09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਭਾਰਤੀ ਐਲੀਮੈਂਟਰੀ ਸਕੂਲ ਧੂਲਕਾ 'ਚ ਬੱਚਿਆਂ ਦਾ ਸਿਹਤ ਚੈੱਕਅਪ ਕੈਂਪ <br/>

ਅਜੀਤ ਡੈਸਕ 24-12-2025
ਟਾਂਗਰਾ, 23 ਦਸੰਬਰ (ਹਰਜਿੰਦਰ ਸਿੰਘ ਕਲੇਰ)-ਸਿਵਲ ਸਰਜਨ ਡਾ. ਸਤਿੰਦਰਜੀਤ ਸਿੰਘ ਬਜਾਜ ਅਤੇ ਐਸ.ਐੱਮ.ਓ. ਡਾ. ਮੋਨਾ ਚਤਰਥ ਦੀ ਅਗਵਾਈ ਹੇਠ ਸਰਕਾਰ ਵਲੋਂ ਚਲਾਏ ਜਾ ਰਹੇ ਸਕੂਲ ਹੈਲਥ ਪ੍ਰੋਗਰਾਮ ਤਹਿਤ ਸਰਕਾਰੀ ਹਸਪਤਾਲ ਤਰਸਿਕਾ ਵਲੋਂ ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਧੂਲਕਾ 'ਚ ਬੱਚਿਆਂ ਦਾ ਸਿਹਤ ਚੈੱਕਅਪ ਕੈਂਪ ਲਗਾਇਆ ਗਿਆ | ਇਹ ਕੈਂਪ ਸਕੂਲ ਦੇ ਮੁੱਖ ਅਧਿਆਪਕ ਦੀ ਮੰਗ 'ਤੇ ਸਿਹਤ ਵਿਭਾਗ ਦੀ ਟੀਮ ਵਲੋਂ ਲਗਾਇਆ ਗਿਆ | ਇਸ ਦੌਰਾਨ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਦੇ ਬੱਚਿਆਂ ਦਾ ਵੱਖ-ਵੱਖ ਬਿਮਾਰੀਆਂ ਸੰਬੰਧੀ ਚੈੱਕਅਪ ਕੀਤਾ ਗਿਆ | ਕੈਂਪ ਦੌਰਾਨ ਦੰਦਾਂ ਦੀ ਜਾਂਚ, ਅਨੀਮੀਆ, ਪੋਸ਼ਣ ਦੀ ਕਮੀ ਤੋਂ ਇਲਾਵਾ ਡੇਂਗੂ, ਮਲੇਰੀਆ ਅਤੇ ਸਰਦੀਆਂ ਵਿਚ ਹੋਣ ਵਾਲੀਆਂ ਬਿਮਾਰੀਆਂ ਬਾਰੇ ਬੱਚਿਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਡੈਂਟਲ ਡਾਕਟਰ ਸਿਮਰਨਜੀਤ ਸਿੰਘ, ਐਮ.ਪੀ.ਐਚ. ਡਬਲਿਊ. ਰਾਜ ਕਰਨ ਸਿੰਘ, ਸੀ.ਐੱਚ.ਓ. ਮਨਰੂਪ ਕੌਰ, ਮੁੱਖ ਅਧਿਆਪਕ ਹਰਪ੍ਰੀਤ ਕੌਰ ਸਮੇਤ ਅਧਿਆਪਕਾਂ ਮਨਦੀਪ ਕੌਰ, ਕਵਲਜੀਤ ਕੌਰ, ਅਮਨਪ੍ਰੀਤ ਕੌਰ ਅਤੇ ਮਨਬੀਰ ਕੌਰ ਵਲੋਂ ਕੈਂਪ ਦੀ ਸੁਚਾਰੂ ਤਰੀਕੇ ਨਾਲ ਸਫਲਤਾ ਲਈ ਭਰਪੂਰ ਸਹਿਯੋਗ ਦਿੱਤਾ ਗਿਆ |

ਪਿਛਲੀ ਖ਼ਬਰ ਭਲਾਈਪੁਰ ਨੇ ਜ਼ੋਨ-6 ਤੋਂ ਜੇਤੂ ਇਕਬਾਲ ਸਿੰਘ ਬੱਲ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਬਿਜਲੀ ਦਫ਼ਤਰ ਲੋਪੋਕੇ ਵਿਖੇ ਨਵ-ਨਿਯੁਕਤ ਏ.ਐੱਲ.ਐੱਮ. ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।