ਪਟਿਆਲਾ, 16 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਨੇ ਸ਼ਹਿਰ ਦੀਆਂ ਖ਼ਰਾਬ ਹਾਲਤ ਵਾਲੀਆਂ ਸੜਕਾਂ ਦੀ ਮੁਰੰਮਤ ਤੇ ਨਵੇਂ ਸਿਰਿਓਾ ਬਣਾਉਣ ਲਈ ਇਕ ਵੱਡੀ ਮੁਹਿੰਮ ਆਰੰਭੀ ਹੈ | ਇਹ ਉਹ ਸੜਕਾਂ ਹਨ ਜੋ ਕਈ ਤਰ੍ਹਾਂ ਦੇ ਪਾਈਪ ਪਾਉਣ ਲਈ ਵੱਖ-ਵੱਖ ਥਾਈਾ ਇਕ ਨਿੱਜੀ ਕੰਪਨੀ ਵਲੋਂ ਪੁੱਟੀਆਂ ਗਈਆਂ ਸਨ | ਅੱਜ ਅਨੰਦ ਨਗਰ ਐਕਸਟੈਨਸ਼ਨ-ਏ ਤੇ ਮੋਦੀ ਕਾਲਜ ਦੇ ਨਜ਼ਦੀਕ ਬਣਨ ਵਾਲੀ ਸੜਕ ਦਾ ਉਦਘਾਟਨ ਕਰਨ ਮੌਕੇ ਡਾ. ਬਲਬੀਰ ਸਿੰਘ ਕੈਬਿਨਟ ਸਿਹਤ ਮੰਤਰੀ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ, ਨਿਗਮ ਕਮਿਸ਼ਨਰ ਪਰਮਵੀਰ ਸਿੰਘ, ਕੌਂਸਲਰ ਜਸਬੀਰ ਗਾਂਧੀ, ਕੌਂਸਲਰ ਰਮਨਪ੍ਰੀਤ ਕੋਹਲੀ ਨੇ ਪੰਜਾਬ ਸਰਕਾਰ ਅਤੇ ਲੋਕਾਂ ਦਾ ਧੰਨਵਾਦ ਕਰਦਿਆਂ ਕੀਤਾ | ਆਨੰਦ ਨਗਰ ਐਕਸੈਟਨਸ਼ਨ ਵਿਖੇ ਪਹੁੰਚੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਸੋਚ ਨਾਲ ਸ਼ਹਿਰ ਦੇ ਹਰ ਕੋਨੇ ਵਿਚਲੀਆਂ ਸੜਕਾਂ ਦੀ ਨੁਹਾਰ ਦਰੁਸਤ ਕਰਨ ਦੇ ਆਦੇਸ਼ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਸੜਕਾਂ ਦਾ ਨਿਰਮਾਣ ਇਕ ਵੱਡੀ ਵਿਕਾਸਕਾਰੀ ਪਹਿਲਕਦਮੀ ਹੈ | ਇਹ ਪ੍ਰਾਜੈਕਟ ਲੋਕਾਂ ਦੀਆਂ ਔਖਿਆਈਆਂ ਨੂੰ ਦੂਰ ਕਰੇਗਾ ਅਤੇ ਲੋਕਾਂ ਦੀ ਰੋਜ਼ਾਨਾ ਦੀ ਆਵਾਜਾਈ ਨੂੰ ਅਨੁਕੂਲ ਕਰੇਗਾ | ਸਾਡੀ ਸਰਕਾਰ ਲੋਕ ਕਲਿਆਣ ਲਈ ਮੋਦੀ ਕਾਲਜ ਦੇ ਨਜ਼ਦੀਕ ਬਣਨ ਵਾਲੀ ਸੜਕ ਦਾ ਉਦਘਾਟਨ ਕਰਨ ਮਗਰੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ 'ਆਪ' ਸਰਕਾਰ ਪੁਰਾਣੀਆਂ ਸਰਕਾਰਾਂ ਦੀ ਤਰ੍ਹਾਂ ਬਿਨਾਂ ਮਤਲਬ ਸਿਰਫ਼ ਸੜਕਾਂ ਪੁੱਟਣ ਦਾ ਨਹੀਂ, ਬਣਾਉਣ ਦਾ ਵੀ ਟੀਚਾ ਮਿੱਥ ਕੇ ਚਲ ਰਹੀ ਹੈ | ਸੜਕਾਂ ਦੇ ਨਾਲ-ਨਾਲ ਪਟਿਆਲਾ ਸ਼ਹਿਰ ਵਿਚ ਹੋਰ ਨਵੇਂ ਪ੍ਰਾਜੈਕਟਾਂ 'ਤੇ ਵੀ ਕੰਮ ਸ਼ੁਰੂ ਹੋਣ ਜਾ ਰਿਹਾ ਹੈ | ਇਹ ਸੜਕਾਂ 'ਚ ਖ਼ੁਦ ਐਮ. ਸੀ. ਤੇ ਨਿਗਮ ਦੇ ਅਧਿਕਾਰੀ ਲੋਕ ਸਹੂਲਤਾਂ ਨੂੰ ਮੁੱਖ ਰੱਖ ਕੇ ਕਿਸੇ ਵੀ ਤਰ੍ਹਾਂ ਦੀ ਖ਼ਾਮੀ ਨਹੀਂ ਹੋਣ ਦੇਣਗੇ | ਉਨ੍ਹਾਂ ਦੋਸ਼ ਲਗਾਇਆ ਕਿ ਪਹਿਲੀਆਂ ਸਰਕਾਰਾਂ ਵਾਂਗ ਬਿਨਾਂ ਮਤਲਬ ਤੋਂ ਲੁੱਕ ਦੀ ਸੜਕ ਪੁੱਟ ਕੇ ਟਾਈਲਾਂ ਲਗਾਈਆਂ ਗਈਆਂ | ਇਸ ਦੇ ਨਾਲ ਪਟਿਆਲਾ ਵਿਚ ਪਾਣੀ ਦੀ ਮਾਰ ਨੂੰ ਖ਼ਤਮ ਕਰਨ ਲਈ ਵੱਡੇ ਰੈਨ ਵੈਸਟਿੰਗ ਪ੍ਰਾਜੈਕਟ ਵੀ ਬਣਨ ਲਈ ਤਿਆਰੀ ਚੱਲ ਰਹੀ ਹੈ | ਇਸ ਸੰਬੰਧੀ ਮੇਅਰ ਕੁੰਦਨ ਗੋਗੀਆ ਤੇ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਨੇ ਕਿਹਾ ਕਿ ਸਾਡੇ ਵਲੋਂ ਦਫ਼ਤਰਾਂ ਵਿਚ ਨਹੀਂ ਲੋਕਾਂ 'ਚ ਜਾ ਕੇ ਹੋਣ ਵਾਲੇ ਕੰਮਾਂ ਦੀ ਸਾਰ ਲਈ ਜਾਵੇਗੀ | ਉਨ੍ਹਾਂ ਕਿਹਾ ਕਿ ਐਲ.ਐਨ.ਟੀ. ਦੀ ਮਾੜੀ ਕਾਰਗੁਜ਼ਾਰੀ ਕਾਰਨ ਨਗਰ ਨਿਗਮ ਖ਼ੁਦ ਇਨ੍ਹਾਂ ਸੜਕਾਂ ਬਣਵਾਉਣ ਦਾ ਕੰਮ ਯਕੀਨੀ ਬਣਾ ਰਿਹਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਪਟਿਆਲਾ ਨੂੰ ਜਲਦ ਕੂੜਾ ਮੁਕਤ ਬਣਾਉਣ ਲਈ ਨਿਵੇਕਲੀਆਂ ਕੋਸ਼ਿਸ਼ਾਂ ਜਾਰੀ ਹਨ | ਪਹਿਲਾ ਪ੍ਰਾਈਵੇਟ ਏਜੰਸੀਆਂ ਪੂਰੇ ਪੈਸੇ ਲੈ ਕੇ ਕੰਮ ਨਾਮਾਤਰ ਕਰਦੀਆਂ ਸਨ ਪਰ ਹੁਣ ਨਗਰ ਨਿਗਮ ਟੀਮ ਆਪਮੁਹਾਰੇ ਅਤੇ ਆਪਣੇ ਅਧਿਕਾਰੀਆਂ ਦੀ ਦੇਖ-ਰੇਖ ਵਿਚ ਪਟਿਆਲਾ ਨੂੰ ਕੂੜਾ ਮੁਕਤ ਕਰਨ ਲਈ ਨਵੀਂ ਤਜਵੀਜ਼ ਨਾਲ ਕੰਮ ਕਰ ਰਹੀ ਹੈ | ਇਸ ਮੌਕੇ ਨਿਗਮ ਦੇ ਅਧਿਕਾਰੀਆਂ ਤੋਂ ਇਲਾਵਾ ਲਾਲ ਸਿੰਘ ਬਲਾਕ ਪ੍ਰਧਾਨ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਬਲਵਿੰਦਰ ਸੈਣੀ, ਪਿ੍ੰਸੀਪਲ ਡਾ. ਨੀਰਜ ਗੋਇਲ, ਹਰਮੀਤ ਸਿੰਘ, ਹਰਜੋਤ ਸਿੰਘ, ਰਮਨ ਕੋਹਲੀ, ਭਵਖੰਡਨ ਸਿੰਘ, ਸੁਖਜੋਤ ਸਿੰਘ, ਅਮਰਿੰਦਰ ਸਿੰਘ, ਸਿਮਰ ਸਰਨਾਂ, ਗੌਰਵ ਕਥੂਰੀਆ, ਇੰਦਰਪਾਲ ਕੋਹਲੀ, ਮਲਕੀਤ ਖੱਟੜਾ, ਅਮਰਜੀਤ ਸਿੰਘ ਲੰਬੜਦਾਰ, ਸੁਰਜੀਤ ਸਿੰਘ, ਹਰੀਸ਼ ਕੁਮਾਰ ਤੇ ਹੋਰ ਇਲਾਕਾ ਨਿਵਾਸੀ ਵੀ ਮੌਜੂਦ ਸਨ |