ਤਰਸਿੱਕਾ, 4 ਨਵੰਬਰ (ਅਤਰ ਸਿੰਘ ਤਰਸਿੱਕਾ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪਿੰਡ ਤਰਸਿੱਕਾ ਦੀ ਸਾਧ ਸੰਗਤ ਵਲੋਂ ਸ਼ਰਧਾ ਨਾਲ ਮਨਾਇਆ | ਇਸ ਮੌਕੇ ਨਗਰ ਕੀਰਤਨ ਵੀ ਸਜਾਇਆ ਗਿਆ, ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ | ਇਹ ਨਗਰ ਕੀਰਤਨ ਬੱਸ ਸਟੈਂਡ ਤਰਸਿੱਕਾ ਵਿਖੇ ਪਹੁੰਚਣ 'ਤੇ ਬਾਬਾ ਗੁਰਦੇਵ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਭਗਤਾਂ ਦਾ ਡੇਰਾ ਤਰਸਿੱਕਾ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਹ ਨਗਰ ਕੀਰਤਨ ਗੁਰਦੁਆਰਾ ਬਾਬਾ ਜੀਵਨ ਸਿੰਘ ਚੜ੍ਹਦੀ ਪੱਤੀ ਭਿੰਡਰ ਤੋਂ ਸ਼ੁਰੂ ਹੋ ਕੇ ਪੱਤੀ ਬਾਠ, ਪੱਤੀ ਮੋੜ ਸੈਦਪੁਰ, ਪੱਤੀ ਮਲੂਕ ਸਿੰਘ, ਲਹਿੰਦੀ ਪੱਤੀ ਮਾਂਗਟ, ਲਹਿੰਦੀ ਪੱਤੀ ਭਿੰਡਰ ਤੋਂ ਚੜਦੀ ਪੱਤੀ ਭਿੰਡਰ ਦੇ ਗੁਰਦੁਆਰੇ ਸਾਹਿਬ 'ਚ ਹਾਜ਼ਰੀਆਂ ਭਰਦਾ ਹੋਇਆ ਵਾਪਸ ਗੁਰਦੁਆਰਾ ਬਾਬਾ ਜੀਵਨ ਸਿੰਘ ਚੜ੍ਹਦੀ ਪੱਤੀ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ |