09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਭਲਾਈਪੁਰ ਨੇ ਜ਼ੋਨ-6 ਤੋਂ ਜੇਤੂ ਇਕਬਾਲ ਸਿੰਘ ਬੱਲ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 24-12-2025
ਬਾਬਾ ਬਕਾਲਾ ਸਾਹਿਬ, 23 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸਬ ਡਵੀਜਨ ਬਾਬਾ ਬਕਾਲਾ ਸਾਹਿਬ ਅਧੀਨ ਬਲਾਕ ਸੰਮਤੀ ਰਈਆ ਦੇ ਜ਼ੋਨ-6 ਸੱਤੋਵਾਲ (ਜਨਰਲ) ਤੋਂ ਕਾਂਗਰਸ ਪਾਰਟੀ ਦੇ ਸ: ਇਕਬਾਲ ਸਿੰਘ ਬੱਲ ਸਰਪੰਚ ਸੱਤੋਵਾਲ ਪੁੱਤਰ ਬਲਕਾਰ ਸਿੰਘ ਸੱਤੋਵਾਲ ਜੇਤੂ ਰਹੇ ਹਨ | ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ ਸ: ਸੰਤੋਖ ਸਿੰਘ ਭਲਾਈਪੁਰ ਨੇ ਸ: ਇਲਬਾਲ ਸਿੰਘ ਬੱਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦਿਆਂ ਕਿਹਾ ਕਿ ਸ: ਬੱਲ ਕਾਂਗਰਸ ਪਾਰਟੀ ਦੇ ਟਕਸਾਲੀ ਆਗੂ ਹਨ, ਜਿਨ੍ਹਾਂ ਨੇ ਲੰਬੇ ਸਮੇਂ ਤੋਂ ਪਰਿਵਾਰਕ ਪਿਛੋਕੜ ਸਦਕਾ ਕਾਂਗਰਸ ਵਿਚ ਸਰਗਰਮ ਸੇਵਾਵਾਂ ਨਿਭਾਈਆਂ ਹਨ | ਉਨ੍ਹਾਂ ਕਿਹਾ ਕਿ ਪਾਰਟੀ ਉਨ੍ਹਾਂ ਦਾ ਬਣਦਾ ਮਾਣ ਸਨਮਾਨ ਕਰੇਗੀ | ਇਸ ਮੌਕੇ ਇਕਬਾਲ ਸਿੰਘ ਬੱਲ ਨੇ ਜ਼ੋਨ ਸੱਤੋਵਾਲ ਨਿਵਾਸੀਆਂ ਦਾ ਵੀ ਹਾਰਦਿਕ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਬਲਕਾਰ ਸਿੰਘ ਬੱਲ, ਚੇਅਰਮੈਨ ਯੁਵਰਾਜ ਸਿੰਘ, ਗੁਰਮੇਜ ਸਿੰਘ ਚੀਮਾ, ਸਰਪੰਚ ਇੰਦਰਜੀਤ ਸਿੰਘ ਸੇਰੋਂ, ਸਰਪੰਚ ਗੁਲਜ਼ਾਰ ਸਿੰਘ ਛੱਜਲਵੱਡੀ, ਬਾਊ ਭੈਣੀ, ਪ੍ਰਧਾਨ ਅਰਸ਼ ਬੱਲ, ਸਰਪੰਚ ਸਵਿੰਦਰ ਸਿੰਘ ਬੱਲ, ਸਰਪੰਚ ਦਲਬੀਰ ਸਿੰਘ ਸਠਿਆਲਾ, ਜਗਦੀਪ ਸਿੰਘ ਮਾਨ ਅਤੇ ਹੋਰ |
ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਨਸ਼ਾ ਮੁਕਤੀ ਮੋਰਚੇ ਅਹੁਦੇਦਾਰਾਂ ਵਲੋਂ ਨਸ਼ਾ ਵਪਾਰੀਆਂ ਖ਼ਿਲਾਫ਼ ਜੰਗ ਦਾ ਐਲਾਨ ਅਗਲੀ ਖ਼ਬਰ ਭਾਰਤੀ ਐਲੀਮੈਂਟਰੀ ਸਕੂਲ ਧੂਲਕਾ 'ਚ ਬੱਚਿਆਂ ਦਾ ਸਿਹਤ ਚੈੱਕਅਪ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।