ਸਮਾਣਾ, 17 ਜੂਨ (ਪ੍ਰੀਤਮ ਸਿੰਘ ਨਾਗੀ)-ਅਣਖ ਜਗਾਓ, ਆਜ਼ਾਦੀ ਪਾਓ, ਰਾਜ ਲਿਆਓ ਬੈਨਰ ਹੇਠ ਮਸੀਹੀ ਭਾਈਚਾਰੇ ਵਲੋਂ ਕੱਲ੍ਹ 18 ਜੂਨ ਦਿਨ ਬੁੱਧਵਾਰ ਨੂੰ ਦਾਣਾ ਮੰਡੀ ਵਿਖੇ ਹੋ ਰਹੀ ਰਾਜ ਪੱਧਰੀ ਰੈਲੀ ਦੇ ਸੰਬੰਧ ਵਿਚ ਕਿ੍ਸਚੀਅਨ ਨੈਸ਼ਨਲ ਫ਼ਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਰੈਲੀ ਦੀਆਂ ਪ੍ਰਬੰਧਕ ਕਮੇਟੀ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਰੈਲੀ ਵਿਚ ਮਸੀਹੀ ਭਾਈਚਾਰੇ ਨੂੰ ਵੱਡੀ ਗਿਣਤੀ ਵਿਚ ਹੰੁਮ-ਹੰੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ |