08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਸ਼ਰਾਬ ਦੇ ਠੇਕੇ ਦੀ ਜਗ੍ਹਾ ਬਦਲਣ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ

ਅਜੀਤ ਡੈਸਕ 17-06-2025
ਪਾਤੜਾਂ, 16 ਜੂਨ (ਖ਼ਾਲਸਾ)-ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਸ਼ਾਦੀਪੁਰ ਮੋਮੀਆਂ ਵਿਖੇ ਇਕ ਸ਼ਰਾਬ ਦੇ ਠੇਕੇ ਨੂੰ ਪਿੰਡ ਦੇ ਅੱਡੇ ਤੋਂ ਬਦਲ ਕੇ ਪਿੰਡ ਦੀ ਪੰਚਾਇਤ ਵਲੋਂ ਫ਼ਸਲ ਖ਼ਰੀਦ ਕੇਂਦਰ ਬਕਰਾਹਾ ਨੂੰ ਜਾਂਦੀ ਲਿੰਕ ਸੜਕ 'ਤੇ ਚਾਲੂ ਕਰਨ ਨੂੰ ਲੈ ਕੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਇਕੱਠੇ ਹੋ ਕੇ ਇਸ ਲਿੰਕ ਸੜਕ 'ਤੇ ਸ਼ਰਾਬ ਦਾ ਠੇਕਾ ਚਾਲੂ ਕਰਨ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ | ਵੱਖ-ਵੱਖ ਪਿੰਡਾਂ ਦੀਆਂ ਇਕੱਠੀਆਂ ਹੋਈਆਂ ਪੰਚਾਇਤਾਂ ਜਿਨ੍ਹਾਂ 'ਚ ਗ੍ਰਾਮ ਪੰਚਾਇਤ ਪਿੰਡ ਡਰੌਲੀ ਦੇ ਸਰਪੰਚ ਵਿਕਰਮਜੀਤ ਸਿੰਘ ਵੜੈਚ, ਰਣਜੀਤ ਸਿੰਘ ਵਿਰਕ ਪ੍ਰਧਾਨ ਟਰੱਕ ਯੂਨੀਅਨ ਪਾਤੜਾਂ, ਗ੍ਰਾਮ ਪੰਚਾਇਤ ਹੀਰਾਨਗਰ ਡਰੋਲੀ ਦੇ ਸਰਪੰਚ ਗੁਰਜੀਤ ਸਿੰਘ ਮੱਲ੍ਹੀ, ਮਾਲਕ ਸਿੰਘ ਸਰਪੰਚ ਬਕਰਾਹਾ, ਪਿ੍ੰਸੀਪਲ ਨਿਧਾਨ ਸਿੰਘ ਜੈਖਰ, ਮਹਿੰਦਰਪਾਲ ਸਿੰਘ ਸਰਪੰਚ ਜੈਖਰ ਅਤੇ ਗੁਰਵਿੰਦਰ ਸਿੰਘ ਸਰਪੰਚ ਜੋਗਿੰਦਰ ਨਗਰ ਦੀ ਅਗਵਾਈ 'ਚ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਇਸ ਲਿੰਕ ਸੜਕ 'ਤੇ ਕੁਝ ਕੁ ਦੂਰੀ 'ਤੇ ਨਵੀਂ ਬਣ ਕੇ ਤਿਆਰ ਹੋਈ ਸਰਕਾਰੀ ਆਈ. ਟੀ. ਆਈ. ਦੀ ਇਮਾਰਤ ਹੈ, ਜਿਸ ਦਾ ਅਗਲੇ ਮਹੀਨੇ ਸਰਕਾਰ ਵਲੋਂ ਉਦਘਾਟਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਦੱਸਿਆ ਕਿ ਇਸ ਆਈ. ਟੀ. ਆਈ. ਦੇ ਨਾਲ ਲੱਗਦੇ ਫੋਕਲ ਪੁਆਇੰਟ ਫ਼ਸਲ ਖ਼ਰੀਦ ਕੇਂਦਰ ਤੋਂ ਇਲਾਵਾ ਇਕ ਧਾਰਮਿਕ ਗੁੱਗਾ ਮੈੜੀ ਮੰਦਰ ਵੀ ਬਣਿਆ ਹੋਇਆ ਹੈ | ਉਨ੍ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਲਿੰਕ ਸੜਕ 'ਤੇ ਸ਼ਰਾਬ ਦਾ ਠੇਕਾ ਰੱਖਣ ਦੀ ਇਜਾਜ਼ਤ ਨਾ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਸਮੁੱਚੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਲੋਕਾਂ ਦੇ ਸਹਿਯੋਗ ਨਾਲ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਨ ਤੋਂ ਇਲਾਵਾ ਵੱਡਾ ਸੰਘਰਸ਼ ਵੀ ਵਿੱਢਿਆ ਜਾ ਸਕਦਾ ਹੈ | ਇਸ ਮੌਕੇ ਭੁਪਿੰਦਰ ਸਿੰਘ ਸੰਧੂ, ਦਇਆ ਸਿੰਘ, ਗੁਰਬਖ਼ਸ਼ ਸਿੰਘ, ਮੇਜਰ ਸਿੰਘ ਨੰਬਰਦਾਰ, ਕਾਰਜ ਸਿੰਘ ਬਕਰਾਹਾ, ਭਾਗ ਸਿੰਘ, ਸਲਵਿੰਦਰ ਸਿੰਘ ਬਕਰਾਹਾ, ਗੁਰਦੀਪ ਸਿੰਘ ਨੰਬਰਦਾਰ ਬਕਰਾਹਾ, ਸਾਹਿਬ ਸਿੰਘ ਜੋਗਿੰਦਰ ਨਗਰ, ਬਲਵਿੰਦਰ ਸਿੰਘ, ਜਸਬੀਰ ਸਿੰਘ ਮੋਮੀਆਂ, ਜਗਸੀਰ ਸਿੰਘ, ਮਹਾਂਵੀਰ ਸਿੰਘ ਜੋਗਿੰਦਰ ਨਗਰ, ਮਲਕੀਤ ਸਿੰਘ, ਮੇਜਰ ਸਿੰਘ ਨੰਬਰਦਾਰ, ਸੁਖਦੇਵ ਸਿੰਘ, ਨੇਕਾ ਸਿੰਘ, ਸੁਖਵਿੰਦਰ ਸਿੰਘ ਡਰੋਲੀ, ਸੁਖਵਿੰਦਰ ਸਿੰਘ ਮੋਮੀਆਂ, ਕਰਮ ਚੰਦ ਮੋਮੀਆਂ, ਸੁਰਿੰਦਰ ਸਿੰਘ ਜੈਖਰ, ਜਸਵਿੰਦਰ ਸਿੰਘ ਹੀਰਾ ਨਗਰ ਸਮੇਤ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ | ਇਸ ਸੰਬੰਧੀ ਗ੍ਰਾਮ ਪੰਚਾਇਤ ਸ਼ਾਦੀਪੁਰ ਮੋਮੀਆਂ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪਿੰਡ ਦੇ ਅੱਡੇ 'ਤੇ ਇਹ ਸ਼ਰਾਬ ਦਾ ਠੇਕਾ ਚੱਲ ਰਿਹਾ ਹੈ ਜਿਸ ਨਾਲ ਉੱਥੇ ਸਕੂਲਾਂ ਦੇ ਵਿਦਿਆਰਥੀ ਨੂੰ ਆਉਣ ਜਾਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਅਗਲੀ ਖ਼ਬਰ ਪੰਜਵੇਂ ਪਾਤਿਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।