ਪਟਿਆਲਾ, 15 ਜੂਨ (ਧਰਮਿੰਦਰ ਸਿੰਘ ਸਿੱਧੂ)-ਥਾਣਾ ਬਖਸ਼ੀਵਾਲਾ ਦੇ ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਬੱਸ ਸਟੈਂਡ ਪਿੰਡ ਰੌਣੀ ਵਿਖੇ ਮੌਜੂਦ ਸੀ ਜਿਥੇ ਇਤਲਾਹ ਮਿਲੀ ਕਿ ਕੁਝ ਮੁਲਜ਼ਮ ਜੋ ਚੋਰੀ ਕਰਨ ਦੇ ਆਦੀ ਹਨ ਉਹ ਨਾਭਾ ਰੋਡ ਪਟਿਆਲਾ 'ਤੇ ਬਣੇ ਪੈਲੇਸਾਂ ਦੇ ਬਾਹਰੋਂ ਅਤੇ ਪਟਿਆਲਾ ਸ਼ਹਿਰ 'ਚੋਂ ਮੋਟਰਸਾਈਕਲ ਅਤੇ ਮੋਬਾਈਲ ਫ਼ੋਨ ਚੋਰੀ ਕਰਦੇ ਹਨ ਉਹ ਅੱਜ ਚੋਰੀ ਕੀਤੇ ਹੋਏ ਚਾਰ ਮੋਟਰਸਾਈਕਲ ਅਤੇ ਮੋਬਾਈਲ ਫ਼ੋਨ ਨੂੰ ਵੇਚਣ ਲਈ ਨਾਭਾ ਰੋਡ ਪਟਿਆਲਾ 'ਤੇ ਬਣੇ ਸਤਿਸੰਗ ਦੇ ਪਿਛਲੇ ਪਾਸੇ ਖਾਲੀ ਪਲਾਂਟਾਂ 'ਚ ਖੜ੍ਹੇ ਹਨ | ਪੁਲਿਸ ਵਲੋਂ ਰੇਡ ਮਾਰਨ 'ਤੇ ਸੰਦੀਪ ਸਿੰਘ ਵਾਸੀ ਰੱਖੜਾ, ਸੰਦੀਪ ਸਿੰਘ ਅਤੇ ਮਨਜਿੰਦਰ ਸਿੰਘ ਵਾਸੀ ਦੁਘਾਟ, ਰਾਜਵੀਰ ਸਿੰਘ ਵਾਸੀ ਸੰਗਤਪੁਰਾ, ਗੁਰਜਿੰਦਰ ਸਿੰਘ ਵਾਸੀ ਸੌਜਾ ਤੋਂ ਚਾਰ ਮੋਟਰਸਾਈਕਲ ਅਤੇ ਤਿੰਨ ਮੋਬਾਈਲ ਫ਼ੋਨ ਬਰਾਮਦ ਹੋਏ | ਪੁਲਿਸ ਵਲੋਂ ਉਕਤ ਮੁਲਜ਼ਮਾਂ ਖ਼ਿਲਾਫ਼ ਬੀ.ਐਨ.ਸੀ. ਦੀ ਧਾਰਾ 303 (2) ਤਹਿਤ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ |