ਨਾਭਾ, 15 ਜੂਨ (ਜਗਨਾਰ ਸਿੰਘ ਦੁਲੱਦੀ)-ਪਰਜਾਪਤ ਸਭਾ ਨਾਭਾ ਦੀ ਇਕੱਤਰਤਾ ਸਥਾਨਕ ਸਰੈਣਦਾਸ ਕਾਲੋਨੀ ਮਾਡਰਨ ਸਿਟੀ ਸਥਿਤ ਭਾਈ ਬੁੱਧੂਸ਼ਾਹ ਕਮਿਊਨਿਟੀ ਹਾਲ ਵਿਖੇ ਹੋਈ ਜਿਸ ਵਿਚ ਵੱਡੀ ਗਿਣਤੀ 'ਚ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ | ਇਸ ਦੌਰਾਨ ਮੌਜੂਦਾ ਕਮੇਟੀ ਦਾ ਸਮਾਂ ਪੂਰਾ ਹੋਣ ਕਾਰਨ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਭਾਈਚਾਰੇ ਦੀ ਇਕੱਤਰਤਾ ਦੌਰਾਨ ਸਤਵੰਤ ਸਿੰਘ ਸੰਤ ਰਾਮ ਸੋਖਲ ਨੂੰ ਸਰਬਸੰਮਤੀ ਨਾਲ ਪਰਜਾਪਤ ਸਭਾ ਨਾਭਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਦੱਸਣਯੋਗ ਹੈ ਕਿ ਸਤਵੰਤ ਸਿੰਘ ਸੋਖਲ ਸੰਤ ਰਾਮ ਇਸ ਸਭਾ ਦੇ ਫਾਉਂਡਰ ਮੈਂਬਰ ਵੀ ਹਨ ਤੇ ਉਹ ਪਰਜਾਪਤ ਸਮਾਜ ਦੀ ਭਲਾਈ ਲਈ ਹਰ ਸਮੇਂ ਮੂਹਰਲੀ ਕਤਾਰ ਵਿਚ ਰਹਿ ਕੇ ਸੇਵਾ ਕਰ ਰਹੇ ਹਨ ਅਤੇ ਹਮੇਸ਼ਾ ਲੋਕਾਂ ਦੇ ਦੁੱਖ ਸੁੱਖ ਵਿਚ ਵਿਚਰਨ ਵਾਲੇ ਨੇਕ ਇਨਸਾਨ ਹਨ ਜਿਸ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਪਰਜਾਪਤ ਸਮਾਜ ਵਲੋਂ ਉਨ੍ਹਾਂ ਨੂੰ ਇਹ ਸੇਵਾ ਦਿੱਤੀ ਗਈ ਹੈ | ਨਵ-ਨਿਯੁਕਤ ਪ੍ਰਧਾਨ ਸਤਵੰਤ ਸਿੰਘ ਸੋਖਲ ਵਲੋਂ ਸਮਾਜ ਨੂੰ ਪੂਰਨ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਉਸ ਵਲੋਂ ਪਰਜਾਪਤ ਸਮਾਜ ਨੂੰ ਆ ਰਹੀਆਂ ਸਮੱਸਿਆ ਦਾ ਹੱਲ ਸਰਕਾਰ ਦੇ ਨੁਮਾਇੰਦਿਆਂ ਨੂੰ ਮਿਲ ਕੇ ਕਰਵਾਇਆ ਜਾਵੇਗਾ ਅਤੇ ਸਾਡੇ ਸਮਾਜ ਦੇ ਸਿਰਕੱਢ ਆਗੂ ਭਾਈ ਬਲਜੀਤ ਸਿੰਘ ਮੱਖਣ ਟੋਡਰਵਾਲ ਜੋ ਕਿ ਪਿਛਲੇ ਸਮੇਂ ਸਾਨੂੰ ਵਿਛੋੜਾ ਦੇ ਗਏ ਸਨ | ਉਨ੍ਹਾਂ ਵਲੋਂ ਸਾਡੇ ਸਮਾਜ ਲਈ ਬਹੁਤ ਅਹਿਮ ਰੋਲ ਨਿਭਾਇਆ ਗਿਆ ਹੈ ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਸਾਡੇ ਸਮਾਜ ਦੇ ਨੌਜਵਾਨਾਂ ਨੂੰ ਵੀ ਨਾਲ ਜੋੜਨ ਲਈ ਯੂਥ ਵਿੰਗ ਬਣਾਇਆ ਗਿਆ ਹੈ ਅਤੇ ਗੁਰਜੀਤ ਸਿੰਘ ਰਵੀ ਨੂੰ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਪਰਜਾਪਤ ਸਭਾ ਦੇ ਮੌਜੂਦਾ ਪ੍ਰਧਾਨ ਜਸਕੀਰਤ ਸਿੰਘ ਸਪੁੱਤਰ ਸਵ. ਭਾਈ ਬਲਜੀਤ ਸਿੰਘ ਮੱਖਣ ਟੋਡਰਵਾਲ ਵਲੋਂ ਕੀਤੇ ਕੰਮਾਂ ਦੀ ਵੀ ਸ਼ਲਾਘਾ ਕੀਤੀ ਗਈ ਅਤੇ ਜਸਕੀਰਤ ਸਿੰਘ ਨੂੰ ਸਭਾ ਦਾ ਮੀਤ ਪ੍ਰਧਾਨ ਬਣਾਇਆ ਗਿਆ | ਉਨ੍ਹਾਂ ਕਿਹਾ ਕਿ ਬਾਕੀ ਦੀ ਪੁਰਾਣੀ ਕਮੇਟੀ ਦੇ ਮੈਂਬਰ ਉਸੇ ਤਰ੍ਹਾਂ ਸਭਾ ਵਿਚ ਕੰਮ ਕਰਨਗੇ | ਇਸ ਮੌਕੇ ਪਰਜਾਪਤ ਸਮਾਜ ਆਗੂ ਕੁਲਵਿੰਦਰ ਸਿੰਘ ਸੂਕਾ ਸਾਬਕਾ ਐਮ.ਸੀ., ਵੇਦ ਚੰਦ ਮੰਡੌਰ ਵਾਇਸ ਚੇਅਰਮੈਨ ਪਰਜਾਪਤ ਸਭਾ ਪੰਜਾਬ, ਥਾਣੇਦਾਰ ਨਿਰਮਲ ਸਿੰਘ ਹੀਰਾ ਮਹਿਲ, ਹਰਬੰਸ ਸਿੰਘ ਹਰੀਦਾਸ ਕਾਲੋਨੀ, ਬਲਜੀਤ ਸਿੰਘ ਰਾਜਗੜ੍ਹ, ਬਲਜੀਤ ਸਿੰਘ ਫ਼ੌਜੀ, ਰਾਜ ਕੁਮਾਰ ਭੱਟਾ ਵਾਲਾ ਮੁਹੱਲਾ, ਜਗਦੇਵ ਸਿੰਘ ਸੂਬੇਦਾਰ, ਅਮਰੀਕ ਸਿੰਘ ਮੱਲੇਵਾਲ, ਮਾਸਟਰ ਜਰਨੈਲ ਸਿੰਘ, ਗੁਰਜੰਟ ਸਿੰਘ ਤੱਗੜ, ਜਰਨੈਲ ਸਿੰਘ ਲਛਮਣ ਨਗਰ, ਕਰਨੈਲ ਸਿੰਘ ਸਫੀਪੁਰ ਆਦਿ ਸਮੂਹ ਪਰਜਾਪਤ ਸਮਾਜ ਮੌਜੂਦ ਸੀ |