04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਰਾਜਪੁਰਾ-ਅੰਬਾਲਾ ਰੋਡ 'ਤੇ ਤੇਲ ਨਾਲ ਭਰੇ ਟੈਂਕਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

ਅਜੀਤ ਡੈਸਕ 18-06-2025
ਰਾਜਪੁਰਾ, 17 ਜੂਨ (ਜੀ.ਪੀ. ਸਿੰਘ)-ਰਾਜਪੁਰਾ-ਅੰਬਾਲਾ ਕੌਮੀ ਸ਼ਾਹ ਮਾਰਗ 'ਤੇ ਪਿੰਡ ਚਮਾਰੂ ਨੇੜੇ ਫਲਾਈਓਵਰ 'ਤੇ ਰਾਜਪੁਰਾ ਵੱਲ ਆ ਰਹੇ ਰਿਫਾਇੰਡ ਤੇਲ ਦੇ ਟੈਂਕਰ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਟੈਂਕਰ ਦਾ ਕੈਬਿਨ ਸੜ ਕੇ ਸਵਾਹ ਹੋ ਗਿਆ ਜਦਕਿ ਟੈਂਕਰ ਚਾਲਕ ਆਪਣੀ ਜਾਨ ਬਚਾਉਣ 'ਚ ਸਫਲ ਰਿਹਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟੈਂਕਰ ਚਾਲਕ ਜਾਵੇਦ ਖਾਨ ਨੇ ਦੱਸਿਆ ਕਿ ਉਹ ਆਂਧਰਾ ਪ੍ਰਦੇਸ਼ ਤੋਂ ਟੈਂਕਰ ਦੇ ਵਿਚ ਰਿਫਾਇੰਡ ਤੇਲ ਲੱਦ ਕੇ ਜੰਮੂ ਜਾ ਰਿਹਾ ਸੀ | ਜਦੋਂ ਉਹ ਪਿੰਡ ਚਮਾਰੂ ਨੇੜਲੇ ਫਲਾਈਓਵਰ ਉੱਤੇ ਪਹੁੰਚਿਆ ਤਾਂ ਅਚਾਨਕ ਟੈਂਕਰ ਦੇ ਕੈਬਿਨ 'ਚ ਅੱਗ ਲੱਗ ਗਈ ਅਤੇ ਉਹ ਬਿਨਾਂ ਦੇਰੀ ਕੀਤੇ ਟੈਂਕਰ ਨੂੰ ਖੜ੍ਹਾ ਕਰਕੇ ਉਹਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ | ਦੇਖਦੇ ਹੀ ਦੇਖਦੇ ਟੈਂਕਰ ਨੇ ਤੇਜ਼ੀ ਨਾਲ ਅੱਗ ਫੜ ਲਈ ਅਤੇ ਮੌਕੇ ਉੱਤੇ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ | ਪਰ ਇਸ ਅੱਗ ਦੀ ਘਟਨਾ ਨਾਲ ਟੈਂਕਰ ਦਾ ਕੈਬਿਨ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ, ਜਦੋਂ ਕਿ ਟੈਂਕਰ ਵਿਚ ਲੋਡ ਰਿਫਾਇੰਡ ਤੇਲ ਨੂੰ ਅੱਗ ਲੱਗਣ ਤੋਂ ਬਚਾਅ ਹੋ ਗਿਆ | ਇਸ ਮੌਕੇ ਪਹੁੰਚੇ ਥਾਣਾ ਸ਼ੰਭੂ ਪੁਲਿਸ ਦੇ ਸਹਾਇਕ ਥਾਣੇਦਾਰ ਰਾਮ ਕਿ੍ਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਟੈਂਕਰ 'ਚ ਅੱਗ ਦੀ ਘਟਨਾ ਸੰਬੰਧੀ ਸੂਚਨਾ ਮਿਲੀ ਅਤੇ ਉਹ ਮੌਕੇ ਉੱਤੇ ਪੁੱਜ ਗਏ | ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਟੈਂਕਰ ਚਾਲਕ ਦੀ ਜਾਨ ਦਾ ਬਚਾਅ ਹੈ ਅਤੇ ਟੈਂਕਰ ਦਾ ਕੈਬਿਨ ਅੱਗ ਦੀ ਚਪੇਟ ਵਿਚ ਆਉਣ ਕਾਰਨ ਪੂਰੀ ਤਰ੍ਹਾਂ ਸੜ ਗਿਆ ਪਰ ਟੈਂਕਰ ਵਿਚ ਲੱਦੇ ਰਿਫਾਇੰਡ ਤੇਲ ਦਾ ਸੜਨ ਤੋਂ ਵੀ ਬਚਾਅ ਹੋ ਗਿਆ |
ਪਿਛਲੀ ਖ਼ਬਰ ਪਟਿਆਲਾ ਜ਼ਿਲ੍ਹੇ ਦੇ ਸਾਰੇ ਸਕੂਲ ਵਾਹਨਾਂ ਦੀ ਕੀਤੀ ਜਾਵੇਗੀ ਚੈਕਿੰਗ- ਏ. ਡੀ. ਸੀ. ਅਗਲੀ ਖ਼ਬਰ ਪੁਲਿਸ ਉਪ ਕਪਤਾਨ ਬਰਾੜ ਵਲੋਂ ਨਸ਼ਿਆਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।