09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਨਸ਼ਾ ਮੁਕਤੀ ਮੋਰਚੇ ਅਹੁਦੇਦਾਰਾਂ ਵਲੋਂ ਨਸ਼ਾ ਵਪਾਰੀਆਂ ਖ਼ਿਲਾਫ਼ ਜੰਗ ਦਾ ਐਲਾਨ

ਅਜੀਤ ਡੈਸਕ 24-12-2025
ਹਰਸਾ ਛੀਨਾ, 23 ਦਸੰਬਰ (ਕੜਿਆਲ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਨਸ਼ਾ ਮੁਕਤੀ ਮੋਰਚਾ ਹਲਕਾ ਕੋਆਰਡੀਨੇਟਰ ਸੁਖਦੀਪ ਸਿੰਘ ਛੀਨਾ ਦੀ ਅਗਵਾਈ ਹੇਠ ਨਸ਼ਾ ਮੁਕਤ ਮੋਰਚਾ ਦੇ ਅਹੁਦੇਦਾਰਾਂ ਦੇ ਵਿਸੇਸ਼ ਮੀਟਿੰਗ ਹੋਈ ਜਿਸ ਵਿਚ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਸਮੇਤ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਵਰਕਰਾਂ ਤੇ ਆਗੂਆਂ ਸ਼ਮੂਲੀਅਤ ਕੀਤੀ | ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਨਸ਼ਾ ਮੁਕਤੀ ਮੋਰਚਾ ਦੇ ਹਲਕਾ ਕੋਆਰਡੀਨੇਟਰ ਸੁਖਦੀਪ ਸਿੰਘ ਛੀਨਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਮੁਹਿੰਮ ਯੁਧ ਨਸ਼ਿਆਂ ਵਿਰੁੱਧ ਤਹਿਤ ਆਮ ਆਦਮੀ ਪਾਰਟੀ ਦੇ ਗਠਿਤ ਕੀਤੇ ਨਸ਼ਾ ਮੁਕਤ ਮੋਰਚੇ ਵਲੋਂ ਹਲਕਾ ਇੰਚਾਰਜ ਮੈਡਮ ਸੋਨੀਆ ਮਾਨ ਇੰਚਾਰਜ ਨਸ਼ਾ ਮੁਕਤ ਮੋਰਚਾ ਮਾਝਾ ਜ਼ੋਨ ਦੀ ਅਗਵਾਈ ਹੇਠ ਹਲਕੇ ਨਮੂ ਨਸ਼ਾ ਮੁਕਤ ਕਰਨ ਲਈ ਨਸ਼ਾ ਤੇ ਨਸ਼ਾ ਵਪਾਰੀਆਂ ਖਿਲਾਫ ਜੰਗ ਦਾ ਐਲਾਣ ਕੀਤਾ ਗਿਆ | ਜਿਸਦਾ ਮਕਸਦ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਨਾਲ ਜੋੜਨ ਵਾਲੇ ਨਸ਼ਾ ਵਪਾਰੀਆਂ ਨੂੰ ਸਲਾਖਾਂ ਪਿੱਛੇ ਕਰਨ ਦਾ ਹੈ | ਇਸ ਸਮੇਂ ਹਲਕਾ ਰਾਜਾਸਾਂਸੀ ਨੂੰ ਨਸ਼ਾ ਮੁਕਤ ਕਰਨ ਲਈ ਵਿਸੇਸ਼ ਰਣਨੀਤੀ ਉਲੀਕੀ ਗਈ | ਇਸ ਮੌਕੇ ਰਾਮ ਸਿੰਘ ਚੋਗਾਵਾਂ ਸੰਮਤੀ ਮੈਂਬਰ, ਕਬੱਡੀ ਖਿਡਾਰੀ ਨਵਪ੍ਰੀਤ ਸਿੰਘ ਨਵ ਕੜਿਆਲ ਬਲਾਕ ਸੰਮਤੀ ਮੈਂਬਰ, ਹਲਕਾ ਮੀਤ ਕੋਆਰਡੀਨੇਟਰ ਗੁਰਸ਼ਰਨ ਸਿੰਘ ਨੀਟਾ ਛੀਨਾ, ਦਵਿੰਦਰ ਸਿੰਘ ਲਾਡੀ, ਬਲਾਕ ਚੇਅਰਮੈਨ ਅਰਵਿੰਦਰ ਸਿੰਘ ਬੱਬੂ ਸ਼ਾਹ ਪ੍ਰਧਾਨ ਨਗਰ ਪੰਚਾਇਤ ਰਾਜਾਸਾਂਸੀ, ਸਰਪੰਚ ਹਰਮਨਦੀਪ ਸਿੰਘ ਸ਼ਾਹ ਕੜਿਆਲ, ਰਾਜਬੀਰ ਸਿੰਘ, ਦਿਲਬਾਗ ਸਿੰਘ ਭਲਵਾਨ, ਪਰਮਜੀਤ ਸਿੰਘ ਫੌਜੀ, ਮੇਜਰ ਸਿੰਘ ਛਿੱਡਣ, ਲਵਪ੍ਰੀਤ ਸਿੰਘ ਛੀਨਾ,
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਬਾਬਾ ਬਕਾਲਾ 'ਚ ਸਟੂਡੈਂਟ ਲੈਡ ਮੂਵਮੈਂਟ ਰੈਲੀ <br/> ਅਗਲੀ ਖ਼ਬਰ ਭਲਾਈਪੁਰ ਨੇ ਜ਼ੋਨ-6 ਤੋਂ ਜੇਤੂ ਇਕਬਾਲ ਸਿੰਘ ਬੱਲ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।