03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਟੈਗੋਰ ਇੰਟਰਨੈਸ਼ਨਲ ਸਕੂਲ ਦੀ ਹੋਣਹਾਰ ਵਿਦਿਆਰਥਣ ਪਰੀ ਹੈਂਡਬਾਲ ਵਿੱਚ ਲਗਾਤਾਰ ਮਾਰ ਰਹੀ ਹੈ ਮੱਲਾਂ <br/>

ਅਜੀਤ ਡੈਸਕ 19-06-2025
ਦੇਵੀਗੜ੍ਹ, 18 ਜੂਨ• (ਰਾਜਿੰਦਰ ਸਿੰਘ ਮÏਜੀ): ਕਹਿੰਦੇ ਹਨ, ''ਹੋਣਹਾਰ ਬਿਰਵਾਨ ਕੇ ਹੋਤ ਚਿਕਨੇ ਪਾਤ''¢ ਇਹ ਕਹਾਵਤ ਟੈਗੋਰ ਇੰਟਰਨੈਸ਼ਨਲ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਪਰੀ 'ਤੇ ਪੂਰੀ ਤਰ੍ਹਾਂ ਢੁੱਕਦੀ ਹੈ, ਜਿਸ ਨੇ ਛੋਟੀ ਉਮਰ ਵਿੱਚ ਹੀ ਹੈਂਡਬਾਲ ਦੇ ਖੇਤਰ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣਾ ਸ਼ੁਰੂ ਕਰ ਦਿੱਤਾ ਹੈ¢ ਪਿਤਾ ਲਤੀਫ਼ ਮੁਹੰਮਦ ਤੋਂ ਪ੍ਰੇਰਨਾ ਲੈ ਕੇ ਅਤੇ ਉਨ੍ਹਾਂ ਦੀ ਕੋਚਿੰਗ ਹੇਠ ਪਰੀ ਨੇ ਛੇਵੀਂ ਜਮਾਤ ਵਿੱਚ ਹੀ ਹੈਂਡਬਾਲ ਨੂੰ ਆਪਣਾ ਜਨੂੰਨ ਬਣਾ ਲਿਆ ਸੀ¢ ਮਾਤਾ ਬੀਨਾ ਦੀ ਕੁੱਖੋਂ 24 ਫਰਵਰੀ 2009 ਨੂੰ ਭੁਨਰਹੇੜੀ (ਜ਼ਿਲ੍ਹਾ ਪਟਿਆਲਾ) ਵਿਖੇ ਜਨਮੀ ਪਰੀ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਇਸ ਖੇਡ ਵਿੱਚ ਥੋੜੇ੍ਹੇ ਸਮੇਂ ਵਿੱਚ ਹੀ ਮੁਹਾਰਤ ਹਾਸਲ ਕਰ ਲਈ ਹੈ¢ ਪਰੀ ਦੀਆਂ ਪ੍ਰਾਪਤੀਆਂ ਦੀ ਗਾਥਾ ਅੱਠਵੀਂ ਜਮਾਤ ਤੋਂ ਹੀ ਸ਼ੁਰੂ ਹੋ ਗਈ ਸੀ, ਜਦੋਂ ਉਸ ਨੇ ਫਰੀਦਕੋਟ ਵਿਖੇ ਹੋਈ ਪਹਿਲੀ ਸਕੂਲ ਸਟੇਟ ਅੰਡਰ 14 ਸਾਲਾਂ ਦੀ ਹੈਂਡਬਾਲ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ¢ ਇਸ ਤੋਂ ਬਾਅਦ ਉਸ ਨੇ ਲੁਧਿਆਣੇ ਵਿਖੇ ਹੋਈਆਂ ''ਖੇਡਾਂ ਵਤਨ ਪੰਜਾਬ ਦੀਆਂ'' ਵਿੱਚ ਵੀ ਤੀਜਾ ਸਥਾਨ ਹਾਸਲ ਕਰ ਕੇ ਆਪਣੀ ਖੇਡ ਦਾ ਜÏਹਰ ਦਿਖਾਇਆ¢ ਸਾਲ 2023 ਵਿੱਚ ਵੀ ਪਰੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਸੰਗਰੂਰ ਵਿਖੇ ਹੋਈਆਂ ਸਕੂਲ ਸਟੇਟ ਖੇਡਾਂ ਵਿੱਚ ਇੱਕ ਹੋਰ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ¢ ਇਸ ਤੋਂ ਬਾਅਦ ਉਸ ਦੀ ਚੋਣ ਮੱਧ ਪ੍ਰਦੇਸ਼ ਵਿਖੇ ਹੋਈ 67ਵੀਂ ਸਕੂਲ ਨੈਸ਼ਨਲ ਅੰਡਰ 17 ਹੈਂਡਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਲਈ ਹੋਈ ਅਤੇ ਉਸ ਦੀ ਟੀਮ ਨੇ ਉੱਥੇ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਸਾਲ 2024 ਵਿੱਚ ਪਟਿਆਲਾ ਜ਼ਿਲ੍ਹੇ ਦੀ ਨੁਮਾਇੰਦਗੀ ਕਰਦਿਆਂ, ਪਰੀ ਨੇ ਲੁਧਿਆਣੇ ਵਿਖੇ ਹੋਈ 68ਵੀਂ ਸਕੂਲ ਸਟੇਟ ਖੇਡਾਂ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ¢ ਇਸ ਤੋਂ ਇਲਾਵਾ, ਇਸ ਸਾਲ ਅੰਡਰ 19 ਵਿੱਚ ਉਸ ਦੀ ਚੋਣ 68ਵੀਂ ਸਕੂਲ ਨੈਸ਼ਨਲ ਪੰਜਾਬ ਟੀਮ ਲਈ ਵੀ ਹੋਈ, ਜਿਸ ਨੇ ਲੁਧਿਆਣੇ ਵਿਖੇ ਸੋਨ ਤਗਮਾ ਜਿੱਤ ਕੇ ਸੂਬੇ ਦਾ ਨਾਂਅ ਰÏਸ਼ਨ ਕੀਤਾ¢ ਪਰੀ ਨੇ ਹਾਲ ਹੀ ਵਿੱਚ ਚਿਤÏੜਗੜ੍ਹ• (ਰਾਜਸਥਾਨ) ਵਿਖੇ ਹੋਈ ਸਬ ਜੂਨੀਅਰ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਵੀ ਭਾਗ ਲਿਆ¢ ਪਰੀ ਦੀ ਇਸ ਸ਼ਾਨਦਾਰ ਸਫਲਤਾ ਵਿੱਚ ਟੈਗੋਰ ਇੰਟਰਨੈਸ਼ਨਲ ਸਕੂਲ ਦੀ ਮੈਨੇਜਮੈਂਟ, ਐਮ.ਡੀ. ਗÏਰਵ ਗੁਲਾਟੀ ਅਤੇ ਪ੍ਰਧਾਨ ਸਲੋਨੀ ਗੁਲਾਟੀ ਤੋਂ ਇਲਾਵਾ ਉਸ ਦੇ ਹੈਂਡਬਾਲ ਕੋਚ ਅਤੇ ਪਿਤਾ ਲਤੀਫ ਮੁਹੰਮਦ ਦਾ ਅਹਿਮ ਯੋਗਦਾਨ ਹੈ, ਜਿਨ੍ਹਾਂ ਨੇ ਉਸ ਨੂੰ ਸਹੀ ਮਾਰਗਦਰਸ਼ਨ ਦਿੱਤਾ ਅਤੇ ਉਸ ਦੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਮਦਦ ਕੀਤੀ¢ ਅਸੀਂ ਦੁਆ ਕਰਦੇ ਹਾਂ ਕਿ ਪਰੀ ਇਸੇ ਤਰ੍ਹਾਂ ਲਗਾਤਾਰ ਸਫਲਤਾ ਦੀਆਂ ਪÏੜੀਆਂ ਚੜ੍ਹਦੀ ਰਹੇ ਅਤੇ ਅੰਤਰਰਾਸ਼ਟਰੀ ਖੇਡਾਂ ਵਿੱਚ ਭਾਰਤ ਦੀ ਟੀਮ ਲਈ ਸੋਨ ਤਗਮਾ ਜਿੱਤ ਕੇ ਆਪਣੇ ਦੇਸ਼, ਸਕੂਲ ਅਤੇ ਮਾਪਿਆਂ ਦਾ ਨਾਂਅ ਰÏਸ਼ਨ ਕਰੇ¢

ਪਿਛਲੀ ਖ਼ਬਰ ਅੰਤਰਰਾਸ਼ਟਰੀ ਪੈੜਾਂ ਛੱਡਦਾ ਮਲੇਸ਼ੀਆ ਸੰਮੇਲਨ ਹੋਇਆ ਸੰਪੰਨ- ਚੇਅਰਮੈਨ ਬਾਂਸਲ ਅਗਲੀ ਖ਼ਬਰ ਸੇਮ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਲੋਕਾਂ ਦੇ ਘਰਾਂ 'ਚ ਵੜਿਆ ਮੀਂਹ ਦਾ ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।