04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਮਲਟੀਪਰਪਜ਼ ਇੰਪਲਾਈਜ਼ ਯੂਨੀਅਨ ਵਲੋਂ 3 ਨੂੰ ਧਰਨੇ 'ਚ ਸ਼ਮੂਲੀਅਤ ਕਰਨ ਦਾ ਐਲਾਨ

ਅਜੀਤ ਡੈਸਕ 19-06-2025
ਜਖਵਾਲੀ, 18 ਜੂਨ (ਨਿਰਭੈ ਸਿੰਘ)-ਮਲਟੀਪਰਪਜ਼ ਇੰਪਲਾਈਜ਼ ਯੂਨੀਅਨ ਪੀ.ਐੱਚ.ਸੀ. ਚਨਾਰਥਲ ਕਲਾਂ ਵਲੋਂ ਮੈਡੀਕਲ ਅਫ਼ਸਰ ਸੰਘੋਲ ਖ਼ਿਲਾਫ਼ 3 ਜੁਲਾਈ ਦੇ ਧਰਨੇ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਯੂਨੀਅਨ ਪ੍ਰਧਾਨ ਨੀਲਮਜੀਤ ਕੌਰ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਸਿਹਤ ਕੇਂਦਰ ਸੰਘੋਲ ਦੇ ਇੰਚਾਰਜ ਦੁਆਰਾ ਸੰਬੰਧਿਤ ਸਟਾਫ਼ ਨੂੰ ਜਾਣ ਬੁੱਝ ਕੇ ਤੰਗ ਪੇ੍ਰਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਉਕਤ ਮੈਡੀਕਲ ਅਫ਼ਸਰ ਵਲੋਂ ਕਰਮਚਾਰੀਆਂ ਖ਼ਿਲਾਫ਼ ਮਾੜੇ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਸਾਂਝਾ ਮੁਲਾਜ਼ਮ ਮੰਚ ਮੁੱਢਲਾ ਸਿਹਤ ਕੇਂਦਰ ਸੰਘੋਲ ਵਲੋਂ 3 ਜੁਲਾਈ ਨੂੰ ਧਰਨੇ ਦੀ ਕਾਲ ਦਿੱਤੀ ਗਈ ਹੈ, ਜਿਸ ਵਿਚ ਸਮੂਹ ਮਲਟੀਪਰਪਜ਼ ਯੂਨੀਅਨ ਪੀ.ਐੱਚ.ਸੀ. ਚਨਾਰਥਲ ਕਲਾਂ ਦੇ ਸਮੂਹ ਮੈਂਬਰ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ | ਇਸ ਮੌਕੇ ਇੰਦਰਜੀਤ ਸਿੰਘ, ਕੰਵਲਜੀਤ ਸਿੰਘ, ਲਖਵਿੰਦਰ ਸਿੰਘ, ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੀਤਾ ਗੌਤਮ ਤੇ ਰਸਪਿੰਦਰ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ਾ ਕਰਨ ਦੇ ਦੋਸ਼ ਹੇਠ ਦੋ ਗਿ੍ਫ਼ਤਾਰ ਅਗਲੀ ਖ਼ਬਰ ਮਾਨੀ ਵਿਹੜਾ ਸਕੂਲ ਰੋਡ 'ਤੇ ਬਰਸਾਤ ਦਾ ਪਾਣੀ ਜਮ੍ਹਾਂ ਹੋਣ ਕਾਰਨ ਰਾਹਗੀਰ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।