ਸੇਮ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਲੋਕਾਂ ਦੇ ਘਰਾਂ 'ਚ ਵੜਿਆ ਮੀਂਹ ਦਾ ਪਾਣੀ
ਪਿੰਡ ਦੁਲੱਦੀ ਨੇੜਿਓਾ ਲੰਘਣ ਵਾਲੇ ਸੇਮ ਨਾਲੇ ਦੀ ਤਸਵੀਰ, ਸੇਮ ਨਾਲੇ ਦੀ ਸਫ਼ਾਈ ਨਾ ਹੋਣ ਕਰਕੇ ਗਲੀਆਂ 'ਚ ਖੜ੍ਹਾ ਮੀਂਹ ਦਾ ਪਾਣੀ | ਸਾਬਕਾ ਸਰਪੰਚ ਗੁਰਚਰਨ ਸਿੰਘ ਸੇਮ ਨਾਲੇ 'ਚ ਸ਼ਹਿਰ ਦਾ ਗੰਦਾ ਪਾਣੀ ਪੈਂਦਾ ਦਿਖਾਉਂਦਾ ਹੋਇਆ ਅਤੇ ਪਿੰਡ ਵਾਸੀ ਬਰਸਾਤੀ ਨਾਲਾ ਸਾਫ਼ ਕਰਦੇ ਹੋਏ | ਤਸਵੀਰਾਂ : ਜਗਨਾਰ ਸਿੰਘ ਦੁਲੱਦੀ
<br/>
19-06-2025
ਕੀ ਕਹਿਣਾ ਹੈ ਐਕਸੀਅਨ ਡਰੇਨੇਜ ਵਿਭਾਗ ਦਾ
ਜਦੋਂ ਹਲਕੇ ਦੇ ਲੋਕਾਂ ਨੂੰ ਆ ਰਹੀ ਇਸ ਸਮੱਸਿਆ ਸੰਬੰਧੀ ਡਰੇਨੇਜ ਵਿਭਾਗ ਦੇ ਐਕਸੀਅਨ ਪ੍ਰਥਮ ਗੰਭੀਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਫ਼ੰਡਾਂ ਦੀ ਬਹੁਤ ਘਾਟ ਹੈ | ਸਰਕਾਰ ਵਲੋਂ ਬਹੁਤ ਥੋੜ੍ਹੇ ਫ਼ੰਡ ਜਾਰੀ ਕੀਤੇ ਗਏ ਸਨ, ਜਿਨ੍ਹਾਂ ਨਾਲ ਸਿਰਫ਼ ਉਨ੍ਹਾਂ ਥਾਵਾਂ 'ਤੇ ਹੀ ਕਾਰਜ ਕਰਵਾਏ ਗਏ ਹਨ ਜਿੱਥੇ ਜ਼ਿਆਦਾ ਖ਼ਤਰਾ ਨਜ਼ਰ ਆਉਂਦਾ ਸੀ | ਐਕਸੀਅਨ ਡਰੇਨੇਜ ਵਿਭਾਗ ਨੇ ਕਿਹਾ ਕਿ ਉਨ੍ਹਾਂ ਵਲੋਂ ਮੁੱਖ ਦਫ਼ਤਰ ਨੂੰ ਇਨ੍ਹਾਂ ਸੇਮ ਨਾਲਿਆਂ ਦੀ ਸਫ਼ਾਈ ਲਈ ਲਿਖ ਕੇ ਭੇਜਿਆ ਗਿਆ ਹੈ | ਇਸ ਕਰਕੇ ਜਦੋਂ ਵੀ ਫ਼ੰਡ ਜਾਂ ਸਫ਼ਾਈ ਲਈ ਮਸ਼ੀਨਾਂ ਉਪਲਬਧ ਕਰਾਈਆਂ ਜਾਂਦੀਆਂ ਹਨ ਤਾਂ ਤੁਰੰਤ ਪਹਿਲ ਦੇ ਅਧਾਰ 'ਤੇ ਇਨ੍ਹਾਂ ਸੇਮ ਵਾਲਿਆਂ ਦੀ ਸਫ਼ਾਈ ਕਰਵਾਈ ਜਾਵੇਗੀ | ਹੁਣ ਦੇਖਣਾ ਤਾਂ ਇਹ ਹੋਵੇਗਾ ਕਿ ਬਰਸਾਤਾਂ ਦੇ ਦਿਨਾਂ 'ਚ ਇਨ੍ਹਾਂ ਸੇਮ ਵਾਲਿਆਂ ਦੀ ਸਫ਼ਾਈ ਹੋਵੇਗੀ ਜਾਂ ਲੋਕ ਇਸੇ ਤਰ੍ਹਾਂ ਇਸ ਸਮੱਸਿਆ ਨਾਲ ਜੂਝਦੇ ਰਹਿਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ |