03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਐਸ. ਪੀ. ਵੈਭਵ ਚੌਧਰੀ ਦੇ ਭਰੋਸੇ ਮਗਰੋਂ ਮਿ੍ਤਕ ਦਾ ਪਰਿਵਾਰ ਸਸਕਾਰ ਕਰਨ ਲਈ ਹੋਇਆ ਸਹਿਮਤ

ਅਜੀਤ ਡੈਸਕ 18-06-2025
ਪਾਤੜਾਂ, 17 ਜੂਨ (ਜਗਦੀਸ਼ ਸਿੰਘ ਕੰਬੋਜ)-ਲਾਸ਼ ਨੂੰ ਪਾਤੜਾਂ ਦੇ ਭਗਤ ਸਿੰਘ ਚੌਕ 'ਚ ਰੱਖ ਕੇ ਮਾਰਨ ਵਾਲਿਆਂ ਦੀ ਗਿ੍ਫ਼ਤਾਰੀ ਦੀ ਮੰਗ ਕਰ ਰਹੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੂੰ ਸਮਝਾ ਕੇ ਲਾਸ਼ ਦਾ ਸਸਕਾਰ ਕਰਵਾਉਣ ਲਈ ਪਟਿਆਲਾ ਤੋਂ ਪੁੱਜੇ ਐਸ. ਪੀ ਵੈਭਵ ਚੌਧਰੀ ਅਤੇ ਪਾਤੜਾਂ ਦੇ ਡੀ. ਐਸ. ਪੀ ਇੰਦਰਪਾਲ ਚੌਹਾਨ ਵਲੋਂ ਇਕ ਦੋਸ਼ੀ ਨੂੰ ਗਿ੍ਫ਼ਤਾਰ ਕਰਕੇ ਜੇਲ੍ਹ ਭੇਜਣ ਅਤੇ ਬਾਕੀ ਦੋਸ਼ੀਆਂ ਨੂੰ ਛੇਤੀ ਗਿ੍ਫ਼ਤਾਰ ਕਰ ਲੈਣ ਦੇ ਦਿੱਤੇ ਗਏ ਭਰੋਸੇ ਮਗਰੋਂ ਮਿ੍ਤਕ ਦੇ ਪਰਿਵਾਰ ਨੇ ਸਹਿਮਤ ਹੁੰਦਿਆਂ ਲਾਸ਼ ਦਾ ਸਸਕਾਰ ਕੱਲ੍ਹ ਨੂੰ ਕੀਤੇ ਜਾਣ ਅਤੇ ਧਰਨਾ ਖ਼ਤਮ ਕੀਤੇ ਜਾਣ ਦਾ ਫ਼ੈਸਲਾ ਕੀਤਾ ਹੈ | ਐਸ. ਪੀ ਵੈਭਵ ਚੌਧਰੀ ਨੂੰ ਧਰਨੇ 'ਤੇ ਬੈਠੇ ਮਿ੍ਤਕ ਵਿਅਕਤੀ ਦੇ ਪੁੱਤਰ ਜਸਕਰਨ ਸਿੰਘ ਅਤੇ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਤਾਏ ਕੁਲਵਿੰਦਰ ਸਿੰਘ ਨੇ ਉਨ੍ਹਾਂ ਦੇ ਪਿਤਾ ਦੇ ਕਾਗ਼ਜ਼ਾਂ 'ਤੇ ਪਹਿਲਾਂ ਫ਼ੌਜ 'ਚ ਨੌਕਰੀ ਕੀਤੀ ਅਤੇ ਸੇਵਾ ਮੁਕਤ ਹੋਣ ਮਗਰੋਂ ਪਿੰਡ ਆ ਕੇ ਉਨ੍ਹਾਂ ਦੇ ਪਿਤਾ ਦੇ ਜਾਅਲੀ ਆਧਾਰ ਕਾਰਡ ਅਤੇ ਪੈਨ ਕਾਰਡ ਤਿਆਰ ਕਰਕੇ ਉਨ੍ਹਾਂ ਦੀ ਜ਼ਮੀਨ ਦੀ ਵਸੀਅਤ ਆਪਣੇ ਪੁੱਤਰ ਦੇ ਨਾਮ ਕਰ ਦਿੱਤੀ | ਪਤਾ ਲੱਗਣ 'ਤੇ ਉਨ੍ਹਾਂ ਕਈ ਪੰਚਾਇਤਾਂ ਕੀਤੀਆਂ ਪਰ ਕੁਲਵਿੰਦਰ ਸਿੰਘ ਬਜਿੱਦ ਰਿਹਾ | ਜਿਸ ਮਗਰੋਂ ਉਨ੍ਹਾਂ ਦਾ ਸਾਲ 2018 ਤੋਂ ਜ਼ਮੀਨ ਨੂੰ ਲੈ ਕੇ ਅਦਾਲਤ 'ਚ ਕੇਸ ਚੱਲ ਰਿਹਾ ਹੈ | ਜਿਸ ਦੇ ਚੱਲਦਿਆਂ ਵਿਰੋਧੀ ਧਿਰ ਉਨ੍ਹਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਆਈ, ਵਿਰੋਧ ਕਰਨ 'ਤੇ ਉਨ੍ਹਾਂ ਸੁਖਦੇਵ ਸਿੰਘ 'ਤੇ ਤੇਲ ਪਾ ਕੇ ਅੱਗ ਲਾ ਦਿੱਤੀ ਗਈ ਸੀ | ਇਸ ਮਾਮਲੇ ਨੂੰ ਲੈ ਕੇ ਸ਼ੁਤਰਾਣਾ ਪੁਲਿਸ ਵਲੋਂ 7 ਦੇ ਕਰੀਬ ਪਹਿਚਾਣੇ ਗਏ ਵਿਅਕਤੀਆਂ ਦੇ ਖਿਲਾਫ ਮੇਰੇ ਪਿਤਾ ਦੇ ਮਰਨ ਤੋਂ ਪਹਿਲਾਂ ਦਿੱਤੇ ਗਏ ਬਿਆਨਾਂ ਦੇ ਅਧਾਰ 'ਤੇ ਕੇਸ ਦਰਜ ਕੀਤਾ ਗਿਆ ਹੈ ਪਰ ਹਾਲੇ ਤੱਕ ਕਿਸੇ ਵੀ ਦੋਸ਼ੀ ਦੀ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ | ਇਸ ਪੀੜਤ ਪਰਿਵਾਰ ਦੀ ਗੱਲ ਸੁਣਨ ਮਗਰੋਂ ਐਸ.ਪੀ. ਵੈਭਵ ਚੌਧਰੀ ਨੇ ਕਿਹਾ ਕਿ ਸੁਖਦੇਵ ਸਿੰਘ ਦੀ ਹਸਪਤਾਲ 'ਚ ਦਾਖਿਲ ਹੋਣ ਸਮੇਂ ਇਸ ਦੇ ਬਿਆਨਾਂ 'ਤੇ 7 ਲੋਕਾਂ ਉਤੇ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ ਪਰ ਇਸ ਦੀ ਮੌਤ ਹੋਣ ਮਗਰੋਂ ਇਨ੍ਹਾਂ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਵਿਚੋਂ ਜਸਵੀਰ ਸਿੰਘ ਉਰਫ਼ ਜੱਸੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਇਨ੍ਹਾਂ ਨੂੰ ਵੀ ਗਿ੍ਫ਼ਤਾਰ ਕਰ ਲਿਆ ਜਾਵੇਗਾ |
ਅੱਗ ਲੱਗਣ ਕਾਰਨ ਸੜੇ ਮਿ੍ਤਕ ਦੀ ਲਾਸ਼ ਪਹੁੰਚੀ ਘਰ
ਸ਼ੁਤਰਾਣਾ, (ਨਵਜੋਤ ਸਿੰਘ ਮਹਿਰੋਕ)-ਸ਼ੁਤਰਾਣਾ ਦੇ ਨਜ਼ਦੀਕੀ ਪਿੰਡ ਭੂੰਡਥੇਹ ਵਿਖੇ ਹੋਏ ਜ਼ਮੀਨੀ ਵਿਵਾਦ ਮਗਰੋਂ ਅੱਗ ਨਾਲ ਝੁਲਸਣ ਵਾਲੇ ਮੁਦਈ ਧਿਰ ਦੇ ਬਜੁਰਗ ਦੀ ਇਲਾਜ ਦੌਰਾਨ ਹੋਈ ਮੌਤ ਮਗਰੋਂ ਪਾਤੜਾਂ ਵਿਖੇ ਲਾਸ਼ ਰੱਖ ਕੇ ਲਗਾਏ ਧਰਨੇ ਉਪਰੰਤ ਐਸ.ਪੀ. ਵੈਭਵ ਚੌਧਰੀ, ਐਸ.ਡੀ.ਐਮ. ਪਾਤੜਾਂ ਅਸ਼ੋਕ ਕੁਮਾਰ, ਡੀ.ਐਸ.ਪੀ. ਪਾਤੜਾਂ ਪਿੰਦਰਪਾਲ ਸਿੰਘ ਚੌਹਾਨ ਅਤੇ ਵਲੋਂ ਮਿ੍ਤਕ ਦੇ ਪਰਿਵਾਰ ਨੂੰ ਕਥਿਤ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਅਤੇ ਗਿ੍ਫਤਾਰ ਕਰਨ ਦਾ ਭਰੋਸਾ ਦਿਵਾਉਣ ਮਗਰੋਂ ਹੁਣ ਮਿ੍ਤਕ ਸੁਖਦੇਵ ਸਿੰਘ ਦੀ ਲਾਸ਼ ਆਪਣੇ ਜੱਦੀ ਪਿੰਡ ਭੂੰਡ ਥੇਹ ਲਿਆਂਦੀ ਗਈ ਹੈ |
ਪਿਛਲੀ ਖ਼ਬਰ ਬੱਚਿਆਂ ਨੂੰ ਅਖ਼ਬਾਰ ਪੜ੍ਹਨ ਦੀ ਰੁਚੀ ਪ੍ਰਤੀ ਉਤਸ਼ਾਹਿਤ ਕਰਨ ਦੇ ਉਪਰਾਲੇ ਕੀਤੇ ਜਾਣ- ਸੁਖਦੇਵ ਵਿਰਕ ਅਗਲੀ ਖ਼ਬਰ ਲੀਲ੍ਹਾ ਭਵਨ ਚੌਂਕ ਨੇੜੇ ਸੜਕ ਪੁੱਟੇ ਜਾਣ ਕਰਕੇ ਰਾਤ ਸਮੇਂ ਆਵਾਜਾਈ ਰਹੇਗੀ ਪ੍ਰਭਾਵਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।