14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਲਿੰਕ ਸੜਕ ਦਾ ਨਿਰਮਾਣ ਨਾ ਹੋਣ ਤੋਂ ਦੁਖੀ ਸਰਹੱਦੀ ਪਿੰਡਾਂ ਦੇ ਲੋਕ <br/>

ਅਜੀਤ ਡੈਸਕ 23-12-2025
ਗੱਗੋਮਾਹਲ, 22 ਦਸੰਬਰ ( ਬਲਵਿੰਦਰ ਸਿੰਘ ਸੰਧੂ)- ਸਰਹੱਦੀ ਪਿੰਡਾਂ ਨੂੰ ਜੋੜਨ ਵਾਲੀ ਲਿੰਕ ਸੜਕ ਦੇ ਨਿਰਮਾਣ ਨਾ ਹੋਣ ਤੋਂ ਦੁਖੀ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਇਕ ਵਿਸ਼ੇਸ਼ ਇਕੱਤਰਤਾ ਪਿੰਡ ਅਬਾਦੀ ਚੰਡੀਗੜ੍ਹ ਦੇ ਲੰਗਰ ਹਾਲ ਵਿਖੇ ਹੋਈ ਜਿਸ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਮੁੱਖ ਸੇਵਾਦਾਰ ਭਾਈ ਸੁਰਿੰਦਰਪਾਲ ਸਿੰਘ ਤਾਲਬਪੁਰਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆ ਭਾਈ ਤਾਲਬਪੁਰਾ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਪਿੰਡ ਪਸ਼ੀਆ ਤੋਂ ਨਿੱਸੋਕੇ, ਸਿੰਘੋਕੇ, ਗੱਗੜ, ਪੰਜਗਰਾਈਆਂ ਆਦਿ ਪਿੰਡਾਂ ਨੂੰ ਜੋੜਨ ਵਾਲੀ ਲਿੰਕ ਸੜਕ ਦੀ ਬਹੁਤ ਹੀ ਬੁਰੀ ਹਾਲਤ ਬਣੀ ਹੋਈ ਹੈ ਪਰ ਕਿਸੇ ਵੀ ਪਾਰਟੀ ਨੇ ਇਸ ਸੜਕ ਵੱਲ ਧਿਆਨ ਨਹੀ ਦਿੱੱਤਾ | ਹੜ੍ਹ ਆਉਣ ਦੇ ਨਾਲ ਇਸ ਸੜਕ ਦੀ ਹਾਲਤ ਹੋਰ ਵੀ ਬਦਤਰ ਹੋ ਚੁੱਕੀ ਹੈ ਪਰ ਕਿਸੇ ਵੀ ਇਸ ਸੜਕ ਦੀ ਸਾਰ ਨਹੀ ਲਈ | ਭਾਈ ਤਾਲਬਪੁਰਾ ਨੇ ਜੇਕਰ ਪੰਜਾਬ ਸਰਕਾਰ ਨੇ ਇਸ ਸੜਕ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਜਲਦ ਹੀ ਇਨ੍ਹਾਂ ਸਰਹੱਦੀ ਪਿੰਡਾਂ ਦੇ ਲੋਕ ਇਕਜੁੱਟ ਹੋ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਇਸ ਸਮੇਂ ਭਾਈ ਤਾਲਬਪੁਰਾ ਨੇ ਸਰਹੱਦੀ ਪਿੰਡਾਂ ਅੰਦਰ ਇਕ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ, ਜਿਸ 'ਚ ਮਨਜੋਤ ਸਿੰਘ, ਅਮਰੀਕ ਸਿੰਘ ਨਿਸੋਕੇ, ਬਲਜੀਤ ਸਿੰਘ, ਧਨਬੀਰ ਸਿੰਘ ਵੜੈਚ ਅਬਾਦੀ ਚੰਡੀਗੜ੍ਹ, ਸ਼ਿੰਗਾਰਾ ਸਿੰਘ ਕਮੇਟੀ ਦੇ ਮੈਂਬਰ ਚੁਣੇ ਗਏ | ਭਾਈ ਤਾਲਬਪੁਰਾ ਨੇ ਕਿਹਾ ਕਿ ਇਹ ਕਮੇਟੀ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਕਰੇਗੀ | ਇਸ ਮੌਕੇ ਦਿਲਬਾਗ ਸਿੰਘ ਅਬਾਦੀ ਚੰਡੀਗੜ੍ਹ, ਮੇਵਾ ਸਿੰਘ, ਕਰਮਪਾਲ, ਹਰਪ੍ਰੀਤ ਸਿੰਘ , ਡਾ. ਸਵਿੰਦਰ ਸਿੰਘ, ਰਣਜੀਤ ਸਿੰਘ, ਮੇਜਰ ਸਿੰਘ, ਜੁਗਰਾਜ ਸਿੰਘ, ਦਿਲਜਾਨਪ੍ਰੀਤ ਸਿੰਘ, ਜਗਜੀਤ ਸਿੰਘ, ਹਰਬਖਸ਼ ਸਿੰਘ, ਗੁਰਪ੍ਰੀਤ ਸਿੰਘ, ਹਰਦੇਵ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਬਜੀਤ ਸਿੰਘ ਖਾਨਪੁਰ ਸਮਰਥਕਾਂ ਸਮੇਤ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਬਾਬਾ ਬਕਾਲਾ ਹੋਏ ਨਤਮਸਤਕ <br/> ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਗਤਾਂ ਰੋਜ 10 ਮਿੰਟ ਮੂਲ ਮੰਤਰ ਤੇ ਗੁਰਮੰਤਰ ਦਾ ਜਾਪ ਕਰਨ-ਬਾਬਾ ਮੱਖਣਵਿੰਡੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।