10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ ਵਲੋਂ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੰਡਿਆ <br/>

ਅਜੀਤ ਡੈਸਕ 24-12-2025
ਬਾਬਾ ਬਕਾਲਾ ਸਾਹਿਬ, 23 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਪਿਛਲੇ ਕਈ ਸਾਲਾਂ ਤੋਂ ਸ਼ਾਨਦਾਰ ਸੇਵਾਵਾਂ ਨਿਭਾ ਰਹੀ ਗੁਰੂ ਤੇਗ ਬਹਾਦਰ ਆਸਰਾ ਟਰੱਸਟ, ਖਿਲਚੀਆਂ ਦੇ ਚੇਅਰਮੈਨ ਸ: ਸਵਰਨਜੀਤ ਸਿੰਘ ਸੰਧੂ ਵਲੋਂ ਸੈਂਕੜੇ ਪਰਿਵਾਰਾਂ ਨੂੰ ਰੋਜ਼ਾਨਾ ਰਸੋਈ ਦੀ ਵਰਤੋਂ 'ਚ ਆਉਣ ਵਾਲੇ ਰਾਸ਼ਨ ਦੇ ਬੋਰੇ ਵੰਡੇ ਗਏ | ਇਸ ਮੌਕੇ ਚੇਅਰਮੈਨ ਸੰਧੂ ਨੇ ਕਿਹਾ ਕਿ ਟਰੱਸਟ ਦੁਆਰਾ ਹਰ ਮਹੀਨੇ ਗ਼ਰੀਬ ਪਰਿਵਾਰਾਂ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਰਾਸ਼ਨ ਵੰਡਿਆ ਜਾਂਦਾ ਹੈ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਕਾਰਜ ਉਹ ਗੁਰੂ ਸਾਹਿਬਾਨ ਦੇ ਅਸ਼ੀਰਵਾਦ ਨਾਲ ਬਿਨਾਂ ਕਿਸੇ ਵਿਅਕਤੀ ਤੋਂ ਉਗਰਾਹੀ ਲੈਣ ਤੋਂ ਬਿਨਾਂ ਆਪਣੇ ਤੌਰ 'ਤੇ ਹੀ ਕੀਤਾ ਜਾ ਰਿਹਾ ਹੈ | ਇਸ ਮੌਕੇ ਜਗੀਰ ਸਿੰਘ ਭਲਾਈਪੁਰ, ਐਡਵੋਕੇਟ ਪ੍ਰਵੀਨਪਾਲ ਸਿੰਘ, ਡਾਕਟਰ ਬਲਦੇਵ ਸਿੰਘ, ਡਾਕਟਰ ਰਾਜ ਕੁਮਾਰ, ਕੋਚ ਮਨਜੀਤ ਸਿੰਘ, ਕੋਚ ਹਰਪਾਲ ਸਿੰਘ, ਕੋਚ ਜੈਦੀਪ ਸਿੰਘ, ਬਲਵੰਤ ਸਿੰਘ ਸਰਲੀ, ਬਿੰਦ ਫੌਜੀ, ਗੌਰਵ ਜਗਤਾਰ ਸਿੰਘ, ਦਿਆਲ ਸਿੰਘ, ਬਲਦੇਵ ਸਿੰਘ ਬਿੱਲਾ, ਰਮਨਦੀਪ ਕੌਰ ਝੰਡ, ਰੁਪਿੰਦਰ ਕੌਰ ਝੰਡ, ਭੁਪਿੰਦਰ ਸਿੰਘ ਝੰਡ, ਸੁੱਚਾ ਸਿੰਘ ਝੰਡ, ਰਾਣੀ ਪ੍ਰਧਾਨ , ਸੋਨੀ ਮੈਂਬਰ, ਕੁਲਵੰਤ ਸਿੰਘ, ਹਰਪਾਲ ਸਿੰਘ, ਸੁਖਦੇਵ ਸਿੰਘ, ਕਰਨਦੀਪ ਸਿੰਘ ਸੰਧੂ, ਗੁਰਮੀਤ ਸਿੰਘ, ਯਾਦਵਿੰਦਰ ਸਿੰਘ ਯਾਦੀ, ਸੁਖਚੈਨ ਸਿੰਘ, ਸੁਖਵਿੰਦਰਪਾਲ ਸਿੰਘ, ਐੱਸ.ਪੀ. ਟੈਂਟ ਹਾਊਸ, ਮਨਪ੍ਰੀਤ ਸਿੰਹ ਕਾਲੂ, ਵੰਸ਼ਦੀਪ ਸਿੰਘ, ਵਿਸ਼ਾਲਦੀਪ ਸਿੰਘ, ਅਨਮੋਲਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਸ਼ਾਮਲ ਸਨ |

ਪਿਛਲੀ ਖ਼ਬਰ ਜੂਨੀਅਰ ਹਾਕੀ ਟੀਮ ਦੇ ਕਾਂਸੀ ਤਗਮਾ ਜੇਤੂ ਖਿਡਾਰੀ ਮਨਮੀਤ ਸਿੰਘ ਦਾ ਸਠਿਆਲਾ 'ਚ ਸਵਾਗਤ <br/> ਅਗਲੀ ਖ਼ਬਰ ਦਸਮੇਸ਼ ਹੈਰੀਟੇਜ ਸਕੂਲ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।