ਹਰਸਾ ਛੀਨਾ, 23 ਅਕਤੂਬਰ (ਕੜਿਆਲ)-ਬੀਤੇ ਸਮੇਂ ਵਿਚ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਆਪਣੀ ਕਣਕ ਦੀ ਫਸਲ ਦੀ ਬਿਜਾਈ ਵਿਚ ਆ ਰਹੀ ਮੁਸ਼ਕਿਲ ਨੂੰ ਦੇਖਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ 100 ਦੇ ਕਰੀਬ ਹੜ੍ਹ ਪੀੜਤ ਕਿਸਾਨਾਂ ਨੂੰ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵਲੋਂ ਕਣਕ ਦੀ ਪ੍ਰਵਾਨਿਤ ਪੀ. ਬੀ. ਡਬਲਿਊ 826 ਦਾ ਬੀਜ ਵੰਡਿਆ ਗਿਆ | ਇਸ ਸੰਬੰਧੀ ਹੜ੍ਹ ਪੀੜਿਤ ਕਿਸਾਨਾਂ ਨੂੰ ਮੁਫਤ ਕਣਕ ਦਾ ਬੀਜ ਵੰਡਣ ਲਈ ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਹਰਸਾ ਛੀਨਾ ਅਤੇ ਪਿੰਡ ਮਟੀਆ ਵਿਖੇ ਉਘੇ ਖੇਤੀਬਾੜੀ ਮਾਹਿਰ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਣਕ ਦੀ ਫਸਲ ਤੋੋਂ ਵੱਧ ਤੋਂ ਵੱਧ ਝਾੜ ਲੈਣ ਲਈ ਸੁਧਰੇ ਆਧੁਨਿਕ ਤਰੀਕਿਆਂ ਨਾਲ ਖੇਤੀ ਕਰਨ ਦੀ ਸਲਾਹ ਦਿੱਤੀ | ਇਸ ਸਮੇਂ ਪੰਜਾਬੀ ਲੋਕ ਗਾਇਕ ਗੁਰਪਾਲ ਗਿੱਲ ਨੇ ਹੜ੍ਹਾਂ ਦੀ ਤ੍ਰਾਸਦੀ ਦੌਰਾਨ ਦੇਸ਼ ਵਾਸੀਆਂ ਵਲੋਂ ਕੀਤੀ ਸੇਵਾ ਨੂੰ ਬਿਆਨ ਕਰਦੇ ਗੀਤ ਦੀ ਪੇਸ਼ਕਾਰੀ ਕੀਤੀ | ਇਸ ਸਮੇਂ ਕਿਸਾਨ ਆਗੂ ਜੰਗ ਬਹਾਦਰ ਸਿੰਘ ਮਟੀਆ, ਸਾ. ਸਰਪੰਚ ਅਵਤਾਰ ਸਿੰਘ ਨਿਪਾਲ, ਜੱਗਾ ਸਿੰਘ ਡੱਲਾ, ਸ਼ਮਸ਼ੇਰ ਸਿੰਘ ਮਟੀਆ, ਲਖਬੀਰ ਸਿੰਘ ਤੇੜਾਂ ਰਾਜਪੂਤਾਂ, ਕੁਲਦੀਪ ਸਿੰਘ ਅਜਨਾਲਾ, ਸਤਨਾਮ ਸਿੰਘ ਫੌਜੀ, ਕਰਨੈਲ ਸਿੰਘ ਭਿੰਡੀ ਸੈਦਾਂ, ਜਰਨੈਲ ਸਿੰਘ ਭਿੰਡੀਆਂ, ਹਰਨੇਕ ਸਿੰਘ ਨਿਪਾਲ, ਜਸਪਾਲ ਸਿੰਘ ਸ਼ਾਹੋਵਾਲ ਸਮੇਤ ਹੋਰ ਕਿਸਾਨ ਹਾਜ਼ਰ ਸਨ |