03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਲੀਲ੍ਹਾ ਭਵਨ ਚੌਂਕ ਨੇੜੇ ਸੜਕ ਪੁੱਟੇ ਜਾਣ ਕਰਕੇ ਰਾਤ ਸਮੇਂ ਆਵਾਜਾਈ ਰਹੇਗੀ ਪ੍ਰਭਾਵਤ

ਅਜੀਤ ਡੈਸਕ 18-06-2025
ਪਟਿਆਲਾ, 17 ਜੂਨ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਸ਼ਹਿਰ 'ਚ ਨਹਿਰੀ ਪਾਣੀ ਦੀ ਸਪਲਾਈ ਲਈ ਪਾਇਪਲਾਈਨ ਪਾਉਣ ਦੇ ਚੱਲ ਰਹੇ ਕੰਮ ਦੌਰਾਨ ਲੀਲ੍ਹਾ ਭਵਨ ਚੌਂਕ ਨੇੜੇ ਪਹਿਲਾਂ ਦੋਵੇਂ ਪਾਸੇ ਪਾਈਆਂ ਗਈਆਂ ਪਾਇਪਾਂ ਨੂੰ ਰਾਤ ਸਮੇਂ ਸੜਕ ਪੁੱਟ ਕੇ ਆਪਸ 'ਚ ਜੋੜਿਆ ਜਾਣਾ ਹੈ | ਇਹ ਜਾਣਕਾਰੀ ਦਿੰਦਿਆਂ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਵਿਕਾਸ ਧਵਨ ਨੇ ਦੱਸਿਆ ਕਿ ਲੀਲ੍ਹਾ ਭਵਨ ਚੌਂਕ 'ਚ ਭਾਂਵੇਂ ਇਹ ਕੰਮ ਰਾਤ ਸਮੇਂ ਕੀਤਾ ਜਾਵੇਗਾ ਅਤੇ ਦਿਨ ਸਮੇਂ ਆਵਾਜਾਈ ਚਾਲੂ ਰਹੇਗੀ ਪਰੰਤੂ ਫਿਰ ਵੀ ਸੜਕ ਪੁੱਟੀ ਹੋਣ ਕਰਕੇ ਲੋਕਾਂ ਨੂੰ ਇਸ ਬਾਰੇ ਜਾਣੂ ਹੋਣਾ ਲਾਜਮੀ ਹੈ | ਕਾਰਜਕਾਰੀ ਇੰਜੀਨੀਅਰ ਨੇ ਅੱਗੇ ਦੱਸਿਆ ਕਿ 16 ਜੂਨ ਨੂੰ ਸ਼ੁਰੂ ਹੋਇਆ ਇਹ ਕੰਮ ਕਰੀਬ ਇੱਕ ਮਹੀਨੇ ਵਿਚ ਮੁਕੰਮਲ ਕਰ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਰਾਤ ਸਮੇਂ ਸੜਕ ਪੁੱਟਕੇ ਰਜਬਾਹਾ ਰੋਡ, ਡਾਕ ਘਰ ਰੋਡ, ਭੁਪਿੰਦਰਾ ਰੋਡ, ਬਾਰਾਂਦਰੀ ਪਾਰਕ ਰੋਡ ਵਾਲੇ ਪਾਸੇ ਪਹਿਲਾਂ ਪਾਈ ਗਈ ਪਾਇਪਲਾਈਨ ਨੂੰ ਆਪਸ ਵਿਚ ਜੋੜਿਆ ਜਾਵੇਗਾ ਤੇ ਰਾਤ ਸਮੇਂ ਕੰਮ ਕਰਕੇ ਦਿਨ ਵੇਲੇ ਸੜਕ ਨੂੰ ਆਵਾਜਾਈ ਲਈ ਚਾਲੂ ਕੀਤਾ ਜਾਵੇਗਾ | ਇਸੇ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਟ੍ਰੈਫਿਕ ਪੁਲਿਸ, ਲੋਕ ਨਿਰਮਾਣ ਵਿਭਾਗ, ਨਗਰ ਨਿਗਮ ਤੇ ਐੱਲ ਐਂਡ ਟੀ ਕੰਪਨੀ ਅਤੇ ਜਲ ਸਪਲਾਈ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਲੀਲ੍ਹਾ ਭਵਨ ਚੌਂਕ ਸਮੇਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੇੜੇ 24 ਘੰਟੇ ਨਹਿਰੀ ਪਾਣੀ ਦੀ ਪਾਇਪਲਾਈਨ ਪਾਉਣ ਲਈ ਪੁੱਟੀ ਜਾਣ ਵਾਲੀ ਸੜਕ ਕਰਕੇ ਆਵਾਜਾਈ ਪ੍ਰਭਾਵਤ ਹੋਣ ਤੋਂ ਬਚਾਅ ਲਈ ਉਚੇਚੇ ਪ੍ਰਬੰਧ ਕੀਤੇ ਜਾਣੇ ਯਕੀਨੀ ਬਣਾਏ ਜਾਣ | ਉਨ੍ਹਾਂ ਹਦਾਇਤ ਕੀਤੀ ਕਿ ਸੜਕ ਪੁੱਟਣ ਤੋਂ ਬਾਅਦ ਪਾਇਪਲਾਈਨ ਪਾਉਣ ਦੇ ਬਾਅਦ ਸੜਕ ਨੂੰ ਤੁਰੰਤ ਚੱਲਣਯੋਗ ਬਣਾਇਆ ਜਾਵੇ ਤਾਂਕਿ ਆਵਾਜਾਈ ਪ੍ਰਭਾਵਤ ਨਾ ਹੋਵੇ |
ਪਿਛਲੀ ਖ਼ਬਰ ਐਸ. ਪੀ. ਵੈਭਵ ਚੌਧਰੀ ਦੇ ਭਰੋਸੇ ਮਗਰੋਂ ਮਿ੍ਤਕ ਦਾ ਪਰਿਵਾਰ ਸਸਕਾਰ ਕਰਨ ਲਈ ਹੋਇਆ ਸਹਿਮਤ ਅਗਲੀ ਖ਼ਬਰ ਵਪਾਰ ਮੰਡਲ ਨਾਭਾ ਨੇ ਨਵ-ਨਿਯੁਕਤ ਕੋਤਵਾਲੀ ਇੰਚਾਰਜ ਸਰਬਜੀਤ ਸਿੰਘ ਚੀਮਾ ਦਾ ਸਨਮਾਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।