ਨਾਭਾ, 15 ਜੂਨ (ਜਗਨਾਰ ਸਿੰਘ ਦੁਲੱਦੀ)-ਪ੍ਰਾਪਰਟੀ ਡੀਲਰ ਐਸੋਸੀਏਸ਼ਨ ਨਾਭਾ ਦੀ ਹੰਗਾਮੀ ਇਕੱਤਰਤਾ ਪ੍ਰਧਾਨ ਸਤਵੰਤ ਸਿੰਘ ਸੋਖਲ (ਸੰਤ ਰਾਮ) ਦੀ ਅਗਵਾਈ ਵਿਚ ਹੋਈ, ਜਿਸ ਦੌਰਾਨ ਪ੍ਰਾਪਰਟੀ ਐਡਵਾਈਜ਼ਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਮੰਗਾਂ ਸੰਬੰਧੀ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਗਿਆ ਕਿ ਐਨ.ਓ.ਸੀ. ਤੋਂ ਬਿਨਾਂ ਰਜਿਸਟਰੀਆਂ ਖੋਲ੍ਹੀਆਂ ਜਾਣ ਅਤੇ ਬਿਜਲੀ ਦੇ ਕੁਨੈਕਸ਼ਨ ਬਹਾਲ ਕੀਤੇ ਜਾਣ | ਪ੍ਰਧਾਨ ਸੰਤ ਰਾਮ ਅਤੇ ਗੁਰਤੇਜ ਸਿੰਘ ਕੌਲ ਨੇ ਕਿਹਾ ਕਿ ਦਿੱਲੀ ਦੀ ਤਰਜ਼ 'ਤੇ ਪੁਰਾਣੀਆਂ ਸਾਰੀਆਂ ਹੀ ਕਾਲੋਨੀਆਂ ਪੱਕੇ ਕੀਤੀਆ ਜਾਣ ਜਿਨ੍ਹਾਂ ਕਰਕੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਰਜਿਸਟਰੀਆਂ ਦੇ ਖੁੱਲਣ ਨਾਲ ਪੰਜਾਬ ਸਰਕਾਰ ਦੇ ਰੈਵੇਨਿਉ ਵਿਚ ਭਾਰੀ ਵਾਧਾ ਹੋਵੇਗਾ | ਪ੍ਰਧਾਨ ਸੰਤ ਰਾਮ ਨੇ ਕਿਹਾ ਬਿਨਾਂ ਐਨ.ਓ.ਸੀ. ਤੋਂ ਬਿਜਲੀ ਕੁਨੈਕਸ਼ਨ ਬਹਾਲ ਕੀਤੇ ਜਾਣ | ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਨ੍ਹਾਂ ਮੰਗਾਂ ਦੇ ਹੱਲ ਲਈ ਜਲਦੀ ਨਾ ਦਿੱਤਾ ਗਿਆ ਤਾਂ ਪ੍ਰਾਪਰਟੀ ਐਸੋਸੀਏਸ਼ਨ ਵਲੋਂ ਪੰਜਾਬ ਪੱਧਰ 'ਤੇ ਸੰਘਰਸ਼ ਵਿੱਢਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ | ਇਸ ਮੌਕੇ ਸਰਪ੍ਰਸਤ ਸਵਿੰਦਰ ਰਾਵਲ, ਭੀਮ ਸ਼ਰਮਾ ਸੈਕਟਰੀ, ਚੇਅਰਮੈਨ ਗੁਰਤੇਜ ਸਿੰਘ ਕੌਲ, ਰਾਣਾ ਨਾਭਾ ਸਾਬਕਾ ਪ੍ਰਧਾਨ, ਪਤੰਬਰ ਬਾਂਸਲ, ਪਰਮਜੀਤ ਸਿੰਘ ਪੰਮਾ ਕੈਸ਼ੀਅਰ, ਸਤਨਾਮ ਸਿੰਘ ਖਹਿਰਾ, ਬੱਬਲੂ, ਦਵਿੰਦਰ ਸਿੰਘ ਧੀਰੋਮਾਜਰਾ, ਅਜੇ, ਅਮਰੀਕ ਸਿੰਘ ਅਲੌਹਰਾਂ, ਮੁਸ਼ਤਾਕ ਅਲੀ ਕਿੰਗ ਤੋਂ ਇਲਾਵਾ ਵੱਡੀ ਗਿਣਤੀ 'ਚ ਪ੍ਰਾਪਰਟੀ ਡੀਲਰ ਹਾਜ਼ਰ ਸਨ |