02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸੂਬੇ ਦੇ ਵਪਾਰੀ ਕਰਨਗੇ ਵੱਡਾ ਸੰਘਰਸ਼-ਰਾਕੇਸ਼ ਗੁਪਤਾ

ਅਜੀਤ ਡੈਸਕ 20-06-2025
ਪਟਿਆਲਾ, 19 ਜੂਨ (ਧਰਮਿੰਦਰ ਸਿੰਘ ਸਿੱਧੂ)-ਪੇਂਟ, ਪਲਾਈ ਅਤੇ ਹਾਰਡਵੇਅਰ ਡੀਲਰਜ਼ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਰਾਕੇਸ਼ ਗੁਪਤਾ ਦੀ ਅਗਵਾਈ ਵਿਚ ਹੋਈ | ਇਸ ਮੀਟਿੰਗ ਵਿਚ ਸਾਰੇ ਐਗਜ਼ੈਕਟਿਵ ਮੈਂਬਰਾਂ ਨੇ ਹਿੱਸਾ ਲਿਆ | ਜਾਣਕਾਰੀ ਦਿੰਦਿਆਂ ਰਾਕੇਸ਼ ਗੁਪਤਾ ਨੇ ਦਸਿਆ ਕਿ ਪਿਛਲੇ ਕਈ ਸਾਲਾਂ ਤੋਂ ਜੂਨ ਮਹੀਨੇ ਵਿਚ ਸਹਿਮਤੀ ਨਾਲ ਆਪਣੇ-ਆਪਣੇ ਕਾਰੋਬਾਰ, ਦੁਕਾਨਾਂ, ਫੈਕਟਰੀਆਂ ਬੰਦ ਕਰ ਕੇ ਗਰਮੀ ਦੀਆਂ ਛੁੱਟੀਆਂ ਮਨਾਉਂਦੇ ਹਨ ਇਸੇ ਤਹਿਤ ਜਨਰਲ ਹਾਊਸ ਦੀ ਮੀਟਿੰਗ ਵਿਚ ਸਾਰਿਆਂ ਦੀ ਸਹਿਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਇਸ ਮਹੀਨੇ 27, 28 ਅਤੇ 29 ਜੂਨ ਨੂੰ ਐਸੋਸੀਏਸ਼ਨ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ | ਰਾਕੇਸ਼ ਗੁਪਤਾ ਨੇ ਦਸਿਆ ਕਿ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਜ਼ਿਲ੍ਹੇ ਦੇ ਸਾਰੇ ਵਪਾਰੀ ਇਕ ਜਨ-ਸੰਮੇਲਨ ਕਰਨ ਦੀ ਤਿਆਰੀ ਵਿਚ ਹਨ ਕਿਉਂਕਿ ਪੂਰੇ ਸੂਬੇ 'ਚ ਇਸ ਸਮੇਂ ਵਪਾਰੀਆਂ ਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਸਾਰੇ ਮੈਂਬਰਾਂ ਨੇ ਫੈਸਲਾ ਕੀਤਾ ਕਿ ਜ਼ਿਲ੍ਹੇ ਦੇ ਸਾਰੇ ਦੁਕਾਨਦਾਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾਣ ਉਸ ਤੋਂ ਬਾਅਦ ਕੋਈ ਵੱਡਾ ਫ਼ੈਸਲਾ ਸੰਘਰਸ਼ ਦਾ ਲਿਆ ਜਾਵੇਗਾ ਅਤੇ ਡਿੱਗਦੇ ਹੋਏ ਵਪਾਰ ਨੂੰ ਹਰ ਹਾਲਤ ਵਿਚ ਬਚਾਇਆ ਜਾ ਸਕੇ | ਜਲਦੀ ਹੀ ਵਪਾਰ ਮੰਡਲ ਦੇ ਵਲੋਂ ਬਾਜ਼ਾਰਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਰਾਜਨ ਸਿੰਗਲਾ, ਬਲਬੀਰ ਸਿੰਘ, ਆਸ਼ੂ ਬਾਂਸਲ, ਗਿਰੀਸ਼ ਬਾਂਸਲ, ਧਰਮਪਾਲ ਗਰਗ, ਸੰਜੀਵ ਜੈਨ, ਰਾਜਾ ਵਿਵੇਕ ਗੋਇਲ, ਪ੍ਰਤੀਕ ਜੈਨ, ਗੁਰਚਰਨ ਸਿੰਘ, ਰਾਜਨ ਜੈਨ, ਰਾਜੇਸ਼ ਗੋਇਲ, ਮਨੋਜ ਗੁਪਤਾ, ਸੁਖਮਜੀਤ ਆਹੂਜਾ, ਸੌਰਭ ਗਰਗ, ਰਵੀਸ਼ ਗੋਇਲ, ਪੂਰਨ ਸਿੰਘੀ, ਰਾਜਿੰਦਰ ਸਿੰਘ ਹੈਪੀ, ਆਰ.ਆਰ. ਗਰਗ, ਰੋਹਿਤ ਗੁਪਤਾ, ਨਰੇਸ਼ ਗੁਪਤਾ, ਅਮਨ ਸਿੰਗਲਾ, ਸੌਰੳਭ ਸਿੰਗਲਾ ਅਤੇ ਰਾਕੇਸ਼ ਜੈਨ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਕਮਿਸ਼ਨਰ ਨਗਰ ਨਿਗਮ ਵਲੋਂ 'ਨੋ ਵਰਕ, ਨੋ ਪੇਅ' ਤਹਿਤ ਕੰਮ ਨਾ ਕਰਨ ਵਾਲੇ ਮੁਲਾਜ਼ਮਾਂ ਲਈ ਹੁਕਮ ਜਾਰੀ ਅਗਲੀ ਖ਼ਬਰ ਸੇਵਾ ਮੁਕਤ ਕਰਮਚਾਰੀਆਂ ਨੇ ਦਿੱਤਾ ਕਮਿਸ਼ਨਰ ਨਗਰ ਨਿਗਮ ਨੂੰ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।