03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਬਨੂੜ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਪੋਰਟਸ ਈਵੈਂਟ ਕਰਵਾਇਆ

ਅਜੀਤ ਡੈਸਕ 18-06-2025
ਬਨੂੜ, 17 ਜੂਨ (ਭੁਪਿੰਦਰ ਸਿੰਘ)-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਥਾਣਾ ਮੁਖੀ ਬਨੂੜ ਇੰਸਪੈਕਟਰ ਗੁਰਸੇਵਕ ਸਿੰਘ ਅਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਸ਼ਹੀਦ ਊਧਮ ਸਿੰਘ ਸਟੇਡੀਅਮ ਬਨੂੜ ਵਿਖੇ ਸਪੋਰਟਸ ਈਵੈਂਟ ਕਰਵਾਇਆ ਗਿਆ, ਜਿਸ ਵਿਚ ਬਾਬਾ ਗੁਰਦੇਵ ਸਿੰਘ ਮੁਖੀ ਗੁਰਦੁਆਰਾ ਅਕਾਲਗੜ੍ਹ ਸਾਹਿਬ ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਬਨੂੜ, ਪਿੰਕਾ ਜਰਗ ਫਿਟਨੈਂਸ ਇਨਫਲੂਐਸਰ, ਸਵਰਨਜੀਤ ਸਿੰਘ ਐੱਸ.ਪੀ., ਮਨਜੀਤ ਸਿੰਘ ਡੀ.ਐੱਸ. ਪੀ ਰਾਜਪੁਰਾ, ਰਸਵਿੰਦਰ ਸਿੰਘ ਡੀ.ਐੱਸ.ਪੀ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਬਾਰਿਸ਼ ਦੇ ਬਾਵਜੂਦ ਵੀ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਇਸ ਮੌਕੇ ਪੰਜ ਕਿਲੋਮੀਟਰ ਦੀ ਦੌੜ ਲਗਾਈ ਗਈ, ਜਿਸ ਨੂੰ ਬਾਬਾ ਗੁਰਦੇਵ ਸਿੰਘ ਕਾਰ ਸੇਵਾ ਬਨੂੜ ਵਾਲਿਆ ਨੇ ਝੰਡੀ ਦੇ ਕੇ ਰਵਾਨਾ ਕੀਤਾ | ਜਿਸ ਵਿਚ 500 ਦੇ ਕਰੀਬ 12 ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਲੋਕਾਂ ਨੇ ਹਿੱਸਾ ਲਿਆ | ਇਸ ਦੌੜ ਵਿਚ ਸੰਨੀ ਬਨੂੜ ਪਹਿਲੇ ਅਤੇ ਜੋਨੀ ਬੱਸੀ ਇਸੇ ਖਾ ਦੂਜੇ ਸਥਾਨ ਤੇ ਰਹੇ | ਇਸੇ ਤਰ੍ਹਾਂ 10 ਸਾਲ ਤੋਂ 15 ਸਾਲ ਦੇ ਬੱਚਿਆਂ ਦੀ 400 ਮੀਟਰ ਦੀ ਦੌੜ ਕਰਵਾਈ ਗਈ, ਜਿਸ ਵਿਚ ਰਾਹੁਲ ਬਨੂੜ ਪਹਿਲੇ, ਅਗੰਮਦੀਪ ਰਾਜਪੁਰਾ ਦੂਜੇ ਅਤੇ ਜਸ਼ਨ ਬਨੂੜ ਤੀਜੇ ਸਥਾਨ 'ਤੇ ਰਹੇ | ਇਸੇ ਤਰ੍ਹਾਂ 12 ਸਾਲ ਤੋਂ 20 ਸਾਲ ਤੱਕ ਦੀ ਨੌਜਵਾਨਾਂ ਦੀ ਕਰਵਾਈ ਗਈ 400 ਮੀਟਰ ਦੀ ਦੌੜ ਵਿਚ ਸ਼ਨੀ ਬਨੂੜ ਪਹਿਲੇ, ਆਕਾਸ਼ਦੀਪ ਦੂਜੇ ਤੇ ਅਨਮੋਲ ਤੀਜੇ ਸਥਾਨ 'ਤੇ ਰਹੇ, 20 ਸਾਲ ਤੋਂ 40 ਸਾਲ ਤੱਕ ਦੇ ਨੌਜਵਾਨਾਂ ਦੀ ਕਰਵਾਈ ਗਈ 400 ਮੀਟਰ ਦੀ ਦੌੜ ਵਿਚ ਜੋਨੀ ਬਸੀ ਇਸੇ ਖਾਂ ਪਹਿਲੇ, ਨਰਿੰਦਰ ਨੰਡਿਆਲੀ ਦੂਜੇ ਅਤੇ ਸੁਨੀਲ ਬਨੂੜ ਤੀਜੇ ਸਥਾਨ ਤੇ ਰਹੇ | 40 ਸਾਲ ਤੋਂ ਉੱਪਰ ਦੇ ਵਿਅਕਤੀਆਂ ਦੀ ਕਰਵਾਈ ਗਈ ਦੌੜ ਵਿਚ ਸੰਜੀਵ ਵਰਮਾ ਬਨੂੜ ਪਹਿਲੇ, ਸੰਦੀਪ ਕੁਮਾਰ ਦੂਜੇ, ਕੁਲਦੀਪ ਜੰਗਪੁਰਾ ਤੇ ਗੁਰਬਖਸ਼ ਸਿੰਘ ਤੀਜੇ ਸਥਾਨ 'ਤੇ ਰਹੇ | 10 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਦੀ 200 ਮੀਟਰ ਦੀ ਕਰਵਾਈ ਗਈ ਦੌੜ ਵਿਚ ਰਜਨੀ ਸੂਰਜਗੜ੍ਹ ਪਹਿਲੇ, ਸਹਿਜਪ੍ਰੀਤ ਕੌਰ ਅਜ਼ੀਜ਼ਪੁਰ ਦੂਜੇ ਅਤੇ ਮਨਸੀਰਤ ਬਨੂੜ ਤੀਜੇ ਸਥਾਨ 'ਤੇ ਰਹੀ | ਇਸ ਮੌਕੇ ਨਿਰਵੈਰ ਏਡ ਸੰਸਥਾ ਬਾਂਡਿਆਂ ਬਸੀ ਬਨੂੜ ਦੀਆਂ ਬੱਚਿਆਂ ਵਲੋਂ ਗੱਤਕੇ ਦੇ ਜੌਹਰ ਦਿਖਾਏ ਗਏ ਅਤੇ ਪਹੁੰਚੇ ਲੋਕਾਂ ਦੀ ਖੂਬ ਵਾਹ ਵਾਹ ਖੱਟੀ | ਇਸ ਤੋਂ ਇਲਾਵਾ ਕਸਰਤ ਵੀ ਕਰਵਾਈ ਗਈ | ਇਸ ਮੌਕੇ ਗੱਲਬਾਤ ਕਰਦਿਆਂ ਬਾਬਾ ਗੁਰਦੇਵ ਸਿੰਘ ਕਾਰ ਸੇਵਾ ਵਾਲੇ, ਪਿੰਕਾ ਜਰਗ ਤੇ ਹੋਰ ਮੁੱਖ ਮਹਿਮਾਨਾਂ ਨੇ ਥਾਣਾ ਮੁਖੀ ਬਨੂੜ ਇੰਸਪੈਕਟਰ ਗੁਰਸੇਵਕ ਸਿੰਘ ਦੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਰੋਕਣ ਲਈ ਖੇਡਾਂ ਬਹੁਤ ਜਰੂਰੀ ਹਨ | ਇਸ ਲਈ ਹਰੇਕ ਮਾਪੇ ਨੂੰ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿ ਸਕਣ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆ ਵਿਰੁੱਧ ਤੋਰੀ ਗਈ ਮੁਹਿੰਮ ਨੂੰ ਆਮ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਵਿਚੋਂ ਨਸ਼ੇ ਦੇ ਕੋਹੜ ਨੂੰ ਖਤਮ ਕੀਤਾ ਜਾ ਸਕੇ | ਇਸ ਸਪੋਰਟਸ ਈਵੈਂਟ ਵਿਚ ਭਾਗ ਲੈਣ ਵਾਲੇ ਜੇਤੂਆਂ ਨੂੰ ਬਾਬਾ ਗੁਰਦੇਵ ਸਿੰਘ, ਪਿੰਕਾ ਜਰਗ, ਇੰਸਪੈਕਟਰ ਗੁਰਸੇਵਕ ਸਿੰਘ ਨੇ ਯਾਦਗਾਰੀ ਚਿੰਨ ਅਤੇ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਤੇ ਇਸ ਮੌਕੇ ਪਹੁੰਚੇ ਲੋਕਾਂ ਲਈ ਦੁੱਧ, ਕੇਲਿਆਂ, ਫਰੂਟੀਆਂ ਅਤੇ ਹੋਰ ਖਾਣ ਪੀਣ ਦੀ ਚੀਜ਼ਾਂ ਦਾ ਲੰਗਰ ਵੀ ਲਗਾਇਆ ਗਿਆ | ਇਸ ਮੌਕੇ ਮੇਜਰ ਖ਼ਾਨਪੁਰ ਚੌਧਰੀ ਡੈਅਰੀ ਬਨੂੜ, ਮਾਸਟਰ ਗੁਰਜੀਤ ਸਿੰਘ ਕਰਾਲਾ, ਧਰਮਿੰਦਰ ਸਿੰਘ ਮਾਨ, ਜਸਵਿੰਦਰ ਲਾਲਾ ਖਲੌਰ, ਅਵਤਾਰ ਸਿੰਘ ਹਵੇਲੀ ਬੱਸੀ, ਮਨਪ੍ਰੀਤ ਸਿੰਘ ਧਰਮਗੜ੍ਹ, ਲੱਕੀ ਸੰਧੂ, ਕੌਸਲਰ ਭਜਨ ਲਾਲ, ਬਲਜੀਤ ਸਿੰਘ, ਭੁਪਿੰਦਰ ਸਿੰਘ ਤੇ ਮਹਿੰਦਰ ਸਿੰਘ ਧੋਨੀ ਆਦਿ ਮੌਜੂਦ ਸਨ |
ਪਿਛਲੀ ਖ਼ਬਰ 'ਆਪ' ਕਾਨੂੰਨੀ ਵਿੰਗ ਦੀ ਸੂਬਾ ਪੱਧਰੀ ਮੀਟਿੰਗ 'ਚ ਕਈ ਆਗੂ ਹੋਏ ਸ਼ਾਮਿਲ <br/> ਅਗਲੀ ਖ਼ਬਰ ਮੀਥੇਨੌਲ ਦੀ ਦੁਰਵਰਤੋਂ ਘਾਤਕ, ਗ਼ੈਰ-ਕਾਨੂੰਨੀ ਸ਼ਰਾਬ ਮੌਤ ਦਾ ਕਾਰਨ, ਸਾਵਧਾਨ ਰਹਿਣ ਲੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।