ਪਟਿਆਲਾ, 15 ਜੂਨ (ਕੁਲਵੀਰ ਸਿੰਘ ਧਾਲੀਵਾਲ)-ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਜਸਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਕਾਲਬਣਜਾਰਾ, ਥਾਣਾ ਲਹਿਰਾ, ਜ਼ਿਲ੍ਹਾ ਸੰਗਰੂਰ ਵਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਐਫ.ਆਈ.ਆਰ. ਨੰਬਰ 91 ਡੀ.ਟੀ.ਡੀ. ਅੰਡਰ ਸੈਕਸ਼ਨ 127(2), 308(2), 351(2), 61(2) ਸੈਕਸ਼ਨ 67 ਆਈ.ਟੀ. ਐਕਟ ਸੈਕਸ਼ਨ 27/54/59 ਆਰਮਜ਼ ਤਹਿਤ ਦਰਜ ਕੀਤੀ ਗਈ ਹੈ | ਇਹ ਸ਼ਿਕਾਇਤ ਮਨਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਗੜੀ, ਜ਼ਿਲ੍ਹਾ ਰੋਪੜ, ਸਤਿਗੁਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਕਾਲਬਣਜਾਰਾ ਥਾਣਾ ਲਹਿਰਾ ਜ਼ਿਲ੍ਹਾ ਸੰਗਰੂਰ, ਜੁਗਨੂੰ ਪੁੱਤਰ ਗੁਰਨੈਬ ਸਿੰਘ, ਸਮਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਪਿੰਡ ਭਟਾਲ ਕਲਾਂ ਅਤੇ ਇਕ ਦੋ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੀਤੀ ਗਈ ਹੈ | ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਮਨਪ੍ਰੀਤ ਕੌਰ ਉਸ ਦੇ ਗਵਾਂਢੀ ਸਤਿਗੁਰ ਸਿੰਘ ਨੇ ਰਲ ਕੇ ਸਾਜ਼ਿਸ਼ ਕੀਤੀ | ਜਿਸ ਤਹਿਤ ਉਸ ਨੂੰ ਅਗਵਾ ਕੀਤਾ ਗਿਆ, ਉਸ ਦੇ ਫ਼ੋਨ ਦਾ ਡਾਟਾ ਆਪਣੇ ਫ਼ੋਨ ਵਿਚ ਟਰਾਂਸਫ਼ਰ ਕੀਤਾ ਗਿਆ, ਜਿਸ ਉਪਰੰਤ ਫਿਰੌਤੀ ਮੰਗੀ ਗਈ ਅਤੇ ਬਲੈਕਮੇਲ ਕੀਤਾ ਗਿਆ |