05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸਵੱਛ ਸਰਵੇਖਣ ਗ੍ਰਾਮੀਣ ਤਹਿਤ ਜ਼ਿਲ੍ਹੇ ਦੇ 20 ਪਿੰਡਾਂ 'ਚ ਹੋਵੇਗਾ ਵਿਸ਼ੇਸ਼ ਸਰਵੇਖਣ- ਡਾ. ਸੋਨਾ ਥਿੰਦ

ਅਜੀਤ ਡੈਸਕ 19-06-2025
ਫ਼ਤਹਿਗੜ੍ਹ ਸਾਹਿਬ, 18 ਜੂਨ (ਰਾਜਿੰਦਰ ਸਿੰਘ)-ਸਵੱਛ ਸਰਵੇਖਣ ਗ੍ਰਾਮੀਣ-2025 ਤਹਿਤ 19 ਜੂਨ ਤੋਂ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਵਿਸ਼ੇਸ਼ ਸਰਵੇਖਣ ਮੁਹਿੰਮ ਦਾ ਆਗਾਜ਼ ਹੋ ਰਿਹਾ ਹੈ, ਜਿਸ ਤਹਿਤ ਕੇਂਦਰੀ ਟੀਮਾਂ ਵਲੋਂ ਪਿੰਡਾਂ ਦਾ ਦੌਰਾ ਕਰਕੇ ਸਾਫ਼ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਅਪਣਾਏ ਜਾ ਰਹੇ ਮਾਪਦੰਡਾਂ ਨੂੰ ਘੋਖਿਆ ਜਾਵੇਗਾ ਅਤੇ ਇਸ ਦੌਰਾਨ ਹਰ ਪੱਖੋਂ ਸਰਵੋਤਮ ਪਾਏ ਜਾਣ ਵਾਲੇ ਪਿੰਡਾਂ ਨੂੰ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ | ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਜ਼ਿਲ੍ਹਾ ਜਲ ਸੈਨੀਟੇਸ਼ਨ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੋਜਿਤ ਮੀਟਿੰਗ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਟੀਮਾਂ ਵਲੋਂ ਜ਼ਿਲ੍ਹੇ ਦੇ 20 ਪਿੰਡਾਂ ਵਿਚ ਇਹ ਦੌਰੇ ਕੀਤੇ ਜਾਣਗੇ, ਜਿਸ ਵਿਚ ਘਰਾਂ, ਜਨਤਕ ਸਥਾਨਾਂ ਜਿਵੇਂ ਸਕੂਲਾਂ, ਆਂਗਣਵਾੜੀ ਕੇਂਦਰਾਂ, ਪੰਚਾਇਤ ਘਰਾਂ, ਬਾਜ਼ਾਰਾਂ, ਪਬਲਿਕ ਟੁਆਇਲਟ, ਸਿਹਤ ਸੇਵਾਵਾਂ ਆਦਿ ਵਿਚ ਸਵੱਛਤਾ ਨੂੰ ਦੇਖਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਵਿਚ ਅਮਲੋਹ ਬਲਾਕ ਦਾ ਪਿੰਡ ਫ਼ਤਹਿਗੜ੍ਹ ਨਿਊਆਂ, ਕੁੰਭ, ਰਤਨ ਪਾਲੋਂ, ਸਲਾਣੀ, ਸ਼ਾਹਪੁਰ, ਬਲਾਕ ਬਸੀ ਪਠਾਣਾਂ ਦਾ ਪਿੰਡ ਡਡਿਆਣਾ, ਨਨਹੇੜੀ, ਸ਼ਹਿਜਾਦਪੁਰ, ਬਲਾਕ ਖਮਾਣੋਂ ਦਾ ਪਿੰਡ ਬਰਵਾਲੀ ਖ਼ੁਰਦ, ਭਾਂਬਰੀ, ਖੇੜੀ ਨੌਧ ਸਿੰਘ, ਸ਼ਮਸ਼ਪੁਰ, ਠੀਕਰੀਵਾਲਾ, ਬਲਾਕ ਖੇੜਾ ਦਾ ਪਿੰਡ ਬਲਾੜ੍ਹੀ ਕਲਾਂ, ਬਰਾਸ, ਰਜਿੰਦਰਗੜ੍ਹ, ਡੱਡੂਮਾਜਰਾ, ਸੱਦੋਮਾਜਰਾ, ਢੋਲਾਂ ਅਤੇ ਬਲਾਕ ਸਰਹਿੰਦ ਦਾ ਪਿੰਡ ਸੰਗਤਪੁਰ ਸੋਢੀਆਂ (ਨਈਾ ਆਬਾਦੀ) ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਸਰਵੇਖਣ ਲਈ ਪ੍ਰਤੀ ਪਿੰਡ ਕੁੱਲ 1 ਹਜ਼ਾਰ ਅੰਕ ਨਿਰਧਾਰਿਤ ਕੀਤੇ ਗਏ ਹਨ ਅਤੇ ਵਧੇਰੇ ਅੰਕ ਲੈਣ ਵਾਲੇ ਪਿੰਡਾਂ ਨੂੰ ਪੁਰਸਕਾਰ ਲਈ ਚੁਣਿਆ ਜਾਵੇਗਾ | ਡਾ. ਸੋਨਾ ਥਿੰਦ ਨੇ ਪਿੰਡਾਂ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜੂਨ ਤੋਂ ਸਤੰਬਰ ਦੇ ਦਰਮਿਆਨ ਹੋਣ ਵਾਲੇ ਇਸ ਸਰਵੇਖਣ ਦੌਰਾਨ ਹਰ ਪੱਖੋਂ ਆਪਣੇ ਪਿੰਡਾਂ ਨੂੰ ਮੋਹਰੀ ਬਣਾਉਣ ਲਈ ਯੋਗਦਾਨ ਪਾਉਣ | ਮੀਟਿੰਗ ਦÏਰਾਨ ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਇਸ਼ਾਨ ਕੌਸ਼ਲ, ਉਪ ਮੰਡਲ ਇੰਜੀਨੀਅਰ ਗੌਤਮ ਜਿੰਦਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲਜੀਤ ਕੌਰ, ਸੀ.ਡੀ.ਐਸ ਸੁਖਦੀਪ ਸਿੰਘ, ਆਈ.ਈ.ਸੀ. ਸਪੈਸ਼ਲਿਸਟ ਕੇਵਲ ਕ੍ਰਿਸ਼ਨ ਸ਼ਰਮਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਰਿਮਟ ਯੂਨੀਵਰਸਿਟੀ ਵਿਖੇ ਪੰਜਾਬ 'ਚ ਹਾਲੀਆ ਖੇਤੀ ਸੰਕਟ ਵਿਸ਼ੇ 'ਤੇ ਭਾਸ਼ਨ ਕਰਵਾਇਆ ਅਗਲੀ ਖ਼ਬਰ ਕਸਤੂਰੀ ਲਾਲ ਮਿੰਟੂ ਅੱਜ ਖਮਾਣੋਂ ਵਿਖੇ ਮੀਟਿੰਗ ਨੂੰ ਸੰਬੋਧਨ ਕਰਨਗੇ- ਸ਼ੁਕਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।