03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਨੇ ਬੂਟੇ ਲਗਾਏ

ਅਜੀਤ ਡੈਸਕ 19-06-2025
ਸਨੌਰ, 18 ਜੂਨ (ਸੋਖਲ)-ਪਟਿਆਲਾ ਦੇ ਅਧੀਨ ਕਸਬਾ ਸਨੌਰ ਨੂੰ ਹਰਾ ਭਰਿਆ ਬਣਾਉਣ ਲਈ ਅਤੇ ਵਾਤਾਵਰਨ ਨੂੰ ਮੁੱਖ ਰੱਖਦੇ ਹੋਏ ਸ਼ਹੀਦ ਸੈਨਿਕ ਪਾਰਕ ਸਨੌਰ 'ਚ 21 ਬੂਟੇ ਚਾਈਨਾ ਪਾਮ ਅਤੇ ਬੋਤਲ ਪਾਮ ਦੇ ਲਗਾਏ ਗਏ | ਇਸ ਦੀ ਜਾਣਕਾਰੀ ਦਿੰਦੇ ਹੋਏ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਸਨੌਰ ਦੇ ਪ੍ਰਧਾਨ ਸੂਬੇਦਾਰ ਮੇਜਰ ਭਗਵਾਨ ਸਿੰਘ ਨੇ ਦਸਿਆ ਕਿ ਬੂਟੇ ਲਗਾਉਣ ਨਾਲ ਆਕਸੀਜਨ ਲੈਵਲ ਵਧਦਾ ਹੈ ਜੋ ਕਿ ਇਕ ਮਨੁੱਖੀ ਜੀਵਨ ਲਈ ਬਹੁਤ ਲਾਹੇਵੰਦ ਹੈ ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਹੈ | ਇਸ ਮੌਕੇ ਹੌਲਦਾਰ ਬਲਜਿੰਦਰ ਸਿੰਘ ਕੈਸ਼ੀਅਰ, ਸੂਬੇਦਾਰ ਅਮਰਜੀਤ ਸਿੰਘ, ਸਾਬਕਾ ਪ੍ਰਧਾਨ ਸੂਬੇਦਾਰ ਰਤਨ ਸਿੰਘ, ਸੂਬੇਦਾਰ ਸੁਖਵਿੰਦਰ ਸਿੰਘ, ਹੌਲਦਾਰ ਰਾਮਕਿਸਨ, ਪਰਮਜੀਤ ਸਿੰਘ ਪੰਮੀ, ਹੌਲਦਾਰ ਇੰਦਰਜੀਤ ਸਿੰਘ ਸਾਬਕਾ ਸੈਨਿਕ ਤੇ ਹੋਰ ਮੌਜੂਦ ਸਨ |
ਪਿਛਲੀ ਖ਼ਬਰ ਸੇਮ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਲੋਕਾਂ ਦੇ ਘਰਾਂ 'ਚ ਵੜਿਆ ਮੀਂਹ ਦਾ ਪਾਣੀ ਅਗਲੀ ਖ਼ਬਰ ਅੰਗਦਜੀਤ ਸਿੰਘ ਦਿਓਲ ਅਮਰੀਕਾ ਖੋਜਕਾਰੀ ਪੁਲਿਸ 'ਚ ਹੋਇਆ ਭਰਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।