04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪੰਜਾਬੀ ਯੂਨੀਵਰਸਿਟੀ ਦੇ ਕੋਰਸ ਯੂ.ਜੀ.-ਪੀ.ਜੀ.-ਇਨ ਫ਼ਿਲਮ ਮੇਕਿੰਗ ਨੂੰ ਭਰਪੂਰ ਹੁਲਾਰਾ

ਅਜੀਤ ਡੈਸਕ 18-06-2025
ਪਟਿਆਲਾ, 17 ਜੂਨ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ ਵਲੋਂ ਪਿਛਲੇ ਸਾਲ ਸ਼ੁਰੂ ਕੀਤੇ ਗਏ ਕੋਰਸ ਯੂ.ਜੀ.-ਪੀ.ਜੀ.-ਇਨ ਫ਼ਿਲਮ ਮੇਕਿੰਗ ਨੂੰ ਭਰਪੂਰ ਹੁਲਾਰਾ ਮਿਲਿਆ ਹੈ | ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਸ ਕੋਰਸ ਲਈ ਅਲਾਟ ਹੋਈਆਂ 20 ਸੀਟਾਂ ਭਰ ਜਾਣ ਤੋਂ ਬਾਅਦ ਵਿਦਿਆਰਥੀਆਂ ਦੇ ਭਰਵੇਂ ਹੁੰਗਾਰੇ ਨੂੰ ਵੇਖਦਿਆਂ ਇਸ ਸਾਲ 10 ਸੀਟਾਂ ਦਾ ਹੋਰ ਵਾਧਾ ਕੀਤਾ ਗਿਆ ਸੀ ਤੇ ਵਿਭਾਗ ਨੇ ਇਹ ਸਾਰੀਆਂ 30 ਸੀਟਾਂ ਭਰ ਲਈਆਂ ਹਨ | ਵਿਭਾਗ ਮੁਖੀ ਡਾ. ਹਰਜੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰਸ ਨੂੰ ਏਨਾ ਚੰਗਾ ਹੁਲਾਰਾ ਮਿਲ ਰਿਹਾ ਹੈ ਕਿ ਹਾਲੇ ਹੋਰ ਵਿਦਿਆਰਥੀ ਇਸ ਕੋਰਸ 'ਚ ਸੀਟ ਲੈਣ ਲਈ ਪਹੁੰਚ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਕੋਰਸ 'ਚ ਵਿਦਿਆਰਥੀਆਂ ਨੂੰ ਫ਼ਿਲਮ ਨਿਰਦੇਸ਼ਨ, ਪਟਕਥਾ ਲੇਖਨ, ਫ਼ਿਲਮ ਸੰਪਾਦਨ, ਪ੍ਰੋਡਕਸ਼ਨ ਮੈਨੇਜਮੈਂਟ, ਸਿਨਮੈਟੋਗਰਾਫੀ, ਸਾਊਾਡ ਆਦਿ ਵਿਸਿਆਂ ਬਾਰੇ ਸਿਧਾਂਤਕ ਅਤੇ ਵਿਹਾਰਕ ਸਿਖਲਾਈ ਦਿੱਤੀ ਜਾਂਦੀ ਹੈ |
ਪਿਛਲੀ ਖ਼ਬਰ ਪੱਤਰਕਾਰ 'ਤੇ ਕੁਝ ਵਿਅਕਤੀਆਂ ਵਲੋਂ ਹਮਲਾ ਕਰਨ ਦੀ ਕੋਸ਼ਿਸ਼ ਅਗਲੀ ਖ਼ਬਰ -ਮਾਮਲਾ ਹੋਟਲ ਦੀ ਪਾਰਕਿੰਗ 'ਚ ਹੋਈ ਖੋਹ ਦਾ-ਲੁੱਟ-ਖੋਹ ਦੇ ਮਾਮਲੇ ਦੀ ਪੁਲਿਸ ਗਹਿਰਾਈ ਨਾਲ ਜਾਂਚ ਕਰ ਰਹੀ ਹੈ-ਇੰਸਪੈਕਟਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।