02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਆਟੋ ਈ-ਰਿਕਸ਼ਾ ਚਾਲਕਾਂ ਨੇ ਨਿੱਜੀ ਬੱਸ ਚਾਲਕ ਤੇ ਮਾਲਕ ਖ਼ਿਲਾਫ਼ ਪੁਲਿਸ ਨੂੰ ਦਿੱਤੀ ਸ਼ਿਕਾਇਤ

ਅਜੀਤ ਡੈਸਕ 20-06-2025
ਖਮਾਣੋਂ, 19 ਜੂਨ (ਮਨਮੋਹਣ ਸਿੰਘ ਕਲੇਰ)-ਖਮਾਣੋਂ ਦੇ ਆਟੋ ਈ-ਰਿਕਸ਼ਾ ਚਾਲਕਾਂ ਨੇ ਇਕ ਨਿੱਜੀ ਬੱਸ ਦੇ ਮਾਲਕ ਖ਼ਿਲਾਫ਼ ਜਾਨੋਂ ਮਾਰਨ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਖਮਾਣੋਂ ਥਾਣੇ 'ਚ ਇਕ ਦਰਖਾਸਤ ਦਿੱਤੀ ਹੈ | ਦਿੱਤੀ ਦਰਖਾਸਤ 'ਤੇ ਦਸਤਖ਼ਤ ਕਰਨ ਵਾਲੇ ਆਟੋ ਚਾਲਕ ਰੁਪਿੰਦਰ ਸਿੰਘ ਜਟਾਣਾ ਉੱਚਾ, ਲਖਵਿੰਦਰ ਸਿੰਘ, ਕੁਲਵੰਤ ਸਿੰਘ ਸ਼ਮਸ਼ਪੁਰ ਸਿੰਘਾਂ, ਪਰਮਜੀਤ ਸਿੰਘ ਚੰਡਿਆਲਾ, ਭੀਰਾ ਸਿੰਘ, ਮਨਦੀਪ ਸਿੰਘ ਆਦਿ ਈ-ਆਟੋ ਰਿਕਸ਼ਾ ਚਾਲਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਿੱਜੀ ਬੱਸ ਦੇ ਡਰਾਈਵਰ ਵਲੋਂ ਬੱਸ ਨਾਲ ਫੇਟ ਮਾਰਨ, ਜਾਨੀ ਮਾਲੀ ਨੁਕਸਾਨ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਉਕਤ ਆਪਰੇਟਰ ਸਾਡੇ ਇਕ ਈ-ਰਿਕਸ਼ਾ ਚਾਲਕ ਗੁਰਮੀਤ ਸਿੰਘ ਨੂੰ ਰਸਤੇ 'ਚ ਘੇਰ ਕੇ ਲੜਾਈ ਝਗੜਾ ਤੇ ਗਾਲ਼ੀ ਗਲੋਚ ਕਰ ਰਿਹਾ ਹੈ | ਜਿਸ ਦੇ ਚੱਲਦਿਆਂ ਉਨ੍ਹਾਂ ਸਮੂਹਿਕ ਰੂਪ 'ਚ ਥਾਣਾ ਖਮਾਣੋਂ ਦੇ ਮੁੱਖ ਅਫ਼ਸਰ ਨੂੰ ਲਿਖਤੀ ਦਰਖਾਸਤ ਦਿੱਤੀ ਹੈ | ਜਦੋਂ ਇਸ ਸਬੰਧੀ ਜਨਤਾ ਬੱਸ ਆਪਰੇਟਰ ਦੇ ਮਾਲਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਈ-ਰਿਕਸ਼ਾ ਚਾਲਕਾਂ ਕੋਲ ਕੋਈ ਵੀ ਪਰਮਿਟ ਨਹੀਂ ਹੈ, ਜੋ ਸਾਡੀਆਂ ਧੱਕੇ ਨਾਲ ਸਵਾਰੀਆਂ ਬਿਠਾ ਕੇ ਲੈ ਜਾਂਦੇ ਹਨ ਜਦੋਂ ਕਿ ਉਹ ਸਰਕਾਰ ਨੂੰ ਟੈਕਸ ਅਤੇ ਪਰਮਿਟ ਦੇ ਰੂਪ 'ਚ ਹਰ ਬਣਦੀ ਫ਼ੀਸ ਪੈਸਾ ਜਮਾਂ ਕਰਵਾਉਂਦੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਕਿਸੇ ਨੂੰ ਗਾਲ਼ੀ ਗਲੋਚ ਜਾਂ ਧਮਕੀਆਂ ਨਹੀਂ ਦਿੱਤੀਆਂ, ਉਨ੍ਹਾਂ 'ਤੇ ਗ਼ਲਤ ਢੰਗ ਨਾਲ ਉਕਤ ਵਿਅਕਤੀ ਦੋਸ਼ ਲਗਾ ਰਹੇ ਹਨ ਜੋ ਕਿ ਸਰਾਸਰ ਗ਼ਲਤ ਹਨ | ਇਸ ਮੌਕੇ ਈ-ਰਿਕਸ਼ਾ ਮਾਲਕਾਂ ਸੁਖਜੀਤ ਸਿੰਘ, ਲਖਬੀਰ ਸਿੰਘ, ਗੁਰਜੰਟ ਸਿੰਘ, ਨਰਿੰਦਰ ਖ਼ਾਨ ਮਨਸੂਰਪੁਰ, ਗੁਰਵਿੰਦਰ ਸਿੰਘ ਅਮਰਾਲਾ, ਹਾਕਮ ਸਿੰਘ ਖਮਾਣੋਂ, ਜਸਵੀਰ ਸਿੰਘ, ਸੁਰਮੁੱਖ ਸਿੰਘ ਸੋਨੀ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਹਰਮਨ ਸਿੰਘ, ਹਰਪ੍ਰੀਤ ਸਿੰਘ ਭਾਂਬਰੀ, ਪਿਆਰਾ ਸਿੰਘ, ਜਸਵੀਰ ਸਿੰਘ ਹਵਾਰਾ, ਪਾਲੀ ਖਮਾਣੋਂ, ਗੁਰਬਖ਼ਸ਼ ਸਿੰਘ ਬਿਲਾਸਪੁਰ, ਭੀਮਾ ਸਿੰਘ ਫਰੋਰ ਆਦਿ ਤੋਂ ਇਲਾਵਾ ਹੋਰ ਵੀ ਈ-ਰਿਕਸ਼ਾ ਚਾਲਕ ਹਾਜ਼ਰ ਸਨ |
ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਦੇ ਦੋਸ਼ ਹੇਠ ਟ੍ਰੇਵਲ ਏਜੰਟ ਔਰਤ ਨਾਮਜ਼ਦ ਅਗਲੀ ਖ਼ਬਰ ਕਮਿਸ਼ਨਰ ਨਗਰ ਨਿਗਮ ਵਲੋਂ 'ਨੋ ਵਰਕ, ਨੋ ਪੇਅ' ਤਹਿਤ ਕੰਮ ਨਾ ਕਰਨ ਵਾਲੇ ਮੁਲਾਜ਼ਮਾਂ ਲਈ ਹੁਕਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।