04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਡੋਪ ਟੈੱਸਟ ਪਾਜ਼ੀਟਿਵ ਆਉਣ 'ਤੇ ਦੋ ਨੌਜਵਾਨਾਂ ਨੂੰ ਨਸ਼ਾ ਛੁਡਾਊ ਸੈਂਟਰ 'ਚ ਦਾਖ਼ਲ ਕਰਵਾਇਆ

ਅਜੀਤ ਡੈਸਕ 19-06-2025
ਫ਼ਤਹਿਗੜ੍ਹ ਸਾਹਿਬ, 18 ਜੂਨ (ਰਵਿੰਦਰ ਮੌਦਗਿਲ)-ਨਸ਼ੇ ਦੀ ਹਾਲਤ ਵਿਚ ਮਿਲੇ ਦੋ ਨੌਜਵਾਨਾਂ ਨੂੰ ਪੁਲਿਸ ਵਲੋਂ ਨਸ਼ਾ ਛੁਡਾਊ ਸੈਂਟਰ ਵਿਚ ਦਾਖ਼ਲ ਕਰਵਾਏ ਜਾਣ ਦੀ ਸੂਚਨਾ ਹੈ | ਇਸ ਸਬੰਧੀ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਵਲੋਂ ਪੁਲਿਸ ਥਾਣਾ ਬਡਾਲੀ ਆਲਾ ਸਿੰਘ ਵਿਚ ਨਸ਼ਾ ਵਿਰੋਧੀ ਐੱਨ.ਡੀ.ਪੀ.ਐੱਸ. ਐਕਟ ਤੇ ਸੈਕਸ਼ਨ 27-61-85 ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ | ਜਾਂਚ ਅਫ਼ਸਰ ਨੇ ਦੱਸਿਆ ਕਿ ਗਸ਼ਤ ਦੌਰਾਨ ਉਹ ਪੁਲਿਸ ਟੀਮ ਨਾਲ ਬਡਾਲੀ ਤੋਂ ਨੰਡਿਆਲੀ ਸਾਈਡ ਨੂੰ ਜਾ ਰਹੇ ਸਨ, ਉਸ ਦੌਰਾਨ ਸਾਹਮਣੇ ਤੋਂ ਪੈਦਲ ਆ ਰਹੇ ਹਰਮਨਦੀਪ ਸਿੰਘ ਉਰਫ਼ ਹੈਪੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਝਾਂਮਪੁਰ ਦਾ ਨਸ਼ਾ ਕੀਤਾ ਜਾਪਦਾ ਸੀ, ਜਿਸ ਦਾ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਡੋਪ ਟੈੱਸਟ ਕਰਵਾਇਆ ਗਿਆ, ਜੋ ਪਾਜ਼ੀਟਿਵ ਆਇਆ | ਉਪਰੰਤ ਮੁਲਜ਼ਮ ਨੂੰ ਬਰ ਜ਼ਮਾਨਤ ਰਿਹਾਅ ਕੀਤਾ ਗਿਆ ਤੇ ਉਸ ਦੀ ਇੱਛਾ ਅਨੁਸਾਰ ਮੈਡੀਕਲ ਅਫ਼ਸਰ ਤੋਂ ਫਾਈਲ ਤਿਆਰ ਕਰਵਾ ਕੇ ਨਸ਼ਾ ਛੁਡਾਊ ਸੈਂਟਰ ਬ੍ਰਾਹਮਣ ਮਾਜਰਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ | ਇਸੇ ਤਰ੍ਹਾਂ ਫ਼ਤਹਿਗੜ੍ਹ ਸਾਹਿਬ ਪੁਲਿਸ ਥਾਣੇ ਵਿਚ ਤਾਇਨਾਤ ਸਹਾਇਕ ਥਾਣੇਦਾਰ ਰਘਬੀਰ ਸਿੰਘ ਵਲੋਂ ਮੰਗਲਦੀਪ ਸਿੰਘ ਖ਼ਿਲਾਫ਼ 27-61-85 ਐੱਨ.ਡੀ.ਪੀ.ਐੱਸ. ਅਧੀਨ ਮੁਕੱਦਮਾ ਦਰਜ ਕੀਤਾ ਗਿਆ ਅਤੇ ਡੋਪ ਟੈੱਸਟ ਪਾਜ਼ੀਟਿਵ ਆਉਣ 'ਤੇ ਮੈਡੀਕਲ ਅਫ਼ਸਰ ਤੋਂ ਫਾਈਲ ਤਿਆਰ ਕਰਵਾ ਕੇ ਉਸ ਦੀ ਇੱਛਾ ਅਨੁਸਾਰ ਨਸ਼ਾ ਛੁਡਾਊ ਕੇਂਦਰ ਬ੍ਰਾਹਮਣ ਮਾਜਰਾ ਵਿਖੇ ਦਾਖਲ ਕਰਵਾਇਆ ਗਿਆ ਹੈ |
ਪਿਛਲੀ ਖ਼ਬਰ ਡੀ. ਸੀ. ਵਲੋਂ ਪਰਾਲੀ ਦੀ ਵਰਤੋਂ ਨੂੰ ਲੈ ਕੇ ਮੀਟਿੰਗ ਅਗਲੀ ਖ਼ਬਰ ਆਰ. ਟੀ. ਓ. ਵਲੋਂ ਹੈਵੀ ਵਾਹਨਾਂ 'ਚ ਲੱਗੇ ਸਪੀਡ ਗਵਰਨਰਾਂ ਦੀ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।