10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਕੋਹਲੀ ਦੀ ਅਗਵਾਈ 'ਚ ਖੁਖਰੈਣ ਵੈੱਲਫੇਅਰ ਸੁਸਾਇਟੀ ਦੀ ਬੈਠਕ

ਅਜੀਤ ਡੈਸਕ 17-06-2025
ਪਟਿਆਲਾ, 16 ਜੂਨ (ਅ. ਸ. ਆਹਲੂਵਾਲੀਆ)-ਖੁਖਰੈਣ ਵੈੱਲਫੇਅਰ ਸੁਸਾਇਟੀ ਰਜਿਸਟਰ ਦੀ ਸਾਲਾਨਾ ਜਰਨਲ ਮੀਟਿੰਗ ਨਿਹਾਲ ਬਾਗ ਵਿਖੇ ਖੁਖਰੈਣ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਗੁਰਜੀਤ ਸਿੰਘ ਕੋਹਲੀ ਦੀ ਅਗਵਾਈ ਹੇਠ ਹੋਈ, ਜਿਸ 'ਚ ਖੁਖਰੈਣ ਵੈੱਲਫੇਅਰ ਸੋਸਾਇਟੀ ਦੇ ਸਾਰੇ ਮੈਂਬਰ ਹਾਜ਼ਰ ਹੋਏ ਜਿਸ 'ਚ ਪਿਛਲੇ ਸਾਲ ਦੌਰਾਨ ਖੁਖਰੈਣ ਸਮਾਜ ਦੀਆਂ ਉਪਲਬਧੀਆਂ ਤੇ ਕੀਤੀਆਂ ਗਈਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਗਈ | ਇਸ ਦੌਰਾਨ ਨਵੇਂ ਜੁੜੇ ਮੈਂਬਰਾਂ ਦਾ ਸਵਾਗਤ ਕੀਤਾ ਗਿਆ | ਆਉਣ ਵਾਲੇ ਸਾਲ ਦੌਰਾਨ ਨਵੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਗਈ | ਇਸ ਦੌਰਾਨ ਮਰਹੂਮ ਸਰਦਾਰ ਸੁਰਜੀਤ ਸਿੰਘ ਕੋਹਲੀ, ਸਾਬਕਾ ਐਮ. ਸੀ. ਨਰਿੰਦਰ ਸਿੰਘ ਚੰਢੋਕ ਅਤੇ ਇੰਦਰਜੀਤ ਸਿੰਘ ਕੋਹਲੀ ਜੋ ਅਕਾਲ ਚਲਾਣਾ ਕਰ ਗਏ ਸੀ ਉਨ੍ਹਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ |
ਪਿਛਲੀ ਖ਼ਬਰ ਪੰਜਵੇਂ ਪਾਤਿਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਸਿੱਧ ਬਾਬਾ ਰੌਲ ਦੇ ਸਥਾਨ 'ਤੇ ਸਾਲਾਨਾ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।