04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

-ਮਾਮਲਾ ਹੋਟਲ ਦੀ ਪਾਰਕਿੰਗ 'ਚ ਹੋਈ ਖੋਹ ਦਾ-ਲੁੱਟ-ਖੋਹ ਦੇ ਮਾਮਲੇ ਦੀ ਪੁਲਿਸ ਗਹਿਰਾਈ ਨਾਲ ਜਾਂਚ ਕਰ ਰਹੀ ਹੈ-ਇੰਸਪੈਕਟਰ ਕਿਰਪਾਲ ਸਿੰਘ

ਅਜੀਤ ਡੈਸਕ 18-06-2025
ਰਾਜਪੁਰਾ, 17 ਜੂਨ (ਜੀ. ਪੀ. ਸਿੰਘ)-ਰਾਜਪੁਰਾ ਦੇ ਇਕ ਨਿੱਜੀ ਹੋਟਲ ਦੇ ਬਾਹਰ ਵਿਦੇਸ਼ ਜਾ ਰਹੇ ਨੌਜਵਾਨ ਤੋਂ ਹਜ਼ਾਰ ਯੂਰੋ, 2 ਲੱਖ ਦੀ ਨਗਦੀ, ਪਾਸਪੋਰਟ ਸੋਨੇ ਦੀ ਚੇਨ ਸਮੇਤ ਹੋਰ ਕੀਮਤੀ ਸਮਾਨ ਦੀ ਕੀਤੀ ਖੋਹ ਦਾ ਮਾਮਲਾ ਅਜੇ ਸੁਲਝਦਾ ਨਜ਼ਰ ਨਹੀਂ ਆ ਰਿਹਾ ਜਦੋਂ ਕਿ ਸ਼ਹਿਰੀ ਪੁਲਿਸ ਇਸ ਮਾਮਲੇ ਨੂੰ ਸੁਲਝਾਉਣ ਲਈ ਬਰੀਕੀ ਨਾਲ ਜਾਂਚ ਕਰ ਰਹੀ ਹੈ | ਜਾਣਕਾਰੀ ਅਨੁਸਾਰ ਸਥਾਨਕ ਸਿਵਲ ਹਸਪਤਾਲ 'ਚ ਇਲਾਜ ਅਧੀਨ ਅਕਾਸ਼ਦੀਪ ਸਿੰਘ ਵਾਸੀ ਜਲੰਧਰ ਨੇ ਸ਼ਹਿਰੀ ਥਾਣੇ ਦੀ ਪੁਲਿਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਉਹ ਲੰਘੇ ਦਿਨੀਂ ਇੰਡੋ ਕੈਨੇਡੀਅਨ ਬੱਸ ਸਰਵਿਸ ਰਾਹੀਂ ਜਲੰਧਰ ਤੋਂ ਦਿੱਲੀ ਜਾ ਰਿਹਾ ਸੀ | ਜਦੋਂ ਬੱਸ ਰਾਜਪੁਰਾ ਬਾਈਪਾਸ 'ਤੇ ਇਕ ਨਿੱਜੀ ਹੋਟਲ ਦੇ ਬਾਹਰ ਪਹੁੰਚੀ ਤਾਂ ਜਲੰਧਰ ਦੇ ਟਰੈਵਲ ਏਜੰਟ ਵੱਲੋਂ ਆਪਣੇ ਬੰਦਿਆਂ ਦੇ ਨਾਲ ਉਸ ਦੀ ਕੁੱਟਮਾਰ ਕਰਕੇ ਇਕ ਹਜਾਰ ਯੂਰੋ, 2 ਲੱਖ ਦੀ ਨਗਦੀ, ਸੋਨੇ ਦੀ ਚੇਨ, ਮਹਿੰਗੀ ਘੜੀ ਅਤੇ ਪਾਸਪੋਰਟ ਤੇ ਹੋਰ ਕੀਮਤੀ ਸਮਾਨ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ | ਜਿਸ ਤੋਂ ਬਾਅਦ ਉਸ ਨੰੂ ਸਥਾਨਕ ਲੋਕਾਂ ਦੀ ਮਦਦ ਨਾਲ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਜਾਂਦਾ ਹੈ | ਜਿੱਥੇ ਅਕਾਸ਼ਦੀਪ ਦੇ ਪਿਤਾ ਰਾਜਵਿੰਦਰ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਵੀ ਜਲੰਧਰ ਤੋਂ ਪਹੁੰਚਦੇ ਹਨ ਤੇ ਕਹਿੰਦੇ ਹਨ ਕਿ ਉਨ੍ਹਾਂ ਦੇ ਪੁੱਤਰ ਨਾਲ ਬਹੁਤ ਗਲਤ ਹੋਇਆ ਤੇ ਇਨਸਾਫ਼ ਦੀ ਮੰਗ ਕਰਦੇ ਹਨ | ਹਸਪਤਾਲ ਵਿਚ ਪੁਲਿਸ ਵੱਲੋਂ ਬਿਆਨ ਲਏ ਜਾਣ ਤੋਂ ਬਾਅਦ ਅਕਾਸ਼ਦੀਪ ਸਿੰਘ ਲੰਘੀ ਰਾਤ ਹਸਪਤਾਲ ਦੇ ਸਟਾਫ਼ ਨੂੰ ਕੁੱਝ ਦੱਸੇ ਬਿਨਾਂ ਹਸਪਤਾਲ ਤੋਂ ਚਲਾ ਜਾਂਦਾ ਹੈ (ਲਾਮਾ ਹੋ ਜਾਂਦਾ ਹੈ) ਇਸ ਸਬੰਧੀ ਜਦੋਂ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਣ ਤੇ ਸਵਾਲ ਪੈਦਾ ਹੋਣੇ ਸ਼ੁਰੂ ਹੋ ਗਏ | ਇਸ ਪ੍ਰਸੰਗ ਸਬੰਧੀ ਸ਼ਹਿਰੀ ਥਾਣੇ ਦੇ ਮੁੱਖ ਅਫ਼ਸਰ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਲੁੱਟ-ਖੋਹ ਦਾ ਨਹੀਂ, ਸਗੋਂ ਇਹ ਮਾਮਲਾ ਤਾਂ ਆਪਸੀ ਲੈਣ-ਦੇਣ ਦਾ ਹੈ | ਜੇਕਰ ਲੁਟੇਰਿਆਂ ਨੇ ਲੁੱਟ ਕਰਨੀ ਹੁੰਦੀ ਤਾਂ ਹੋਟਲ ਦੀ ਪਾਰਕਿੰਗ 'ਚ ਜਿੱਥੇ ਉਸ ਸਮੇਂ ਸੈਂਕੜੇ ਲੋਕ ਮੌਜੂਦ ਸਨ, ਨਾਂ ਕਰਕੇ ਉਸ ਨੰੂ ਕਿਸੇ ਸੰੁਨਸਾਨ ਜਗ੍ਹਾ 'ਤੇ ਲੈ ਜਾਂਦੇ ਤੇ ਲੁੱਟ ਕਰਦੇ | ਪਰ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ | ਇਸ ਸਬੰਧੀ ਜਲੰਧਰ ਦੇ ਏਜੰਟ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਦੇ ਕੋਰਸ ਯੂ.ਜੀ.-ਪੀ.ਜੀ.-ਇਨ ਫ਼ਿਲਮ ਮੇਕਿੰਗ ਨੂੰ ਭਰਪੂਰ ਹੁਲਾਰਾ ਅਗਲੀ ਖ਼ਬਰ ਕੁੱਟਮਾਰ ਕਰਨ ਦੇ ਦੋਸ਼ 'ਚ ਤਿੰਨ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।