16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸਰਹੱਦੀ ਪਿੰਡ ਮੰਦਰਾਂਵਾਲਾ ਵਿਖੇ ਗੈਸ ਲੀਕ ਹੋਣ ਕਾਰਨ ਘਰ ਤੇ ਸਾਮਾਨ ਸੜ ਕੇ ਸੁਆਹ <br/>

ਅਜੀਤ ਡੈਸਕ 04-12-2025
ਗੱਗੋਮਾਹਲ, 3 ਦਸੰਬਰ (ਬਲਵਿੰਦਰ ਸਿੰਘ ਸੰਧੂ)-ਸਰਹੱਦੀ ਪਿੰਡ ਮੰਦਰਾਂਵਾਲਾ ਵਿਖੇ ਘਰੇਲੂ ਗੈਸ ਲੀਕ ਹੋਣ ਕਾਰਨ ਗਰੀਬ ਪਰਿਵਾਰ ਦਾ ਘਰ ਸੜ ਕੇ ਸੁਆਹ ਹੋ ਗਿਆ | ਕਈ ਘੰਟੇ ਦੀ ਮੁਸ਼ੱਕਤ ਪਿੱਛੋਂ ਫਾਇਰ ਬਿ੍ਗੇਡ ਨੇ ਅੱਗ 'ਤੇ ਕਾਬੂ ਪਾਇਆ | ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਮੰਦਰਾਂਵਾਲਾ ਵਿਖੇ ਮੰਗਦੀਪ ਸਿੰਘ ਆਪਣੇ ਪਰਿਵਾਰ ਨਾਲ 2 ਕਮਰਿਆਂ ਦੇ ਛੋਟੇ ਘਰ ਵਿਚ ਰਹਿ ਕੇ ਮਿਹਨਤ ਮਜਦੂਰੀ ਨਾਲ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ | ਉਨ੍ਹਾਂ ਦੇ ਘਰ ਉੱਪਰ ਬਾਲਿਆਂ ਦੀ ਕੱਚੀ ਛੱਤ ਸੀ, ਬੀਤੀ ਰਾਤ ਪਰਿਵਾਰ ਦੀਆਂ ਸੁਆਣੀਆਂ ਰੋਟੀ ਟੁੱਕ ਕਰ ਰਹੀਆਂ ਸਨ ਕਿ ਗੈਸ ਸਿਲੰਡਰ ਵਿਚੋਂ ਗੈਸ ਲੀਕ ਹੋ ਗਈ, ਜਿਸ ਕਾਰਨ ਘਰ ਦਾ ਇਕ ਕਮਰਾ ਅੱਗ ਦੀ ਲਪੇਟ ਵਿਚ ਆ ਗਿਆ | ਪਰਿਵਾਰਕ ਮੈਂਬਰਾਂ ਨੇ ਭੱਜ ਕੇ ਜਾਨ ਬਚਾਈ, ਵੇਖਦਿਆਂ ਹੀ ਵੇਖਦਿਆਂ ਅੱਗ ਦੇ ਭਾਂਬੜ ਐਨੇ ਉੱਚੇ ਹੋ ਗਏ ਕਿ ਕੋਈ ਅੱਗ ਬੁਝਾਉਣ ਲਈ ਨਜਦੀਕ ਨਹੀਂ ਆ ਸਕਿਆ | ਇਸੇ ਦੌਰਾਨ ਫਾਇਰ ਬਿ੍ਗੇਡ ਨਾਲ ਸੰਪਰਕ ਕੀਤਾ ਤਾਂ ਭੀੜੀ ਗਲੀ ਵਿਚ ਘਰ ਹੋਣ ਕਾਰਨ ਤੇ ਕਮਰੇ ਅੰਦਰ ਗੈਸ ਸਿਲੰਡਰ ਦੀ ਮੌਜੂਦਗੀ ਹੋਣ ਕਰਕੇ ਕਈ ਘੰਟੇ ਦੀ ਮੁਸ਼ੱਕਤ ਪਿੱਛੋਂ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾਇਆ | ਏਨੇ ਸਮੇਂ ਵਿਚ ਕਮਰੇ ਅੰਦਰ ਪਏ ਮੰਜੇ, ਬਿਸਤਰੇ, ਕੱਪੜੇ, ਅਲਮਾਰੀ, ਪੇਟੀ ਆਦਿ ਸੜ ਕੇ ਸੁਆਹ ਹੋ ਗਈ ਤੇ ਕਮਰੇ ਦੀ ਛੱਤ ਵੀ ਸੜ ਗਈ | ਇਸੇ ਦੌਰਾਨ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਪਾਸੋਂ ਇਸ ਪਰਿਵਾਰ ਲਈ ਮਦਦ ਦੀ ਗੁਹਾਰ ਲਗਾਈ ਹੈ | ਪਰਿਵਾਰ 'ਚ ਮੰਗਦੀਪ ਸਿੰਘ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਸ਼ਹਿਨਾਜਪ੍ਰੀਤ ਕੌਰ, ਮਾਤਾ ਸਤਵੰਤ ਕੌਰ, ਦਾਦੀ ਬਸ਼ੀਰਾਂ ਕੌਰ, ਭਰਾ ਵੀਰ ਸਿੰਘ ਤੇ ਬੱਚਾ ਸ਼ੁਭਦੀਪ ਸਿੰਘ ਹਨ |

ਪਿਛਲੀ ਖ਼ਬਰ ਨਿਪਸ ਸਕੂਲ ਅਤੇ ਸ੍ਰੀ ਕਲਗੀਧਰ ਪਬਲਿਕ ਸਕੂਲ ਬੁਤਾਲਾ ਦੀਆਂ ਸਾਲਾਨਾ ਖੇਡਾਂ ਸ਼ੁਰੂ <br/> ਅਗਲੀ ਖ਼ਬਰ ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਟਰਾਂਸਪੋਰਟ ਕਾਮਿਆਂ 'ਤੇ ਪੁਲਸੀਆ ਜਬਰ ਦੀ ਨਿੰਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।