03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਹਿੱਸੇਦਾਰ ਨੂੰ ਤੰਗ ਪ੍ਰੇਸ਼ਾਨ ਕਰ ਕੇ ਕੀਤਾ ਦਫ਼ਤਰ 'ਤੇ ਕਬਜ਼ਾ

ਅਜੀਤ ਡੈਸਕ 20-06-2025
ਰਾਜਪੁਰਾ, 19 ਜੂਨ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਹਿੱਸੇਦਾਰ ਨੂੰ ਤੰਗ ਪ੍ਰੇਸ਼ਾਨ ਕਰਦੇ ਸਾਂਝੇ ਦਫ਼ਤਰ 'ਤੇ ਕਬਜ਼ਾ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਹੀਨਾ ਪਤਨੀ ਦੁਸ਼ਯੰਤ ਵਾਸੀ ਸੈਕਟਰ 32 ਪਿੱਛੇ ਗੁਰੂ ਨਾਨਕ ਨਗਰ ਜਮਾਲਪੁਰ ਕੁਲੀਆਵਾਲ ਚੰਡੀਗੜ੍ਹ ਰੋਡ ਲੁਧਿਆਣਾ ਨੇ ਥਾਣਾ ਸ਼ਹਿਰੀ 'ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਕਸ਼ਿਸ਼ ਤਨੇਜਾ ਪੁੱਤਰ ਪ੍ਰੇਮ ਤਨੇਜਾ ਨੇੜੇ ਕੇਂਦਰੀ ਗੁਰਦੁਆਰਾ ਸਿੰਘ ਸਭਾ ਅਤੇ ਉਸ ਨੇ ਰਲ ਕੇ ਰਾਜਪੁਰਾ 'ਚ ਏਸ ਵੀਜ਼ਾ ਕੰਸਲਟੈਂਟ ਦਾ ਕੰਮ ਸ਼ੁਰੂ ਕੀਤਾ ਸੀ | ਬਾਅਦ ਵਿਚ ਕਸ਼ਿਸ਼ ਤਨੇਜਾ ਉਸ ਨੰੂ ਤੰਗ ਪ੍ਰੇਸ਼ਾਨ ਕਰਨ ਲੱਗ ਗਿਆ ਅਤੇ ਜਿਹੜਾ ਉਨ੍ਹਾਂ ਦਾ ਸਾਂਝਾ ਦਫ਼ਤਰ ਸੀ ਉਸ 'ਤੇ ਵੀ ਕਬਜ਼ਾ ਕਰ ਲਿਆ | ਜਿਸ 'ਤੇ ਪੜਤਾਲ ਕਰਨ ਉਪਰੰਤ ਥਾਣਾ ਸ਼ਹਿਰੀ ਦੀ ਪੁਲਿਸ ਨੇ ਕਸ਼ਿਸ਼ ਤਨੇਜਾ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਡਾ. ਹਰਬੰਸ ਲਾਲ ਨੇ 21 ਦੇ 'ਰੁੱਖ ਲਗਾਓ' ਸਮਾਗਮ ਸੰਬੰਧੀ ਮਹਾਂਪੁਰਖ਼ਾਂ ਨੂੰ ਦਿੱਤੇ ਸੱਦਾ ਪੱਤਰ ਅਗਲੀ ਖ਼ਬਰ ਸਨੌਰ 'ਚ ਫਾਸਟ ਫੂਡ ਦੀਆਂ ਦੁਕਾਨਾਂ 'ਤੇ ਲੋਕਾਂ ਨੂੰ ਪਰੋਸਿਆ ਜਾ ਰਿਹਾ ਹੈ ਜਹਿਰ-ਸੁਖਦੇਵ ਸਿੰਘ ਵਿਰਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।