ਜਖਵਾਲੀ, 19 ਜੂਨ (ਨਿਰਭੈ ਸਿੰਘ)-ਹਾਅ ਦਾ ਨਾਅਰਾ ਚੇਤਨਾ ਮੰਚ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਵਲੋਂ 'ਰੁੱਖ ਲਗਾਓ' ਮੁਹਿੰਮ ਤਹਿਤ 21 ਜੂਨ ਨੂੰ ਬਧੌਛੀ ਕਲਾਂ ਵਿਖੇ ਹੋਣ ਵਾਲੇ ਮੁੱਖ ਸਮਾਗਮ ਸੰਬੰਧੀ ਨਾਥਾਂ ਦੇ ਡੇਰੇ ਪਿੰਡ ਹੁਸੈਨਪੁਰਾ ਵਿਖੇ ਗੱਦੀ ਨਸ਼ੀਨ ਯੋਗੀ ਵਿਕਾਸ ਨਾਥ, ਡੇਰਾ ਬਾਬਾ ਬੀਰਮ ਦਾਸ ਮਹਾਰਾਜ ਜੀ ਡੇਰੇ ਦੇ ਗੱਦੀ ਨਸ਼ੀਨ ਬੇਅੰਤ ਦਾਸ, ਡੇਰਾ ਬਾਬਾ ਕਪੂਰ ਦਾਸ ਗੱਦੀ ਨਸੀਨ ਬਾਬਾ ਸਾਧੂ ਰਾਮਦਾਸ ਬਧੌਛੀ ਕਲਾਂ ਆਦਿ ਧਾਰਮਿਕ ਸਥਾਨਾਂ 'ਤੇ ਪਹੁੰਚ ਕੇ ਮਹਾਂਪੁਰਖਾਂ ਨੂੰ ਸੱਦਾ ਪੱਤਰ ਦਿੱਤਾ ਗਿਆ | ਇਸ ਮੌਕੇ ਡਾ. ਲਾਲ ਨੇ ਦੱਸਿਆ ਕਿ ਸੰਤ ਮਹਾਂਪੁਰਖਾਂ ਦੇ ਅਸ਼ੀਰਵਾਦ ਸਦਕਾ ਪਿੰਡ ਬਧੌਛੀ ਕਲਾਂ ਵਿਖੇ 21 ਜੂਨ ਨੂੰ ਹੋਣ ਵਾਲੇ 'ਰੁੱਖ ਲਗਾਓ' ਪ੍ਰੋਗ੍ਰਾਮ ਦੌਰਾਨ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਲਈ 5 ਹਜ਼ਾਰ ਦੇ ਕਰੀਬ ਰੁੱਖ ਵੰਡੇ ਜਾਣਗੇ, ਜਿਸ ਦੌਰਾਨ ਸਾਰੇ ਮਹਾਂਪੁਰਖ ਤਿ੍ਵੇਣੀ ਲਗਾ ਕੇ ਮੁਹਿੰੰਮ ਦਾ ਅਗਾਜ਼ ਕਰਨਗੇ ਅਤੇ ਸੰਗਤਾਂ ਨੂੰ ਹਰੇ ਪ੍ਰਸ਼ਾਦ ਦੇ ਰੂਪ ਵਿਚ ਰੁੱਖ ਵੰਡੇ ਜਾਣਗੇ | ਇਸ ਮੌਕੇ ਨੰਬਰਦਾਰ ਹਰਵਿੰਦਰ ਸਿੰਘ ਗੁੱਡੂ ਤੇ ਐਗਰੀਕਲਚਰ ਸੁਸਾਇਟੀ ਦੇ ਪਧਾਨ ਹਰਚਰਨ ਸਿੰਘ, ਸੱਜਣ ਸਿੰਘ, ਪ੍ਰੇਮ ਸਿੰਘ ਕਲਕੱਤੇ ਵਾਲੇ, ਬਲਦੇਵ ਸਿੰਘ ਚੋਰਵਾਲਾ, ਜਸਵੀਰ ਸਿੰਘ, ਅਵਤਾਰ ਸਿੰਘ, ਬੰਤ ਸਿੰਘ ਬਧੌਛੀ ਖ਼ੁਰਦ, ਗੁਰਤੇਜ ਸਿੰਘ ਭਾਗਨਪੁਰ, ਰਣਧੀਰ ਸਿੰਘ ਧੀਰਾ, ਅਮਨਦੀਪ ਸਿੰਘ, ਗੁਰਿੰਦਰ ਸਿੰਘ, ਗੁਰਦੀਪ ਸਿੰਘ ਭਾਗਨਪੁਰ ਪੈੱ੍ਰਸ ਸਕੱਤਰ ਵੀ ਹਾਜ਼ਰ ਸਨ |