03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਦਾਤਰ ਦਿਖਾ ਕੇ ਆਟੋ ਰਿਕਸ਼ਾ, ਨਕਦੀ ਅਤੇ ਮੋਬਾਈਲ ਖੋਹ ਕੇ ਹੋਏ ਫ਼ਰਾਰ

ਅਜੀਤ ਡੈਸਕ 20-06-2025
ਰਾਜਪੁਰਾ, 19 ਜੂਨ (ਜੀ.ਪੀ. ਸਿੰਘ)-ਦੋ ਵਿਅਕਤੀ ਸਵਾਰੀ ਬਣ ਕੇ ਆਟੋ ਰਿਕਸ਼ਾ 'ਚ ਬਹਿ ਕੇ ਚਾਲਕ ਨੂੰ ਦਾਤਰ ਅਤੇ ਕਿਰਚ ਦਿਖਾ ਕੇ ਡਰਾ ਕੇ ਉਸ ਦਾ ਮੋਬਾਈਲ, ਨਗਦੀ ਅਤੇ ਆਟੋ ਰਿਕਸ਼ਾ ਲੈ ਕੇ ਫ਼ਰਾਰ ਹੋ ਗਏ | ਥਾਣਾ ਸ਼ਹਿਰੀ ਦੀ ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਰਾਜ ਕੁਮਾਰ ਵਾਸੀ ਪਿੰਡ ਦਮਨਹੇੜੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਲੰਘੀ ਰਾਤ ਨੂੰ ਉਹ ਆਪਣਾ ਆਟੋ ਰਿਕਸ਼ਾ ਲੈ ਕੇ ਸਥਾਨਕ ਅਨਾਜ ਮੰਡੀ ਦੇ ਗੇਟ ਨੇੜੇ ਜਾ ਰਿਹਾ ਸੀ ਤਾਂ ਦੋ ਵਿਅਕਤੀਆਂ ਨੇ ਉਸ ਨੰੂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਸਵਾਰੀਆਂ ਸਮਝ ਕੇ ਉਨ੍ਹਾਂ ਨੂੰ ਆਟੋ ਰਿਕਸ਼ਾ 'ਚ ਬਿਠਾ ਲਿਆ | ਇਸ ਦੌਰਾਨ ਇਕ ਵਿਅਕਤੀ ਨੇ ਦਾਤਰ ਅਤੇ ਇਕ ਨੇ ਕਿਰਚ ਦਿਖਾ ਕੇ ਉਸ ਨੰੂ ਡਰਾ ਕੇ ਉਸ ਦਾ ਮੋਬਾਈਲ, 6 ਹਜ਼ਾਰ ਦੀ ਨਗਦੀ ਅਤੇ ਉਸ ਦਾ ਆਟੋ ਰਿਕਸ਼ਾ ਲੈ ਕੇ ਫ਼ਰਾਰ ਹੋ ਗਏ | ਥਾਣਾ ਸ਼ਹਿਰੀ ਦੀ ਪੁਲਿਸ ਨੇ ਰਾਜ ਕੁਮਾਰ ਦੀ ਸ਼ਿਕਾਇਤ 'ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਸਨੌਰ 'ਚ ਫਾਸਟ ਫੂਡ ਦੀਆਂ ਦੁਕਾਨਾਂ 'ਤੇ ਲੋਕਾਂ ਨੂੰ ਪਰੋਸਿਆ ਜਾ ਰਿਹਾ ਹੈ ਜਹਿਰ-ਸੁਖਦੇਵ ਸਿੰਘ ਵਿਰਕ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਦੇ ਆਈ.ਏ.ਐੱਸ. ਕੇਂਦਰ ਨੇ ਕੋਚਿੰਗ ਕਲਾਸਾਂ ਲਈ ਅਰਜ਼ੀਆਂ ਮੰਗੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।