03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਮੀਥੇਨੌਲ ਦੀ ਦੁਰਵਰਤੋਂ ਘਾਤਕ, ਗ਼ੈਰ-ਕਾਨੂੰਨੀ ਸ਼ਰਾਬ ਮੌਤ ਦਾ ਕਾਰਨ, ਸਾਵਧਾਨ ਰਹਿਣ ਲੋਕ

ਅਜੀਤ ਡੈਸਕ 18-06-2025
ਪਟਿਆਲਾ, 17 ਜੂਨ (ਮਨਦੀਪ ਸਿੰਘ ਖਰੌੜ)-ਮੀਥੇਨੌਲ ਦੀ ਦੁਰਵਰਤੋਂ ਘਾਤਕ ਹੈ, ਅਤੇ ਇਸ ਤੋਂ ਬਣਨ ਵਾਲੀ ਗ਼ੈਰ-ਕਾਨੂੰਨੀ ਸ਼ਰਾਬ ਸੇਵਨ ਕਰਨਾ ਮੌਤ ਦਾ ਕਾਰਨ ਬਣ ਸਕਦੀ ਹੈ, ਇਸ ਲਈ ਸ਼ਰਾਬ ਸੇਵਨ ਕਰਨ ਵਾਲੇ ਲੋਕ ਸਾਵਧਾਨ ਰਹਿਣ | ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸਨਰ ਡਾ. ਪ੍ਰੀਤੀ ਯਾਦਵ ਨੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ, ਕਿ ਉਹ ਜ਼ੋਨਲ ਡਰੱਗ ਲਾਇਸੈਂਸਿੰਗ ਅਥਾਰਟੀ ਨਾਲ ਮਿਲਕੇ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਤਾਂ ਕਿ ਜ਼ਿਲ੍ਹੇ ਅੰਦਰ ਮੀਥੇਨੌਲ ਦੀ ਗ਼ੈਰਕਾਨੂੰਨੀ ਵਰਤੋਂ ਨਾ ਹੋਵੇ ਅਤੇ ਇਸ ਜਹਿਰ ਤੋਂ ਬਣੀ ਸਰਾਬ ਵੀ ਕੋਈ ਸੇਵਨ ਨਾ ਕਰੇ | ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਵਲੋਂ ਜਾਰੀ ਪੱਤਰ ਦੇ ਹਵਾਲੇ ਨਾਲ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਪੋਆਇਜਨਸ ਐਕਟ 1919, ਪੰਜਾਬ ਪੋਆਇਜਨਸ ਪੋਜੈਸਨ ਐਂਡ ਸੇਲ ਰੂਲਜ 2014 ਐਂਡ ਅਮੈਂਡਮੈਂਟ ਨੋਟੀਫਿਕੇਸਨ 17 ਫਰਵਰੀ ਤਹਿਤ ਬਿਨ੍ਹਾਂ ਲਾਇਸੈਂਸ ਤੋਂ ਮੀਥੇਨੌਲ ਦੀ ਵਿਕਰੀ ਜਾਂ ਸਟਾਕ ਜਮ੍ਹਾਂ ਨਹੀਂ ਹੋ ਸਕਦਾ | ਇਸ ਲਈ ਇਸ ਜ਼ਹਿਰੀਲੇ ਪਦਾਰਥ ਦੀ ਵਰਤੋਂ ਗੈਰ ਸਮਾਜੀ ਅਨਸਰ ਗੈਰਕਾਨੂੰਨੀ ਤੇ ਨਾਜਾਇਜ਼ ਸ਼ਰਾਬ ਬਣਾਉਣ ਲਈ ਕਰਕੇ ਅਜਿਹੀ ਸ਼ਰਾਬ ਮੁਨਾਫਾ ਕਮਾਉਣ ਲਈ ਅੱਗੇ ਵੇਚ ਸਕਦੇ ਹਨ, ਜਿਸ ਲਈ ਸ਼ਰਾਬ ਦਾ ਸੇਵਨ ਕਰਨ ਵਾਲੇ ਲੋਕ ਚੌਕਸ ਰਹਿਣ ਅਤੇ ਗੈਰਕਾਨੂੰਨੀ ਸ਼ਰਾਬ ਦਾ ਸੇਵਨ ਕਿਸੇ ਵੀ ਹਾਲਤ ਵਿਚ ਨਾ ਕਰਨ, ਕਿਉਂਕਿ ਅਜਿਹਾ ਕਰਨਾ ਜਾਨਲੇਵਾ ਹੋ ਸਕਦਾ ਹੈ | ਇਸੇ ਦੌਰਾਨ ਜ਼ਿਲਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਮੀਥੇਨੌਲ ਜਹਿਰ ਦੇ ਖਤਰਿਆਂ ਬਾਰੇ ਜਾਗਰੂਕ ਹੋਣਾ ਜ਼ਰੂਰੀ ਹੈ, ਕਿਉਂਕਿ ਇਸ ਤੋਂ ਗੈਰ-ਕਾਨੂੰਨੀ ਸਰਾਬ ਦੀ ਬਣਨ ਦੇ ਮਾਮਲੇ ਸਾਹਮਣੇ ਆਏ ਹਨ, ਪਰ ਅਜਿਹੀ ਸ਼ਰਾਬ ਦਾ ਸੇਵਨ ਕਰਨਾ ਇਕ ਮਹੱਤਵਪੂਰਨ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਗੈਰ-ਕਾਨੂੰਨੀ ਬਣਾਈ ਗਈ ਸ਼ਰਾਬ ਵਿਚ ਮੀਥੇਨੌਲ ਦੀ ਮੌਜੂਦਗੀ ਨਾਲ ਗੰਭੀਰ ਸਿਹਤ ਨਤੀਜੇ ਹੋ ਸਕਦੇ ਹਨ, ਜਿਸ ਵਿਚ ਅੰਨ੍ਹਾਪਣ ਅਤੇ ਮੌਤ ਵੀ ਹੋ ਸਕਦੀ ਹੈ | ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਜੇਕਰ ਅਜਿਹੀ ਮੀਥੇਨੌਲ ਵਾਲੀ ਗੈਰਕਾਨੂੰਨੀ ਸ਼ਰਾਬ ਕੋਈ ਵੀ ਸੇਵਨ ਕਰ ਲਵੇ ਤਾਂ ਉਸ ਨੂੰ ਮੀਥੇਨੌਲ ਜਹਿਰ ਕਰਕੇ ਚੱਕਰ ਆਉਣਗੇ, ਉਲਟੀਆਂ ਲੱਗਣਗੀਆਂ, ਸਿਰ ਦਰਦ, ਮਤਲੀ, ਧੁੰਦਲੀ ਜਾਂ ਦੋਹਰੀ ਨਜ਼ਰ ਅਤੇ ਪੇਟ ਦਰਦ ਵਰਗੇ ਲੱਛਣ ਪੈਦਾ ਹੋਣਗੇ ਅਤੇ ਅਜਿਹੇ ਵਿਅਕਤੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਲੋੜ ਹੁੰਦੀ ਹੈ ਕਿਉਂਕਿ ਅਜਿਹੇ ਵਿਅਕਤੀਆਂ ਨੂੰ ਗੰਭੀਰ ਐਸਿਡੋਸਿਸ, ਆਪਟਿਕ ਨਰਵ ਨੂੰ ਨੁਕਸਾਨ, ਗੁਰਦੇ ਨੂੰ ਨੁਕਸਾਨ, ਅਤੇ ਕੇਂਦਰੀ ਨਸ ਪ੍ਰਣਾਲੀ ਦਾ ਕੰਮ ਬੰਦ ਕਰਨਾ, ਦਿਮਾਗੀ ਸੋਜ, ਖ਼ੂਨ ਵਹਿਣਾ, ਅਤੇ ਮੌਤ ਵਰਗੇ ਨੁਕਸਾਨ ਹੋ ਸਕਦੇ ਹਨ | ਇਸ ਲਈ ਆਮ ਲੋਕ ਕਿਸੇ ਵੀ ਤਰ੍ਹਾਂ ਦੀ ਘਰੇਲੂ ਸਰਾਬ ਤੋਂ ਬਚਣ ਤੇ ਘਰਾਂ ਵਿਚ ਕੱਢੀ ਸਰਾਬ ਜਾਂ ਗੈਰ ਕਾਨੂੰਨੀ ਤੇ ਨਾਜਾਇਜ ਸਰਾਬ ਜਾਂ ਸਪਿਰਿਟ ਜਾਂ ਅਨਿਯੰਤਿ੍ਤ ਅਲਕੋਹਲ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਸ ਗੱਲ ਦਾ ਵੀ ਖਾਸ ਧਿਆਨ ਰੱਖਿਆ ਜਾਵੇ ਕਿ ਸ਼ਰਾਬ ਦੀ ਬੋਤਲ ਦੀ ਸੀਲ ਟੁੱਟੀ ਹੋਈ ਤਾਂ ਨਹੀਂ ਅਤੇ ਲੇਬਲ ਜਾਇਜ਼ ਦਿਖਾਈ ਦਿੰਦਾ ਹੈ | ਇਸ ਤੋਂ ਬਿਨ੍ਹਾਂ ਜਦੋਂ ਮੀਥੇਨੌਲ ਨੂੰ ਉਦਯੋਗਿਕ ਉਤਪਾਦਾਂ ਵਿਚ ਵਰਤਿਆ ਜਾਵੇ, ਜਿਵੇਂ ਕਿ ਕੁਝ ਪੇਂਟ, ਵਾਰਨਿਸ ਅਤੇ ਚਿਪਕਣ ਵਾਲੇ ਪਦਾਰਥਾਂ ਵਿਚ ਵੀ ਇਸ ਨੂੰ ਪਾਇਆ ਜਾਂਦਾ ਹੈ, ਤਾਂ ਇਨ੍ਹਾਂ ਉਤਪਾਦਾਂ ਨੂੰ ਸੰਭਾਲਦੇ ਸਮੇਂ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਵੀ ਯਕੀਨੀ ਬਣਾਂਈ ਜਾਵੇ | ਇਸ ਦੀ ਸਹੀ ਸਟੋਰੇਜ ਤੇ ਸੰਭਾਲ ਹੋਵੇ ਅਤੇ ਮੀਥੇਨੌਲ ਵਾਲੇ ਉਤਪਾਦਾਂ ਨੂੰ ਬੱਚਿਆਂ ਤੋਂ ਦੂਰ ਅਤੇ ਇੱਕ ਚੰਗੀ ਤਰ੍ਹਾਂ ਹਵਾਦਾਰ ਖੇਤਰ ਵਿਚ ਹੀ ਸਟੋਰ ਕੀਤਾ ਜਾਵੇ |
ਪਿਛਲੀ ਖ਼ਬਰ ਬਨੂੜ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਪੋਰਟਸ ਈਵੈਂਟ ਕਰਵਾਇਆ ਅਗਲੀ ਖ਼ਬਰ ਬੱਚਿਆਂ ਨੂੰ ਅਖ਼ਬਾਰ ਪੜ੍ਹਨ ਦੀ ਰੁਚੀ ਪ੍ਰਤੀ ਉਤਸ਼ਾਹਿਤ ਕਰਨ ਦੇ ਉਪਰਾਲੇ ਕੀਤੇ ਜਾਣ- ਸੁਖਦੇਵ ਵਿਰਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।