03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਕੰਬੋਜ ਮਹਾਂ ਸਭਾ ਵਲੋਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ-ਸਵਿੰਦਰ ਸਿੰਘ ਧੰਜੂ

ਅਜੀਤ ਡੈਸਕ 20-06-2025
ਦੇਵੀਗੜ੍ਹ, 19 ਜੂਨ (ਰਾਜਿੰਦਰ ਸਿੰਘ ਮੌਜੀ)-ਕੰਬੋਜ਼ ਮਹਾਂ ਸਭਾ ਬਲਾਕ ਭੁੱਨਰਹੇੜੀ ਵਲੋਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਸੰਬੰਧੀ ਇਕ ਅਹਿਮ ਬੈਠਕ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਵਿਖੇ ਸਭਾ ਦੇ ਪ੍ਰਧਾਨ ਸਵਿੰਦਰ ਸਿੰਘ ਧੰਜੂ ਦੀ ਅਗਵਾਈ ਹੇਠ ਹੋਈ | ਜਿਸ ਵਿਚ ਕਈ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਰੱਖੇ | ਇਸ ਮੌਕੇ ਆਗੂਆਂ ਨੇ ਕਿਹਾ ਕਿ ਕਿਸੇ ਵੀ ਕੌਮ ਨੂੰ ਜਿਊਾਦਾ ਰੱਖਣ ਲਈ ਲਗਾਤਾਰ ਜੱਦੋ-ਜਹਿਦ ਜਰੂਰੀ ਹੁੰਦੀ ਹੈ | ਇਸੇ ਤਹਿਤ ਫੈਸਲਾ ਲਿਆ ਗਿਆ ਕਿ ਕੰਬੋਜ਼ ਮਹਾਂ ਸਭਾ ਦੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਨਵੀਆਂ ਨਿਯੁਕਤੀਆਂ ਰਾਹੀਂ ਸਭਾ ਦੀ ਪਹੁੰਚ ਹਰ ਪੱਧਰ ਤੱਕ ਲੈ ਜਾਈ ਜਾਵੇਗੀ | ਇਸ ਮੌਕੇ ਇਹ ਵੀ ਐਲਾਨ ਕੀਤਾ ਗਿਆ ਕਿ ਆਉਣ ਵਾਲਾ ਸ਼ਹੀਦੀ ਦਿਹਾੜਾ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਕਰਕੇ ਵੱਡੇ ਪੱਧਰ 'ਤੇ ਦੇਵੀਗੜ੍ਹ ਵਿਖੇ ਮਨਾਇਆ ਜਾਵੇਗਾ | ਇਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਸਮਾਗਮ ਦੌਰਾਨ ਸਿਹਤ ਸੇਵਾਵਾਂ ਵੱਲ ਧਿਆਨ ਦਿੰਦਿਆਂ ਕੈਂਸਰ ਜਾਂਚ ਕੈਂਪ, ਬਲੱਡ ਡੋਨੇਸ਼ਨ ਕੈਂਪ ਅਤੇ ਹੋਰ ਮੈਡੀਕਲ ਸੇਵਾਵਾਂ ਵੀ ਉਪਲੱਬਧ ਕਰਵਾਈਆਂ ਜਾਣਗੀਆਂ, ਤਾਂ ਜੋ ਲੋਕ ਘੱਟ ਖਰਚ 'ਚ ਆਪਣੀ ਸਿਹਤ ਦੀ ਜਾਂਚ ਕਰਵਾ ਸਕਣ | ਇਸ ਮੀਟਿੰਗ ਵਿਚ ਇਹ ਵੀ ਜੋਰ ਦਿੱਤਾ ਗਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਉਚ ਪੱਧਰੀ ਅਹੁਦਿਆਂ 'ਤੇ ਲੈ ਕੇ ਜਾਣ ਲਈ ਕੋਸ਼ਿਸ਼ਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ, ਤਾਂ ਜੋ ਉਹ ਅਫਸਰ, ਡਾਕਟਰ ਅਤੇ ਹੋਰ ਸਮਾਜਿਕ ਆਗੂ ਬਣ ਸਕਣ | ਇਸ ਮੌਕੇ ਸਵਿੰਦਰ ਸਿੰਘ ਧੰਜੂ ਪ੍ਰਧਾਨ, ਦਵਿੰਦਰ ਸਿੰਘ ਮਾਡੂ ਜਨਰਲ ਸਕੱਤਰ ਜਸਵਿੰਦਰ ਸਿੰਘ ਰਾਣਾ, ਜੀਤ ਸਿੰਘ ਮੀਰਾਂਪੁਰ, ਗੁਰਮੇਲ ਸਿੰਘ ਫਰੀਦਪੁਰ, ਰਾਜਾ ਧੰਜੂ ਦੇਵੀਗੜ੍ਹ, ਭੂਪਿੰਦਰ ਸਿੰਘ ਨਿਰਦੇਸ਼ਕ, ਕਾਮਰੇਡ ਰਮੇਸ਼ ਸਿੰਘ ਆਜਾਦ, ਰਾਜਿੰਦਰ ਸਿੰਘ ਥਿੰਦ, ਪੇਮ ਸਿੰਘ ਸਵਾਈ ਸਿੰਘ ਵਾਲਾ, ਹਰਬੀਰ ਸਿੰਘ ਥਿੰਦ, ਨਵਤੇਜ ਸਿੰਘ ਜੱਜ, ਜਸਵੀਰ ਸਿੰਘ ਜੱਸੀ, ਮਨਿੰਦਰ ਸਿੰਘ ਫਰਾਂਸਵਾਲਾ, ਬਿਕਰਮ ਸਿੰਘ ਫਰੀਦਪੁਰ, ਗੁਰਭੇਜ ਸਿੰਘ ਭਸਮੜਾ, ਜਸਵਿੰਦਰ ਸਿੰਘ ਬ੍ਰਹਮਪੁਰ (ਪ੍ਰੈਸ ਸਕੱਤਰ), ਗੁਰਿੰਦਰ ਸਿੰਘ ਰਾਜੂ, ਸੋਨੀ ਕਟਖੇੜੀ, ਲਾਡੀ, ਬਲਜੀਤ ਸਿੰਘ, ਜੀਤੂ ਥਿੰਦ, ਭੋਲਾ ਮਲਕਪੁਰ ਆਦਿ ਸ਼ਾਮਲ ਸਨ |
ਪਿਛਲੀ ਖ਼ਬਰ ਜੀ. ਐਸ. ਏ. ਇੰਡਸਟਰੀਜ਼ ਇੰਡੀਆ ਪ੍ਰਾਈਵੇਟ ਲਿਮਟਿਡ ਬਰਾਂਡ 'ਐਗਰੀਜੋਨ' ਨੇ ਲਾਂਚ ਕੀਤਾ ਆਧੁਨਿਕ ਤਕਨੀਕ ਨਾਲ ਲੈਸ 'ਫਤਿਹ'... ਅਗਲੀ ਖ਼ਬਰ ਸ਼ਾਦੀਪੁਰ ਪੰਚਾਇਤ ਨੇ ਨਸ਼ੇ ਖ਼ਿਲਾਫ਼ ਕੀਤੀ ਆਵਾਜ਼ ਬੁਲੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।