09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਦਸਮੇਸ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਬਾਬਾ ਬਕਾਲਾ 'ਚ ਸਟੂਡੈਂਟ ਲੈਡ ਮੂਵਮੈਂਟ ਰੈਲੀ <br/>

ਅਜੀਤ ਡੈਸਕ 24-12-2025
ਬਾਬਾ ਬਕਾਲਾ ਸਾਹਿਬ, 23 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਦੇ ਵਿਦਿਆਰਥੀਆਂ ਵਲੋਂ ਬਾਬਾ ਬਕਾਲਾ ਵਿਚ (ਸਟੂਡੈਂਟ ਲੈਡ ਮੂਵਮੈਂਟ) ਰੈਲੀ ਕੱਢੀ ਗਈ | ਇਸ ਰੈਲੀ ਦਾ ਮੁੱਖ ਉਦੇਸ਼ ਸਿਹਤ ਅਤੇ ਸਫ਼ਾਈ ਪ੍ਰਤੀ ਜਨਤਾ ਨੂੰ ਜਾਗਰੂਕ ਕਰਨਾ ਸੀ | ਇਸ ਰੈਲੀ ਵਿਚ ਚੌਥੀ ਜਮਾਤ ਤੋਂ ਲੈ ਕੇ ਨੌਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਬੱਚਿਆਂ ਨੇ ਰੋਡ ਸ਼ੋਅ, ਭਾਸ਼ਣਾਂ, ਨੱਕੜ ਨਾਟਕ ਅਤੇ ਵੱਖ-ਵੱਖ ਗਤੀਵਿਧੀਆਂ ਰਾਹੀਂ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਇਆ ਕਿ ਅਸੀਂ ਆਪਣੇ ਆਲੇ-ਦੁਆਲੇ, ਆਪਣੇ ਇਲਾਕੇ ਅਤੇ ਦੇਸ਼ ਨੂੰ ਕਿਵੇਂ ਸਾਫ਼-ਸੁਥਰਾ ਬਣਾ ਸਕਦੇ ਹਾਂ | ਰੋਡ ਸ਼ੋਅ ਦੀ ਸ਼ੁਰੂਆਤ ਸਕੂਲ ਕੈਂਪਸ ਤੋਂ ਹੋਈ ਅਤੇ ਇਸ ਤੋਂ ਬਾਅਦ ਵਿਦਿਆਰਥੀ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਪਹੁੰਚੇ | ਉੱਥੇ ਐੱਸ. ਐੱਮ. ਓ. ਡਾ. ਨੀਰਜ ਭਾਟੀਆ ਨੇ ਬੱਚਿਆਂ ਦੇ ਉਤਸ਼ਾਹ ਅਤੇ ਜਾਗਰੂਕਤਾ ਉਪਰਾਲੇ ਦੀ ਖੱਲ੍ਹ ਕੇ ਸ਼ਲਾਘਾ ਕੀਤੀ | ਇਸ ਤੋਂ ਬਾਅਦ ਰੋਡ ਸ਼ੋਅ ਕਰਦੇ ਹੋਏ ਵਿਦਿਆਰਥੀ ਨਗਰ ਪੰਚਾਇਤ ਕਮੇਟੀ ਦਫ਼ਤਰ ਪਹੁੰਚੇ, ਜਿੱਥੇ ਬੱਚਿਆਂ ਨੇ ਆਪਣਾ ਸੰਦੇਸ਼ ਪ੍ਰਧਾਨ ਸੁਰਜੀਤ ਸਿੰਘ ਕੰਗ ਨਾਲ ਸਾਂਝਾ ਕੀਤਾ | ਪ੍ਰਧਾਨ ਕੰਗ ਨੇ ਬੱਚਿਆਂ ਨੂੰ ਇਲਾਕੇ ਨੂੰ ਸਵੱਛ ਬਣਾਉਣ ਸੰਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਸਨਮਾਨਿਤ ਕੀਤਾ | ਉਪਰੰਤ ਵਿਦਿਆਰਥੀ ਐੱਸ. ਡੀ. ਐੱਮ. ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਪਣਾ ਪ੍ਰਦਰਸ਼ਨ ਪੇਸ਼ ਕੀਤਾ | ਇਸ ਵੱਡੇ ਅਤੇ ਸਫਲ ਉਪਰਾਲੇ ਦੇ ਪਿੱਛੇ ਸਕੂਲ ਦੇ ਐੱਮ. ਡੀ. ਕੁਲਬੀਰ ਸਿੰਘ ਮਾਨ ਅਤੇ ਪਿ੍ੰ: ਹਰਵਿੰਦਰ ਕੌਰ ਦੀ ਯੋਗ ਅਗਵਾਈ ਰਹੀ | ਇਸ ਦੇ ਨਾਲ ਹੀ ਸਟਾਫ ਕੋਆਰਡੀਨੇਟਰ ਸ਼ਿਖਾ ਭੰਡਾਰੀ, ਹਰਪ੍ਰੀਤ ਕੌਰ ਸੇਖੋਂ, ਪ੍ਰਭਜੋਤ ਕੌਰ, ਨਵਰੀਤ ਕੌਰ, ਪਲਕਦੀਪ ਕੌਰ ਅਤੇ ਜਸਵੰਤ ਸਿੰਘ ਸਮੇਤ ਸਮੂਹ ਅਧਿਆਪਕ ਵਰਗ ਨੇ ਬੱਚਿਆਂ ਦਾ ਪੂਰਾ ਸਹਿਯੋਗ ਕਰਕੇ ਇਸ ਮੁਹਿੰਮ ਨੂੰ ਸਫਲ ਬਣਾਇਆ |

ਪਿਛਲੀ ਖ਼ਬਰ ਸਵਦੇਸ਼ੀ ਮਹਾਂਉਤਸਵ ਦੌਰਾਨ ਕੇਂਦਰੀ ਸੰਚਾਰ ਬਿਊਰੋ ਦੀ ਪ੍ਰਦਰਸ਼ਨੀ ਦਾ ਕੈਬਨਿਟ ਮੰਤਰੀਆਂ ਵਲੋਂ ਨਿਰੀਖਣ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਨਸ਼ਾ ਮੁਕਤੀ ਮੋਰਚੇ ਅਹੁਦੇਦਾਰਾਂ ਵਲੋਂ ਨਸ਼ਾ ਵਪਾਰੀਆਂ ਖ਼ਿਲਾਫ਼ ਜੰਗ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।