03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਅੰਗਦਜੀਤ ਸਿੰਘ ਦਿਓਲ ਅਮਰੀਕਾ ਖੋਜਕਾਰੀ ਪੁਲਿਸ 'ਚ ਹੋਇਆ ਭਰਤੀ

ਅਜੀਤ ਡੈਸਕ 19-06-2025
ਰਾਜਪੁਰਾ, 18 ਜੂਨ (ਜੀ.ਪੀ. ਸਿੰਘ)-ਪੰਜਾਬ ਸੂਬੇ ਦੇ ਪਗੜੀਧਾਰੀ ਨੌਜਵਾਨ ਅੰਗਦਜੀਤ ਸਿੰਘ ਦਿਓਲ ਨੇ ਅਮਰੀਕਾ ਪੁਲਿਸ 'ਚ ਬਤੌਰ ਪੁਲਿਸ ਖੋਜਕਾਰ ਵਜੋਂ ਭਰਤੀ ਹੋ ਕੇ ਜਿੱਥੇ ਪੰਜਾਬ ਸੂਬੇ ਦੇ ਨਾਂਅ ਵਿਦੇਸ਼ਾਂ ਦੀ ਧਰਤੀ 'ਤੇ ਹੋਰ ਉੱਚਾ ਕਰ ਦਿੱਤਾ ਹ,ੈ ਉੱਥੇ ਦਿਓਲ ਪਰਿਵਾਰ ਦੇ ਲਈ ਬੜੀ ਮਾਣ ਵਾਲੀ ਗੱਲ ਹੈ, ਜਿਸ ਦੇ ਚੱਲਦਿਆਂ ਦਿਉਲ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ | ਜਾਣਕਾਰੀ ਦੇ ਅਨੁਸਾਰ ਪੇਸ਼ੇ ਵਜੋਂ ਪੰਜਾਬ ਸਿਵਲ ਸਰਵਿਸਿਜ਼ ਜੁਡੀਸ਼ੀਅਲ ਬਤੌਰ ਜੱਜ ਸੇਵਾਵਾਂ ਨਿਭਾ ਰਹੇ ਹਰਮਨਜੀਤ ਸਿੰਘ ਦਿਓਲ ਦਾ ਸਪੁੱਤਰ ਅੰਗਦਜੀਤ ਸਿੰਘ ਦਿਓਲ ਜਿਸ ਦੀ ਉਮਰ 18 ਸਾਲ 6 ਮਹੀਨੇ ਦੇ ਕਰੀਬ ਹੈ | ਉਹ ਪੰਜਾਬ ਤੋਂ ਦਸਵੀਂ ਕਰਨ ਬਾਅਦ ਸਾਲ-2023 ਵਿਚ ਅਮਰੀਕਾ ਚਲਾ ਗਿਆ ਅਤੇ ਕੈਲੀਫੋਰਨੀਆ ਵਿਖੇ ਹਾਈ ਸਕੂਲ ਦੀ ਪੜ੍ਹਾਈ ਜੋਹਣ ਐੱਫ ਕੈਨੇਡੀ ਸਕੂਲ ਕੈਲੀਫੋਰਨੀਆ ਤੋਂ ਕੀਤੀ | ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਅੰਗਦਜੀਤ ਸਿੰਘ ਦਿਓਲ ਨੇ ਆਪਣੇ ਪਿਤਾ ਦੀਆਂ ਕਾਨੰੂਨ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਪੁਲਿਸ ਐਡਮਿਨਿਸਟ੍ਰੇਸ਼ਨ ਦੀਆਂ ਕਲਾਸਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ | ਜਿਸ ਤੋਂ ਬਾਅਦ ਉਸ ਦੀ ਚੋਣ ਨਿਊਯਾਰਕ ਪੁਲਿਸ ਡਿਪਾਰਟਮੈਂਟ ਕੈਲੀਫੋਰਨੀਆ ਵਿਖੇ ਬਤੌਰ ਪੁਲਿਸ ਖੋਜਕਾਰੀ ਦੇ ਤੌਰ 'ਤੇ ਹੋ ਗਈ | ਉਸ ਦੀ ਬਤੌਰ ਪਗੜੀਧਾਰੀ ਸਿੱਖ ਹੋਣ ਦੇ ਨਾਤੇ ਅੰਗਦਜੀਤ ਸਿੰਘ ਨੇ ਜਿੱਥੇ ਪੰਜਾਬ ਸੂਬੇ ਲਈ ਬੜੀ ਮਾਣ ਵਾਲੀ ਗੱਲ ਹੈ ਉੱਥੇ ਵਿਦੇਸ਼ੀ ਧਰਤੀ 'ਤੇ ਵੀ ਆਪਣਾ ਸਿੱਖੀ ਸਰੂਪ ਬਰਕਰਾਰ ਰੱਖਦਿਆਂ ਹੋਇਆ ਪੰਜਾਬੀਆਂ ਦੇ ਮਾਣਮੱਤੇ ਇਤਿਹਾਸ ਨੂੰ ਹੋਰ ਉੱਚਾ ਕਰ ਦਿੱਤਾ ਹੈ | ਅੰਗਦਜੀਤ ਸਿੰਘ ਦਿਉਲ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਵਿਚ ਵੀ ਰੁਚੀ ਰੱਖਦਾ ਹੈ ਅਤੇ ਪੰਜਾਬ ਸੂਬੇ ਵਿਚ ਤੈਰਾਕੀ ਕਰਦਿਆਂ ਨੈਸ਼ਨਲ ਪੱਧਰ ਦਾ ਖਿਡਾਰੀ ਰਹਿ ਚੁੱਕਾ ਹੈ | ਇਸ ਪ੍ਰਾਪਤੀ ਉੱਤੇ ਖ਼ੁਸ਼ੀ ਪ੍ਰਗਟ ਕਰਦਿਆਂ ਜੱਜ ਹਰਮਨਜੀਤ ਸਿੰਘ ਦਿਓਲ ਨੇ ਕਿਹਾ ਕਿ ਉਹ ਬੜਾ ਮਾਣ ਮਹਿਸੂਸ ਪ੍ਰਗਟ ਕਰ ਰਹੇ ਹਨ ਕਿ ਉਸ ਦੇ ਪੁੱਤਰ ਅੰਗਦਜੀਤ ਸਿੰਘ ਨੇ ਪੁਲਿਸ ਵਿਭਾਗ ਵਿਚ ਬਤੌਰ ਕਾਨੂੰਨ ਖੋਜਕਾਰੀ ਭਰਤੀ ਹੋ ਕੇ ਉਨ੍ਹਾਂ ਦੀ ਪਰੰਪਰਾ ਨੂੰ ਵਿਦੇਸ਼ੀ ਧਰਤੀ ਉੱਤੇ ਵੀ ਬਰਕਰਾਰ ਰੱਖਿਆ ਹੈ |
ਪਿਛਲੀ ਖ਼ਬਰ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਨੇ ਬੂਟੇ ਲਗਾਏ ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਹਰਾ-ਭਰਾ ਪਟਿਆਲਾ ਬਣਾਉਣ ਦੀ ਕੋਸ਼ਿਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।