ਪਟਿਆਲਾ, 17 ਜੂਨ (ਮਨਦੀਪ ਸਿੰਘ ਖਰੌੜ)-ਖੰਡਾ ਚੌਕ ਲਾਗੇ ਬੀਤੀ ਰਾਤ ਇਕ ਬੱਸ ਪਲਟਣ ਦੀ ਘਟਨਾ ਵਾਪਰੀ ਹੈ | ਇਸ ਘਟਨਾ ਵਿਚ ਇਕ ਭਿਖਾਰੀ ਦੀ ਮੌਤ ਹੋ ਗਈ ਹੈ, ਜਿਸ ਦੀ ਮਿ੍ਤਕ ਦੇਹ ਪਹਿਚਾਣ ਲਈ ਰਾਜਿੰਦਰਾ ਹਸਪਤਾਲ ਵਿਚ ਰਖਵਾਈ ਗਈ ਹੈ | ਇਸ ਸੰਬੰਧੀ ਥਾਣਾ ਸਿਵਲ ਲਾਈਨ ਦੇ ਥਾਣੇਦਾਰ ਸੂਬਾ ਸਿੰਘ ਨੇ ਦੱਸਿਆ ਕਿ ਇਹ ਬੱਸ ਸਵਾਰੀਆਂ ਛੱਡ ਕੇ ਵਾਪਸ ਆ ਰਹੀ ਸੀ ਜਦੋਂ ਬੱਸ ਖੰਡਾ ਚੌਕ ਲਾਗੇ ਪਹੁੰਚੀ ਤਾਂ ਅਚਾਨਕ ਬੱਸ ਦੇ ਅੱਗੇ ਇਕ ਭਿਖਾਰੀ ਆ ਗਿਆ, ਜਿਸ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਸੜਕ ਉੱਤੇ ਪਲਟ ਗਈ | ਥਾਣੇਦਾਰ ਸੂਬਾ ਸਿੰਘ ਨੇ ਦੱਸਿਆ ਕਿ ਇਹ ਬੱਸ ਮਨੀਕਰਣ ਸਾਹਿਬ ਤੋਂ ਆਈ ਸੀ ਜਿਹੜੇ ਕਿ ਪਟਿਆਲਾ ਵਿਖੇ ਯਾਤਰੀਆਂ ਨੂੰ ਉਤਾਰ ਕੇ ਵਾਪਸ ਜਾ ਰਹੀ ਸੀ | ਇਹ ਘਟਨਾ ਵਾਪਰ ਵੇਲੇ ਇਹ ਬੱਸ ਬਿਲਕੁਲ ਖਾਲੀ ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਅਤੇ ਡਰਾਇਵਰ ਦੇ ਵੀ ਕੋਈ ਸੱਟ ਨਹੀਂ ਲੱਗੀ |