਿੰਘ ਭੁੱਲਰ, ਰਵਿੰਦਰ ਸਿੰਘ ਤੇ ਗੁਰਿੰਦਰ ਸਿੰਘ ਗੋਸਲ ਵੀ ਹਾਜ਼ਰ ਸਨ |