ਸਮਾਣਾ, 19 ਜੂਨ (ਹਰਵਿੰਦਰ ਸਿੰਘ ਟੋਨੀ)-ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਹੁਕਮਾਂ 'ਤੇ ਸਮਾਣਾ ਸਬ-ਡਿਵੀਜ਼ਨ ਪੱਧਰ 'ਤੇ ਬਣਾਈ ਗਈ ਕਮੇਟੀ ਵਲੋਂ ਕੀਤੇ ਗਏ ਸਾਂਝੇ ਅਪ੍ਰੇਸ਼ਨ ਦੌਰਾਨ ਭਾਰੀ ਵਾਹਨਾਂ ਦੇ ਕਾਗ਼ਜ਼ਾਂ ਸਣੇ ਹੋਰ ਜਾਂਚ ਲਈ ਬਾਬਾ ਬੰਦਾ ਸਿੰਘ ਬਹਾਦਰ ਚੌਂਕ 'ਚ ਇਕ ਨਾਕਾਬੰਦੀ ਕਰਕੇ ਸੜਕਾਂ 'ਤੇ ਚੱਲ ਰਹੇ ਵਾਹਨਾਂ ਦੀ ਜਾਂਚ ਕੀਤੀ ਗਈ | ਚੈਕਿੰਗ ਦੌਰਾਨ ਮਾਈਨਿੰਗ ਵਿਭਾਗ ਦੇ ਹੁਕਮਾਂ ਬਿਨਾਂ ਚੱਲ ਰਹੇ ਦੋ ਓਵਰਲੋਡਿੰਗ ਟਿੱਪਰਾਂ ਦਾ ਮਾਈਨਿੰਗ ਐਕਟ ਦੀਆਂ ਧਰਾਵਾਂ ਤਹਿਤ ਚਲਾਨ ਕੱਟੇ ਗਏ | ਜਦੋਂ ਕਿ ਅਧੂਰੇ ਕਾਗ਼ਜ਼ਾਂ ਵਾਲੇ 11 ਭਾਰੀ ਵਾਹਨਾਂ ਦੇ ਵੀ ਚਲਾਨ ਕੱਟੇ ਗਏ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਡੀ.ਐਮ ਰੀਚਾ ਗੋਇਲ ਅਤੇ ਡੀ.ਐਸ.ਪੀ ਫਤਹਿ ਸਿੰਘ ਬਰਾੜ ਨੇ ਦੱਸਿਆ ਕਿ ਇਹ ਜਾਂਚ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਬਿਨਾਂ ਕਾਗ਼ਜ਼ਾਂ ਵਾਲੇ ਵਾਹਨਾਂ ਨੂੰ ਸੜਕਾਂ 'ਤੇ ਚੱਲਣ ਨਹੀਂ ਦਿੱਤਾ ਜਾਵੇਗਾ | ਇਸ ਮੌਕੇ ਸਿਟੀ ਥਾਣਾ ਮੁੱਖੀ ਜਸਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |