ਸਠਿਆਲਾ, 4 ਨਵੰਬਰ (ਜਗੀਰ ਸਿੰਘ ਸਫਰੀ)-ਬਿ੍ਗੇਡੀਅਰ ਗੁਰਬਚਨ ਸਿੰਘ ਬੱਲ ਸਟੇਡੀਅਮ ਸਠਿਆਲਾ ਵਿਖੇ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ ਚਾਰ ਰੋਜ਼ਾ ਛੇਵਾਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਇਸ ਮੌਕੇ 'ਤੇ ਕੋਚ ਜੋਤੀ ਬੱਲ ਨੇ ਦੱਸਿਆ ਕਿ ਪਹਿਲਵਾਨ ਬਾਬਾ ਲਾਭ ਸਿੰਘ ਸਪੋਰਟਸ ਕਲੱਬ ਸਠਿਆਲਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਯਾਦ 'ਚ ਚਾਰ ਰੋਜ਼ਾ ਛੇਵਾਂ ਫੁੱਟਬਾਲ ਕੱਪ ਕਰਵਾਇਆ ਗਿਆ ਹੈ | ਇਸ ਟੂਰਨਾਮੈਂਟ ਵਿਚ ਵੱਖ-ਵੱਖ ਪਿੰਡਾਂ ਦੀਆਂ ਟੀਮਾਂ ਨੇ ਭਾਗ ਲਿਆ | ਅੰਤ 'ਚ ਫਾਈਨਲ ਮੈਚ ਚੌਹਾਨ ਤੇ ਬਿਆਸ ਟੀਮ ਦੇ ਦਰਮਿਆਨ ਹੋਇਆ ਜਿਸ ਵਿਚ ਫਾਈਨਲ ਮੈਚ ਟੀਮ ਚੌਹਾਨ ਨੇ ਜਿੱਤ ਕੇ ਫੁੱਟਬਾਲ ਕੱਪ 'ਤੇ ਕਬਜ਼ਾ ਕੀਤਾ | ਇਸ ਮੌਕੇ 'ਤੇ ਦੌੜਾਂ ਵੀ ਕਰਵਾਈਆਂ ਗਈਆਂ ਤੇ ਅੰਤ 'ਚ ਇਨਾਮ ਸਮਾਗਮ ਦੌਰਾਨ ਸਰਪੰਚ ਚਰਨਜੀਤ ਸਿੰਘ ਭੱਟੀ, ਸਰਪੰਚ ਦਲਬੀਰ ਸਿੰਘ, ਕੋਚ ਜੋਤੀ ਬੱਲ, ਮੈਂਬਰ ਕਸ਼ਮੀਰ ਸਿੰਘ ਵਲੋਂ ਜੇਤੂ ਟੀਮ ਫੁੱਟਬਾਲ ਕੱਪ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵੀਰਪਾਲ ਸਿੰਘ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਨਿਰਮਲ ਸਿੰਘ, ਸੁਖਦੇਵ ਸਿੰਘ, ਸਰਵਣ ਸਿੰਘ, ਮੌਲੀ ਫੌਜੀ, ਸੰਜੂ ਫੌਜੀ, ਪ੍ਰਧਾਨ ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ ਲੱਖਾ, ਮਨਦੀਪ ਸਿੰਘ, ਸ਼ਰਨਜੀਤ ਸਿੰਘ, ਮਨੀ ਕੋਚ, ਮਾ: ਗਗਨਦੀਪ ਸਿੰਘ, ਬਾਊ ਸਾਊਾਡ ਆਦਿ ਹਾਜ਼ਰ ਸਨ |