ਨਾਭਾ, 17 ਜੂਨ (ਜਗਨਾਰ ਸਿੰਘ ਦੁਲੱਦੀ)-ਉੱਤਰ ਭਾਰਤ 'ਚ ਪਿਛਲੇ ਕੁਝ ਦਿਨਾਂ ਤੋਂ ਕਹਿਰ ਦੀ ਗਰਮੀ ਨਾਲ ਜਿੱਥੇ ਲੋਕ ਬੇਹਾਲ ਹੋ ਰਹੇ ਸਨ ਅਤੇ ਵਧੇ ਤਾਪਮਾਨ ਕਰਕੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਸੀ | ਸੂਬੇ ਭਰ 'ਚ ਹੋ ਰਹੀ ਬੀਤੀ ਰਾਤ ਤੋਂ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ, ਉੱਥੇ ਹੀ ਦੇਸ਼ ਦਾ ਅੰਨਦਾਤਾ ਕਿਸਾਨ ਵੀ ਕਾਫ਼ੀ ਖੁਸ਼ ਨਜ਼ਰ ਆ ਰਿਹਾ ਹੈ | ਨਾਭਾ ਹਲਕੇ ਦੇ ਪਿੰਡਾਂ 'ਚ ਬੀਤੀ ਰਾਤ ਤੋਂ ਜੋ ਮੀਂਹ ਪੈ ਰਿਹਾ ਹੈ ਉਸ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ, ਕਿਉਂ ਜੋ ਕਿਸਾਨਾਂ ਦੇ ਖੇਤਾਂ ਵਿਚ ਮੀਂਹ ਦਾ ਪਾਣੀ ਭਰਨ ਦੇ ਨਾਲ ਹੁਣ ਉਨ੍ਹਾਂ ਨੂੰ ਝੋਨਾ ਲਾਉਣਾ ਸੌਖਾ ਹੋ ਗਿਆ ਹੈ ਅਤੇ ਝੋਨਾ ਲਾਉਣ ਵਾਲੀ ਲੇਬਰ ਵੀ ਇਸ ਮੀਂਹ ਦੇ ਨਾਲ ਖ਼ੁਸ਼ ਵਿਖਾਈ ਦੇ ਰਹੀ ਹੈ | ਝੋਨਾ ਲਾ ਰਹੀ ਲੇਬਰ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਗਰਮੀ ਬਹੁਤ ਪੈ ਰਹੀ ਸੀ, ਜਿਸ ਕਰਕੇ ਖੇਤਾਂ ਵਿਚ ਪਾਣੀ ਗਰਮ ਹੋ ਜਾਂਦਾ ਸੀ, ਝੋਨਾ ਲਗਾਉਣ 'ਚ ਸਾਨੂੰ ਕਾਫੀ ਮੁਸ਼ਕਿਲ ਆ ਰਹੀ ਸੀ ਅਤੇ ਹੁਣ ਜੋ ਬੀਤੀ ਰਾਤ ਬਾਰਸ਼ ਹੋਈ ਹੈ ਇਸ ਦੇ ਨਾਲ ਮੀਹ ਦਾ ਪਾਣੀ ਖੇਤਾਂ ਵਿਚ ਭਰ ਗਿਆ ਹੈ, ਜਿਸ ਨਾਲ ਹੁਣ ਝੋਨਾ ਲਾਉਣਾ ਬਹੁਤ ਆਸਾਨ ਲੱਗ ਰਿਹਾ ਹੈ ਅਤੇ ਠੰਢੀ-ਠੰਢੀ ਹਵਾ ਵੀ ਆ ਰਹੀ ਹੈ | ਉਨ੍ਹਾਂ ਕਿਹਾ ਕਿ ਖੇਤਾਂ 'ਚ ਪਾਣੀ ਠੰਢਾ ਹੋਣ ਨਾਲ ਸਾਡਾ ਕੰਮ ਵੀ ਦੁੱਗਣਾ ਹੋ ਜਾਂਦਾ ਹੈ | ਕਿਸਾਨ ਗੁਰਚਰਨ ਸਿੰਘ ਅਤੇ ਕਿਸਾਨ ਹਰਪਾਲ ਸਿੰਘ ਨੇ ਕਿਹਾ ਕਿ ਜੋ ਬੀਤੀ ਰਾਤ ਤੇਜ ਮੀਂਹ ਪਿਆ ਹੈ ਇਸ ਦੇ ਨਾਲ ਖੇਤਾਂ ਵਿਚ ਮੀਂਹ ਦਾ ਪਾਣੀ ਭਰ ਗਿਆ ਹੈ ਅਤੇ ਝੋਨਾ