02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਦੇ ਦੋਸ਼ ਹੇਠ ਟ੍ਰੇਵਲ ਏਜੰਟ ਔਰਤ ਨਾਮਜ਼ਦ

ਅਜੀਤ ਡੈਸਕ 20-06-2025
ਫ਼ਤਹਿਗੜ੍ਹ ਸਾਹਿਬ, 19 ਜੂਨ (ਰਵਿੰਦਰ ਮੌਦਗਿਲ)-ਇਕ ਔਰਤ ਨੂੰ ਵਿਦੇਸ਼ ਜਾਣ ਦੀ ਚਾਹਤ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਦੂਜੀ ਔਰਤ ਨੇ ਉਸ ਨੂੰ ਵਿਦੇਸ਼ ਭੇਜਣ ਦੀ ਥਾਂ ਲੱਖਾਂ ਰੁਪਏ ਦਾ ਚੂਨਾ ਲਗਾ ਦਿੱਤਾ | ਇਨਸਾਫ਼ ਲਈ ਪੁੱਜੀ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਬਡਾਲੀ ਆਲਾ ਸਿੰਘ ਪੁਲਿਸ ਵਲੋਂ ਟੇ੍ਰਵਲ ਏਜੰਟ ਔਰਤ ਕਰੀਨਾ ਬਦਲਿਆ (ਨਾਂਅ) ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 316(2), 318(4) ਅਤੇ 13 ਪੰਜਾਬ ਟੇ੍ਰਵਲ ਪ੍ਰੋਫੈਸ਼ਨਲ ਐਕਟ 2014 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਜਿਸ ਵਿਚ ਅਗਲੀ ਜਾਂਚ ਡੀ.ਐਸ.ਪੀ. ਰਾਜ ਕੁਮਾਰ ਕਰਨਗੇ |
ਕੀ ਹੈ ਮਾਮਲਾ- ਪੀੜਤ ਨਰਸ ਨੇ ਸ਼ਿਕਾਇਤ ਵਿਚ ਪੁਲਿਸ ਨੂੰ ਦੱਸਿਆ ਕਿ ਕਰੀਨਾ ਨਾਂਅ ਦੀ ਔਰਤ ਚੰਡੀਗੜ੍ਹ ਅਤੇ ਲੁਧਿਆਣਾ 'ਚ ਏਜੰਸੀ ਚਲਾ ਕੇ ਨੈਸ਼ਨਲ ਹੈਲਥ ਸਰਵਿਸ ਯੂ.ਕੇ ਅਧੀਨ ਇੰਗਲੈਂਡ ਵਿਖੇ ਨੌਕਰੀ ਲਗਵਾਉਣ ਦਾ ਕੰਮ ਕਰਦੀ ਹੈ | ਸਾਲ 2024 ਵਿਚ ਉਕਤ ਔਰਤ ਟ੍ਰੇਵਲ ਏਜੰਟ ਨੇ ਇੰਗਲੈਂਡ ਵਿਖੇ ਬਤੌਰ ਹੈਲਥ ਕੇਅਰ ਵਰਕਰ ਜਾਣ ਲਈ ਉਸ ਨਾਲ ਫ਼ੋਨ 'ਤੇ ਸੰਪਰਕ ਕੀਤਾ ਸੀ | ਨਵੰਬਰ 2024 'ਚ ਸ਼ਿਕਾਇਤ ਕਰਤਾ ਆਪਣੇ ਪਤੀ ਨਾਲ ਉਕਤ ਔਰਤ ਨੂੰ ਮਿਲੀ ਸੀ | ਜਿਸ ਨੇ ਉਸ ਨੂੰ 8 ਮਹੀਨੇ ਅੰਦਰ ਬਤੌਰ ਹੈਲਥ ਕੇਅਰ ਵਰਕਰ ਇੰਗਲੈਂਡ ਭੇਜਣ ਦਾ ਭਰੋਸਾ ਦਿਵਾਇਆ ਤੇ ਉਸ ਤੋਂ 7 ਲੱਖ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ | ਉਪਰੰਤ ਉਨ੍ਹਾਂ ਵਲੋਂ ਉਕਤ ਔਰਤ ਦੇ ਦੱਸੇ ਬੈਂਕ ਖਾਤੇ ਵਿਚ ਕੁੱਲ 4 ਲੱਖ 50 ਹਜ਼ਾਰ ਰੁਪਏ ਪਾਏ ਤੇ ਪਾਸਪੋਰਟ ਸਮੇਤ ਮੰਗੇ ਹੋਰ ਦਸਤਾਵੇਜ਼ ਵੀ ਸੌਂਪ ਦਿੱਤੇ ਗਏ | ਬਾਅਦ ਵਿਚ ਉਕਤ ਔਰਤ ਨੇ ਉਸ ਨੂੰ ਇੰਗਲੈਂਡ ਭੇਜਣ ਤੋਂ ਇਨਕਾਰ ਕਰ ਦਿੱਤਾ ਅਤੇ ਪੈਸੇ ਵਾਪਿਸ ਮੰਗਣ 'ਤੇ ਧਮਕੀਆਂ ਦਿੱਤੀਆਂ | ਪੀੜਤ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਕਤ ਟ੍ਰੇਵਲ ਏਜੰਟ ਖ਼ਿਲਾਫ਼ ਪਹਿਲਾਂ ਵੀ ਜਲੰਧਰ ਵਿਖੇ ਕੇਸ ਦਰਜ ਹੈ | ਪੀੜਤਾ ਨੇ ਸ਼ਿਕਾਇਤ ਵਿਚ ਪੈਸੇ ਵਾਪਿਸ ਦਿਵਾਉਣ ਦੇ ਨਾਲ-ਨਾਲ ਉਕਤ ਟ੍ਰੇਵਲ ਏਜੰਟ ਔਰਤ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਇਸ ਸਬੰਧੀ ਜਾਂਚ ਅਫ਼ਸਰ ਡੀ.ਐਸ.ਪੀ. ਰਾਜ ਕੁਮਾਰ ਨੇ ਮੁਕੱਦਮਾ ਦਰਜ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁਲਜ਼ਮ ਨੂੰ ਜਲਦ ਹੀ ਸਲਾਖ਼ਾਂ ਪਿੱਛੇ ਭੇਜ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਨਗਰ ਨਿਗਮ ਮੁਲਾਜ਼ਮਾਂ ਦੇ ਧਰਨੇ ਨੂੰ ਸੂਬਾਈ ਆਗੂਆਂ ਨੇ ਵੀ ਕੀਤਾ ਸੰਬੋਧਨ ਅਗਲੀ ਖ਼ਬਰ ਆਟੋ ਈ-ਰਿਕਸ਼ਾ ਚਾਲਕਾਂ ਨੇ ਨਿੱਜੀ ਬੱਸ ਚਾਲਕ ਤੇ ਮਾਲਕ ਖ਼ਿਲਾਫ਼ ਪੁਲਿਸ ਨੂੰ ਦਿੱਤੀ ਸ਼ਿਕਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।