04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਦਹਾਕਿਆਂ ਤੋਂ ਅੱਖੋਂ ਪਰੋਖੇ ਕੀਤੇ ਕਾਲੀ ਦੇਵੀ ਮੰਦਰ ਦੇ ਸਰੋਵਰ 'ਚ ਦੋ ਮਹੀਨਿਆਂ ਦੇ ਅੰਦਰ ਪੁੱਜੇਗਾ ਤਾਜ਼ਾ ਜਲ- ਹਰਦੀਪ ਸਿੰਘ ਮੁੰਡੀਆਂ

ਅਜੀਤ ਡੈਸਕ 18-06-2025
ਪਟਿਆਲਾ, 17 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਦੇ ਪੁਰਾਤਨ ਤੇ ਇਤਿਹਾਸਕ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਪਵਿੱਤਰ ਸਰੋਵਰ 'ਚ ਕਰੀਬ 30 ਸਾਲਾਂ ਬਾਅਦ ਤਾਜ਼ਾ ਜਲ ਭਰਨ ਲਈ 70 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪਾਈਪਲਾਈਨ ਵਿਛਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੈਬਿਨਟ ਮੰਤਰੀ ਹਰਦੀਪ ਸਿੰਘ ਮੁੰਡੀਆ ਵਲੋਂ ਕਰਵਾਈ ਗਈ | ਇਸ ਮੌਕੇ ਹਾਜ਼ਰ ਹਲਕਾ ਦਿਹਾਤੀ ਤੋਂ ਵਿਧਾਇਕ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਵੀ ਐਲਾਨ ਕੀਤਾ ਕਿ ਪਿਛਲੀਆਂ ਸਰਕਾਰਾਂ ਵਲੋਂ ਦਹਾਕਿਆਂ ਤੋਂ ਅੱਖੋਂ ਪਰੋਖੇ ਕੀਤੇ ਗਏ ਪਵਿੱਤਰ ਸਰੋਵਰ 'ਚ ਅਗਲੇ ਦੋ ਮਹੀਨਿਆਂ ਦੇ ਅੰਦਰ-ਅੰਦਰ ਤਾਜ਼ਾ ਜਲ ਪਹੁੰਚ ਜਾਵੇਗਾ | ਉਨ੍ਹਾਂ ਕਿਹਾ ਕਿ ਮੰਦਰ ਦੀ ਕਾਇਆ ਕਲਪ ਕਰਕੇ ਇਸ ਦੇ ਚੌਗਿਰਦੇ ਨੂੰ ਸੰਵਾਰਨ ਸਮੇਤ ਮੰਦਰ ਦੁਆਲੇ ਹੈਰੀਟੇਜ ਸਟਰੀਟ ਵੀ ਬਣਾਈ ਜਾਵੇਗੀ | ਇਸ ਨਾਲ ਸ਼ਰਧਾਲੂਆਂ ਦੀ ਆਸਥਾ ਹੋਰ ਮਜ਼ਬੂਤ ਹੋਵੇਗੀ | ਸ਼ਰਧਾਲੂਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਵੀ ਅੱਜ ਪੂਰੀ ਹੋ ਰਹੀ ਹੈ | ਪੂਰੀ ਮਰਿਆਦਾ ਨਾਲ ਪੂਜਾ ਅਰਚਨਾ ਕਰਨ ਉਪਰੰਤ ਨਾਰੀਅਲ ਤੋੜ ਕੇ ਕੰਮ ਦੀ ਸ਼ੁਰੂਆਤ ਕਰਵਾਈ ਗਈ | ਗੱਲਬਾਤ ਕਰਦਿਆਂ ਸ. ਮੁੰਡੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਪਿਛਲੇ ਮਹੀਨੇ ਵਾਅਦਾ ਕੀਤਾ ਗਿਆ ਸੀ ਕਿ ਮੰਦਰ ਮਾਤਾ ਸ੍ਰੀ ਕਾਲੀ ਦੇਵੀ ਦੀ ਕਾਇਆਂ ਕਲਪ ਕਰਨ ਦੇ ਪ੍ਰਾਜੈਕਟ ਨੂੰ ਪੰਜਾਬ ਸਰਕਾਰ ਪੂਰੀ ਸ਼ਰਧਾ ਭਾਵਨਾ ਨਾਲ ਮੁਕੰਮਲ ਕਰਵਾਏਗੀ | ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਮੰਦਰ ਦੀ ਆਸਥਾ ਪਟਿਆਲਾ ਸਮੇਤ ਪੰਜਾਬ ਤੇ ਦੇਸ਼ ਵਿਦੇਸ਼ 'ਚ ਵੱਸਦੇ ਭਾਰਤੀਆਂ ਦੇ ਮਨਾਂ 'ਚ ਹੈ, ਪਰ ਸ਼ਰਧਾਲੂ ਇਸ ਦੇ ਸਰੋਵਰ ਤੇ ਚੌਗਿਰਦੇ ਦੇ ਸੁੰਦਰੀਕਰਨ ਦੀ ਮੰਗ ਕਰਦੇ ਸਨ | ਸ. ਕੋਹਲੀ ਨੇ ਆਖਿਆ ਕਿ ਪੰਜਾਬ ਸਰਕਾਰ ਮੰਦਰ ਮਾਤਾ ਸ੍ਰੀ ਕਾਲੀ ਦੇਵੀ ਦੇ ਨਵੀਨੀਕਰਨ ਦੇ ਪ੍ਰਾਜੈਕਟ ਨੂੰ ਮੰਦਰ ਦੀ ਪਵਿੱਤਰਤਾ ਬਰਕਰਾਰ ਰੱਖਦੇ ਹੋਏ ਸ਼ਰਧਾ ਤੇ ਸੇਵਾ ਭਾਵ ਤੇ ਪੂਰੀ ਮਰਿਆਦਾ ਨਾਲ ਮਿਥੇ ਸਮੇਂ ਦੇ ਅੰਦਰ-ਅੰਦਰ ਮੁਕੰਮਲ ਕਰਵਾਏਗੀ, ਪਰ ਉਹ ਦਰਖ਼ਤਾਂ ਦੀਆਂ ਜੜ੍ਹਾਂ ਕਰਕੇ ਖ਼ਰਾਬ ਹੋ ਗਈ ਸੀ, ਜਿਸ ਕਰਕੇ ਮੰਦਰ ਤੇ ਰਾਜਿੰਦਰਾ ਲੇਕ ਨੂੰ ਪਾਣੀ ਨਹੀਂ ਸੀ ਮਿਲ ਰਿਹਾ | ਹੁਣ ਕਰੀਬ 1 ਕਿੱਲੋਮੀਟਰ ਲੰਬੀ ਪਾਈਪਲਾਈਨ ਪਾ ਕੇ 70 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪਾਈਪਲਾਈਨ ਪਾਈ ਜਾਵੇਗੀ | ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਡਾ. ਬਲਬੀਰ ਸਿੰਘ ਤੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਸਮੇਤ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਤੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਨਤਮਸਤਕ ਹੋ ਕੇ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਵੀ ਕੀਤੀ | ਉਨ੍ਹਾਂ ਕਿਹਾ ਕਿ ਮਾਤਾ ਰਾਣੀ ਦੇ ਅਸ਼ੀਰਵਾਦ ਨਾਲ ਇਸ ਪਵਿੱਤਰ ਅਸਥਾਨ ਦੀ ਖ਼ੂਬਸੂਰਤੀ ਨੂੰ ਹੋਰ ਚਾਰ ਚੰਨ ਲਾਉਂਦੇ ਹੋਏ ਇਸ ਨੂੰ ਭਵਯ, ਸ਼ਾਨਦਾਰ ਤੇ ਵਿਰਾਟ ਬਣਾਉਣ ਲਈ ਕੰਮ ਨੂੰ ਮੁੱਖ ਮੰਤਰੀ ਵਲੋਂ ਕੀਤੇ ਐਲਾਨ ਤਹਿਤ ਮਿਥੇ ਸਮੇਂ ਦੇ ਅੰਦਰ-ਅੰਦਰ ਨੇਪਰੇ ਚਾੜਿ੍ਹਆ ਜਾਵੇਗਾ | ਦੋਵਾਂ ਕੈਬਨਿਟ ਮੰਤਰੀਆਂ ਤੇ ਵਿਧਾਇਕ ਨੇ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਵਲੋਂ ਲੋੜੀਂਦੇ ਸਰੋਤਾਂ ਨਾਲ ਮੰਦਰ ਦੀ ਕਾਇਆਕਲਪ ਕਰਨ ਦੇ ਐਲਾਨ ਉਪਰ ਅੱਜ ਸ਼ੁਰੂਆਤ ਹੋ ਗਈ ਹੈ | ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਕੇਵਲ ਐਲਾਨ ਤੇ ਵਾਅਦੇ ਹੀ ਨਹੀਂ ਕਰਦੀ ਸਗੋਂ ਇਨ੍ਹਾਂ ਨੂੰ ਪੂਰੇ ਵੀ ਕਰਦੀ ਹੈ | ਇਸ ਲਈ ਫਰਕ ਲੋਕਾਂ ਨੂੰ ਸਾਫ਼ ਦਿੱਸੇਗਾ | ਹਰਦੀਪ ਸਿੰਘ ਮੁੰਡੀਆਂ, ਡਾ. ਬਲਬੀਰ ਸਿੰਘ ਤੇ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਵਾਸਤੂਕਲਾ ਦੀ ਸਮਰੂਪਤਾ ਕਾਇਮ ਰੱਖਦਿਆਂ ਮੰਦਰ ਵਿਖੇ ਸ਼ਰਧਾਲੂਆਂ ਦੀ ਆਮਦ ਨੂੰ ਵਧੇਰੇ ਸੁਚਾਰੂ ਬਣਾਉਣ ਲਈ ਵੀ ਕਦਮ ਉਠਾਏ ਜਾਣਗੇ | ਮੰਦਰ ਨੇੜੇ ਰਾਜਿੰਦਰਾ ਲੇਕ ਨੂੰ ਵੀ ਪੁਨਰ ਸੁਰਜੀਤ ਕੀਤਾ ਜਾ ਰਿਹਾ ਹੈ ਤੇ ਬਾਰਾਂਦਰੀ ਨੂੰ ਵੀ ਹੋਰ ਵਧੀਆ ਦਿੱਖ ਪ੍ਰਦਾਨ ਕਰਨ ਵਿਚ ਚਾਰਾਜੋਈ ਆਰੰਭ ਦਿੱਤੀ ਗਈ ਹੈ | ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਕੌਂਸਲਰ ਜਸਵੀਰ ਸਿੰਘ ਗਾਂਧੀ, ਕਿ੍ਸ਼ਨ ਚੰਦ ਬੁੱਧੂ, ਰਾਜੂ ਸਾਹਨੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲੋਕ ਸਭਾ ਇੰਚਾਰਜ ਢਿੱਲੋਂ ਨੇ ਐਡਵੋਕੇਟ ਘੁੰਮਣ ਲਈ ਮੰਗੀਆਂ ਵੋਟਾਂ <br/> ਅਗਲੀ ਖ਼ਬਰ ਪਟਿਆਲਾ ਜ਼ਿਲ੍ਹੇ ਦੇ ਸਾਰੇ ਸਕੂਲ ਵਾਹਨਾਂ ਦੀ ਕੀਤੀ ਜਾਵੇਗੀ ਚੈਕਿੰਗ- ਏ. ਡੀ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।