ਪਟਿਆਲਾ, 19 ਜੂਨ (ਅ.ਸ. ਆਹਲੂਵਾਲੀਆ)-ਸਥਾਨਕ ਸਰਕਾਰ ਵਿਭਾਗ ਨਾਲ ਸੰਬੰਧਿਤ ਸੇਵਾ ਮੁਕਤ ਕਰਮਚਾਰੀਆਂ ਦੇ ਕਾਫੀ ਲੰਬੇ ਸਮੇਂ ਤੋਂ ਅਦਾਇਗੀ ਮਸਲੇ ਲਟਕਦੇ ਆ ਰਹੇ ਹਨ | ਸਮੇਂ ਤੇ ਮੈਡੀਕਲ ਬਿੱਲਾਂ ਦੀ ਅਦਾਇਗੀ ਨਹੀਂ ਹੁੰਦੀ ਕਰਮਚਾਰੀਆਂ ਨੂੰ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਹ ਗੱਲ ਕਮਿਸ਼ਨਰ ਨਗਰ ਨਿਗਮ ਪਰਮਵੀਰ ਸਿੰਘ ਨੂੰ ਸੇਵਾ ਮੁਕਤ ਕਰਮਚਾਰੀਆਂ ਵਲੋਂ ਦਿੱਤੇ ਗਏ ਇੱਕ ਮੰਗ ਪੱਤਰ ਵਿਚ ਲਿਖੀ ਗਈ | ਮੈਡੀਕਲ ਬਿੱਲਾਂ ਦੀ ਸਰਕਾਰ ਨੇ ਅਦਾਇਗੀ ਦੇ ਹੁਕਮ ਵੀ ਜਾਰੀ ਕੀਤੇ ਹੋਏ ਹਨ ਪਰ ਬਕਾਏ ਨਹੀਂ ਦਿੱਤੇ ਜਾ ਰਹੇ | ਜਿਹੜੇ ਕਰਮਚਾਰੀ ਰਿਟਾਇਰ ਹੋ ਰਹੇ ਹਨ ਉਨ੍ਹਾਂ ਦੀ ਬਣਦੀ ਰਾਸ਼ੀ ਵੀ ਨਹੀਂ ਦਿੱਤੀ ਜਾ ਰਹੀ | ਇਸ ਤੋਂ ਇਲਾਵਾ ਹੋਰ ਵੀ ਕਈ ਮੰਗਾਂ ਪੂਰੀਆਂ ਕਰਨ ਲਈ ਵਿਸਥਾਰ ਪੂਰਵਕ ਲਿਖਿਆ ਗਿਆ | ਕਮਿਸ਼ਨਰ ਵਲੋਂ ਵੀ ਵਫ਼ਦ ਨੂੰ ਮੰਗਾਂ ਜਲਦੀ ਪੂਰੀਆਂ ਕਰ ਲਏ ਜਾਣ ਦਾ ਭਰੋਸਾ ਦਵਾਇਆ | ਇਸ ਸਮੇਂ ਮਹਿੰਦਰ ਸਿੰਘ ਬਡੰੂਗਰ ਪ੍ਰਧਾਨ ਸੇਵਾ ਮੁਕਤ ਕਰਮਚਾਰੀ ਯੂਨੀਅਨ, ਜੋਗਿੰਦਰ ਸਿੰਘ ਪੰਛੀ, ਜਨਰਲ ਸਕੱਤਰ ਜਸਪਾਲ ਸਿੰਘ ਚਲੈਲਾ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ |